PunjabTop News

ਨਵੇਂ ਨਸ਼ਾ ਤਸਕਰੀ ਮਾਮਲੇ ’ਚ ਰਾਜਜੀਤ ਹੁੰਦਲ ਚਾਰ ਦਿਨਾਂ ਦਾ ਰਿਮਾਂਡ, ਅਦਾਲਤ ਕੰਪਲੈਕਸ ਤੋਂ ਮੁੜ ਗ੍ਰਿਫ਼ਤਾਰ

ਸਾਬਕਾ ਏਆਈਜੀ ਰਾਜਜੀਤ ਸਿੰਘ ਹੁੰਦਲ ਨੂੰ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ਼) ਨੇ ਨਵੇਂ ਐੱਨਡੀਪੀਐੱਸ ਮਾਮਲੇ ’ਚ ਗ੍ਰਿਫ਼ਤਾਰ ਕਰਕੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਏਐੱਨਟੀਐੱਫ਼ ਨੇ ਸੱਤ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ਦਾ ਬਚਾਅ ਪੱਖ ਦੇ ਸੀਨੀਅਰ ਵਕੀਲ ਐੱਚਐੱਸ ਧਨੋਆ ਨੇ ਵਿਰੋਧ ਕੀਤਾ।

ਪੁਰਾਣੇ ਰਿਸ਼ਵਤਖੋਰੀ ਤੇ ਡਰੱਗ ਨੈਕਸਸ ਮਾਮਲੇ ’ਚ ਪੁਲਿਸ ਰਿਮਾਂਡ ਖ਼ਤਮ ਹੋਣ ’ਤੇ ਅਦਾਲਤ ਨੇ ਹੁੰਦਲ ਨੂੰ ਨਿਆਂਇਕ ਹਿਰਾਸਤ ’ਚ ਭੇਜਣ ਦੇ ਹੁਕਮ ਦਿੱਤੇ ਸਨ। ਇਸੇ ਦੌਰਾਨ ਏਐੱਨਟੀਐੱਫ਼ ਨੇ 2017 ’ਚ ਐੱਸਟੀਐੱਫ਼ ਵੱਲੋਂ ਦਰਜ ਐੱਫਆਈਆਰ ਨੰ. 1 ’ਚ ਉਸ ਨੂੰ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕਰਕੇ ਮੁੜ ਗ੍ਰਿਫ਼ਤਾਰ ਕਰ ਲਿਆ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਚਾਰ ਦਿਨਾਂ ਦਾ ਰਿਮਾਂਡ ਮਨਜ਼ੂਰ ਕੀਤਾ। ਏਐੱਨਟੀਐੱਫ਼ ਵੱਲੋਂ ਇਸ ਮਾਮਲੇ ’ਚ ਹੁੰਦਲ ਤੋਂ ਪੁੱਛਗਿੱਛ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button