Breaking NewsD5 specialInternationalNewsTop News

‘ਸਾਨੂੰ ਹੁਣ ਤੁਹਾਡੀ ਜ਼ਰੂਰਤ ਹੈ’ : ਅਮਰੀਕੀ ਸੰਸਦ ’ਚ ਬੋਲੇ ਜੇਲੇਂਸਕੀ

ਵਾਸ਼ਿੰਗਟਨ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਰੂਸ ਦੇ ਖਿਲਾਫ ਯੂਕਰੇਨ ਦੀ ਲੜਾਈ ‘ਚ ਅਮਰੀਕੀ ਸੰਸਦ ਤੋਂ ਹੋਰ ਮਦਦ ਦੀ ਅਪੀਲ ਕਰਦੇ ਹੋਏ ਪਰਲ ਹਾਰਬਰ ਅਤੇ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲਿਆਂ ਦਾ ਬੁੱਧਵਾਰ ਨੂੰ ਜ਼ਿਕਰ ਕੀਤਾ।ਅਮਰੀਕੀ ਸੰਸਦ ਭਵਨ ਕੰਪਲੈਕਸ ਵਿਚ ਸੰਬੋਧਨ ਵਿਚ ਜੇਲੇਂਸਕੀ ਨੇ ਕਿਹਾ ਕਿ ਸਾਨੂੰ ਹੁਣ ਤੁਹਾਡੀ ਲੋੜ ਹੈ।

ਭਗਵੰਤ ਮਾਨ ਦਾ ਫੈਨ ਹੋਇਆ ਕਾਂਗਰਸੀ MP, ਸਾਬਕਾ CM ਚੰਨੀ ਬਾਰੇ ਵੱਡਾ ਖੁਲਾਸਾ

ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਡੇ ਤੋਂ ਹੋਰ ਜ਼ਿਆਦਾ (ਮਦਦ ਕਰਨ) ਦੀ ਅਪੀਲ ਕਰਦਾ ਹਾਂ। ਜੇਲੇਂਸਕੀ ਨੇ ਕਿਹਾ ਕਿ ਅਮਰੀਕਾ ਨੂੰ ਰੂਸੀ ਸੰਸਦ ਮੈਂਬਰਾਂ ’ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ ਅਤੇ ਰੂਸ ਤੋਂ ਦਰਾਮਦ ਰੋਕ ਦੇਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਦੇਸ਼ ਵਿਚ ਜੰਗ ਨਾਲ ਹੋਈ ਤਬਾਹੀ ਅਤੇ ਵਿਨਾਸ਼ ਦੀ ਇਕ ਵੀਡੀਓ ਸੰਸਦ ਮੈਂਬਰਾਂ ਨਾਲ ਭਰੇ ਇਕ ਆਡੀਟੋਰੀਅਮ ਵਿਚ ਦਿਖਾਈ।

Khabran da sira :CM ਭਗਵੰਤ ਮਾਨ ਦਾ ਐਕਸ਼ਨ, ਸੱਦੇ ਵਿਧਾਇਕ, ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਛੁੱਟੀ, ਅਕਾਲੀ ਦਲ ‘ਚ ਬਗਾਵਤ

ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ ਪਿੱਛੇ ਨਹੀਂ ਹਟੇਗਾ। ਰੂਸ ਨੇ ਸਾਡੇ ਅਧਿਕਾਰਾਂ ’ਤੇ ਹਮਲਾ ਕੀਤਾ ਹੈ। ਹੁਣ ਤੱਕ ਰੂਸ ਨੇ ਹਜ਼ਾਰ ਤੋਂ ਜ਼ਿਆਦਾ ਮਿਜ਼ਾਈਲਾਂ ਸੁੱਟੀਆਂ। ਉਨ੍ਹਾਂ ਨੇ ਰੂਸੀਆਂ ਤੇ ਹੋਰ ਆਰਥਿਕ ਪਾਬੰਦੀਆਂ ਦੀ ਮੰਗ ਕਰਦਿਆਂ ਕਿਹਾ , ਆਮਦਨ ਨਾਲੋਂ ਜ਼ਿਆਦਾ ਮਹੱਤਵਪੂਰਨ ਸ਼ਾਂਤੀ ਹੈ। ਉਨ੍ਹਾਂ ਦੇ ਸੰਬੋਧਨ ਤੋਂ ਪਹਿਲਾਂ ਅਤੇ ਬਾਅਦ ਵਿਚ ਸੰਸਦ ਮੈਂਬਰਾਂ ਨੇ ਆਪਣੀਆਂ ਸੀਟਾਂ ਤੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button