Breaking NewsD5 specialNewsPunjabTop News

ਹਰਜੀਤ ਗਰੇਵਾਲ ਖੇਤ ਮਾਮਲਾ : ਅੰਮਿਤ ਸ਼ਾਹ ਅਤੇ ਜੇ.ਪੀ ਨੱਡਾ ਦੇ ਕਹਿਣ ‘ਤੇ ਅਣਪਛਾਤੇ ਲੋਕਾਂ ‘ਤੇ ਕੇਸ ਦਰਜ

ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਕਸਬੇ ਧਨੌਲਾ ‘ਚ ਭਾਜਪਾ ਆਗੂ ਹਰਜੀਤ ਗਰੇਵਾਲ ਦੇ ਖੇਤ ‘ਚ ਲਗਾਈ ਗਈ ਝੋਨੇ ਦੀ ਫਸਲ ਨੂੰ ਕੁਝ ਅਣਪਛਾਤੇ ਲੋਕਾਂ ਨੇ ਨਸ਼ਟ ਕਰ ਦਿੱਤਾ ਸੀ। ਉਥੇ ਹੀ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਹਰਜੀਤ ਗਰੇਵਾਲ ਵੱਲੋਂ ਕਿਸਾਨਾਂ ਦੇ ਬਾਰੇ ‘ਚ ਗਲਤ ਬੋਲਣ ਦੇ ਰੋਸ਼ ‘ਚ ਭੀੜ ਨੇ ਉਨ੍ਹਾਂ ਦੀ ਫਸਲ ਨੂੰ ਨਸ਼ਟ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੰਤ ਸਿੰਘ, ਜਗਜੀਤ ਸਿੰਘ, ਅਮਰਜੀਤ ਕੌਰ ਨੇ ਕਿਹਾ ਕਿ ਭਾਜਪਾ ਆਗੂ ਹਰਜੀਤ ਗਰੇਵਾਲ ਲਗਾਤਾਰ ਕਿਸਾਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ।

ਕਿਸਾਨ ਮੋਰਚੇ ਦਾ ਵੱਡਾ ਐਲਾਨ, ਮੋਤੀ ਮਹਿਲ ਘੇਰਨ ਲਈ ਦਿੱਲੀ ਤੋਂ ਤੁਰੇ ਕਿਸਾਨ ! ਸਰਕਾਰ ਦੀ ਵਧੀ ਚਿੰਤਾ! ਫੋਰਸ ਤੈਨਾਤ !

ਉਥੇ ਹੀ ਇਸ ਮਾਮਲੇ ‘ਚ ਅੰਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ.ਪੀ ਨੱਡਾ ਦੇ ਕਹਿਣ ਤੋਂ ਬਾਅਦ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਗਰੇਵਾਲ ਨੇ ਕਿਹਾ ਕਿ ਜਿਨ੍ਹਾਂ ਨੇ ਇਹ ਸਭ ਕੀਤਾ ਉਹ ਕਿਸਾਨ ਨਹੀਂ ਕਿਸਾਨਾਂ ਦੇ ਨਾਂ ‘ਤੇ ਕਲੰਕ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਨ੍ਹਾਂ ਮਰਜ਼ੀ ਵਿਰੋਧ ਹੋ ਜਾਵੇ ਚਾਹੇ ਮੈਨੂੰ ਗੋਲੀ ਮਾਰ ਦਿਓ ਪਰ ਖੇਤੀ ਕਨੂੰਨ ਵਾਪਸ ਨਹੀਂ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button