Breaking NewsD5 specialNewsPoliticsPunjab

ਕਾਂਗਰਸੀ ਵਿਧਾਇਕ ਨੇ ਮਹਿਲਾ ਪੁਲਿਸ ਸਾਹਮਣੇ ਸ਼ਰੇਆਮ ਕੱਢੀਆਂ ਗਾਲ੍ਹਾਂ!ਵਰਦੀ ਪਾੜਨ ਦੀ ਦਿੱਤੀ ਧਮਕੀ!

ਪਠਾਨਕੋਟ : ਪੁਲਿਸ ਨਾਲ ਇਸ ਵਿਅਕਤੀ ਦੀ ਗੱਲਬਾਤ ਤਾਂ ਤੁਸੀਂ ਸੁਣ ਹੀ ਲਈ ਹੋਵੇਗੀ। ਹੁਣ ਤੁਹਾਨੂੰ ਦੱਸਦੇ ਹਾਂ ਪੁਲਿਸ ‘ਤੇ ਰੋਅਬ ਪਾਉਣ ਵਾਲਾ ਇਹ ਸ਼ਖਸ ਕੌਣ ਹੈ। ਪੁਲਿਸ ਨੂੰ ਧਮਕੀਆਂ ਦੇ ਰਹੇ ਅਤੇ ਗਾਲੀ ਗਲੋਚ ਕਰ ਰਹੇ ਇਹ ਜਨਾਬ ਨੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਸਿੰਘ। ਮਾਮਲਾ ਉਦੋਂ ਗਰਮਾ ਗਿਆ ਜਦੋਂ ਪਠਾਨਕੋਟ ਦੇ ਪਿੰਡ ਡੇਰੀਵਾਲ ‘ਚ ਨਗਰ ਨਿਗਮ ਦੀ ਟੀਮ ਭਾਰੀ ਪੁਲਿਸ ਬਲ ਦੇ ਨਾਲ ਨਜ਼ਾਇਜ ਕਬਜ਼ਾ ਛੁਡਵਾਉਣ ਪਹੁੰਚੀ ਸੀ।

🔴 Live 🔴ਕਿਸਾਨਾਂ ਦਾ ਮੋਦੀ ਨੂੰ ਠੋਕਵਾਂ ਜਵਾਬ !ਭਾਜਪਾ ਤੋਂ ਬਾਅਦ ਕਿਸਾਨਾਂ ਦੀ ਕਾਂਗਰਸ ਨੂੰ ਚੇਤਾਵਨੀ!

ਆਪਣੇ ਹਲਕੇ ਦੇ ਲੋਕਾਂ ਦਾ ਸਾਥ ਦਿੰਦਿਆਂ ਵਿਧਾਇਕ ਸਾਬ੍ਹ ਇਹ ਵੀ ਭੁੱਲ ਗਏ ਕਿ ਉਹ ਗਾਲਾਂ ਕੱਢ ਰਹੇ ਹਨ ਅਤੇ ਪ੍ਰਸ਼ਾਸਨ ਨੂੰ ਧਮਕੀਆਂ ਦੇ ਰਹੇ ਹਨ। ਇਸ ਦੌਰਾਨ ਮਹਿਲਾ ਪੁਲਿਸ ਕਰਮਚਾਰੀ ਵੀ ਮੌਜੂਦ ਸੀ। ਇਲਾਕਾ ਵਾਸੀਆਂ ਨੇ ਨਗਰ ਨਿਗਮ ਅਤੇ ਪ੍ਰਸ਼ਾਸਨ ‘ਤੇ ਇਲਜ਼ਾਮ ਲਗਾਏ ਹਨ ਕਿ ਬਿਨ੍ਹਾਂ ਕਿਸੇ ਪਟਵਾਰੀ ਦੇ ਨਗਰ ਨਿਗਮ ਵੱਲੋਂ ਧੱਕੇ ਨਾਲ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।

ਸਿੱਪੀ ਗਿੱਲ ਨੇ ਦੱਸ ਦਿੱਤਾ ਕਲਾਕਾਰਾਂ ਦਾ ਸੱਚ ! ਸੁਣਕੇ ਹੱਕੇ-ਬੱਕੇ ਰਹਿ ਜਾਣਗੇ ਬਾਕੀ ਕਲਾਕਾਰ !

ਕਿਸੇ ਵਿਧਾਇਕ ਵੱਲੋਂ ਆਪਣੇ ਰੁਤਬੇ ਦਾ ਰੋਅਬ ਦਿਖਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਇਸ ਤੋਂ ਪਹਿਲਾ ਵੀ ਕਈ ਕਾਂਗਰਸੀ ਵਿਧਾਇਕਾਂ ਦੀਆਂ ਪੁਲਿਸ ਨੂੰ ਧਮਕਾਉਣ ਦੀਆਂ ਵੀਡੀਓਜ਼ ਅਤੇ ਆਡੀਓ ਜਨਤਕ ਹੋ ਚੁੱਕੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਸਾਹਬ ਆਪਣੇ ਇਸ ਵਿਧਾਇਕ ‘ਤੇ ਕੀ ਕਾਰਵਾਈ ਕਰਦੀ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button