Breaking NewsIndiaInternationalNews

ਅਮਰੀਕਾ ਨੂੰ ਪਿੱਛੇ ਛੱਡ ਸਮਾਰਟਫੋਨ ਦਾ ਦੂਜਾ ਸਭ ਤੋਂ ਵੱਡਾ ਬਾਜ਼ਾਰ ਬਣਿਆ ਭਾਰਤ

ਨਵੀਂ ਦਿੱਲੀ : ਇਸ ਸਾਲ ਜੁਲਾਈ ਦੇ ਸਤੰਬਰ ਦੀ ਤਿਮਾਹੀ ‘ਚ ਅਮਰੀਕਾ ਨੂੰ ਪਿੱਛੇ ਛੱਡਦਿਆਂ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਸਮਾਰਟਫੋਨ ਬਜ਼ਾਰ ਬਣ ਗਿਆ ਜਿਸ ਦਾ ਦਾਅਵਾ ਕੈਨਾਲਿਸ ਦੀ ਇੱਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ। ਰਿਪੋਰਟ ਦੇ ਅੰਕੜਿਆਂ ਅਨੁਸਾਰ ਸਾਲ ਦੀ ਤੀਸਰੀ ਤਿਮਾਹੀ ‘ਚ ਭਾਰਤ ‘ਚ 4 .04 ਕਰੋੜ ਸਮਾਰਟਫੋਨ ਦੀ ਵਿਕਰੀ ਹੋਈ। ਉਥੇ ਹੀ 10.06 ਕਰੋੜ ਸਮਾਰਟਫੋਨ ਦੀ ਵਿਕਰੀ ਦੇ ਨਾਲ ਚੀਨ ਪਹਿਲੇ ਸਥਾਨ ‘ਤੇ ਰਿਹਾ ਜਦਕਿ ਅਮਰੀਕਾ ‘ਚ 4 ਕਰੋੜ ਫੋਨ ਦੀ ਵਿਕਰੀ ਹੋਈ। ਕੈਨਾਲਿਸ ਨੇ ਕਿਹਾ ਕਿ ਜੁਲਾਈ-ਸਤੰਬਰ 2018 ਦੇ ਦੌਰਾਨ ਦੁਨੀਆਂ ਭਰ ‘ਚ ਸਲਾਨਾ ਅਧਾਰ ‘ਤੇ ਸਮਾਰਟਫੋਨ ਦੀ ਵਿਕਰੀ ‘ਚ 7.2 ਫ਼ੀਸਦੀ ਦੀ ਗਿਰਾਵਟ ਦੇਖੀ ਗਈ।

Read Also ਅਮਰੀਕਾ ਨਾਲ ਲੜਾਈ ਲੜਨਗੇ ਸਿਮਰਜੀਤ ਬੈਂਸ

ਇਸ ਮਿਆਦ ‘ਚ ਦੁਨੀਆ ਭਰ ਵਿੱਚ 34 . 89 ਕਰੋੜ ਸਮਾਰਟਫੋਨ ਦੀ ਵਿਕਰੀ ਹੋਈ। ਕੰਪਨੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਲਗਾਤਾਰ ਚੌਥਾ ਸਾਲ ਹੈ, ਜਦੋਂ ਸਮਾਰਟਫੋਨ ਦੀ ਵਿਕਰੀ ਵਿੱਚ ਕਮੀ ਆਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਨੇ ਇਸ ਤਿਮਾਹੀ ‘ਚ ਅਮਰੀਕਾ ਨੂੰ ਪਿੱਛੇ ਛੱਡ ਕੇ ਦੂਜਾ ਸਥਾਨ ਹਾਸਲ ਕੀਤਾ ਹੈ ਤੇ ਦੋਵਾਂ ਹੀ ਦੇਸ਼ਾਂ ਨੂੰ ਕਮਜੋਰ ਸੀਜ਼ਨ ਦੇ ਪ੍ਰਦਰਸ਼ਨ ਦੇ ਕਾਰਨ ਝਟਕਾ ਲੱਗਿਆ ਹੈ। ਕੈਨਾਲਿਸ ਦੀ ਰਿਪੋਰਟ ਦੇ ਮੁਤਾਬਕ 2015 ਤੋਂ ਬਾਅਦ ਇਹ ਹੁਣ ਤੱਕ ਦੀ ਸਭ ਤੋਂ ਖਰਾਬ ਤਿਮਾਹੀ ਹੈ।

ਟਾਪ 10 ਵਿੱਚੋਂ 7 ਬਾਜ਼ਾਰਾਂ ਵਿੱਚ ਸਾਲਾਨਾ ਆਧਾਰ ‘ਤੇ ਵਿਕਰੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸਿਰਫ ਇੰਡੋਨੇਸ਼ੀਆ ਨੇ 13.2 ਫੀਸਦੀ, ਰੂਸ ਨੇ 11.5 ਫੀਸਦੀ ਅਤੇ ਜਰਮਨੀ ਨੇ 2.4 ਫੀਸਦੀ ਦੀ ਤੇਜੀ ਦਰਜ ਕੀਤੀ। ਸੈਮਸੰਗ ਨੇ ਸਭ ਤੋਂ ਜ਼ਿਆਦਾ 20.4 ਫੀਸਦੀ ਫੋਨ ਵੇਚੇ। ਇਸ ਤੋਂ ਬਾਅਦ ਹੁਵਾਈ ਨੇ 14.9, ਐਪਲ ਨੇ 13.4 ਫੀਸਦੀ, ਸ਼ਿਓਮੀ ਨੇ 9.6 ਫੀਸਦੀ ਅਤੇ ਓਪੋ ਨੇ 8.9 ਫੀਸਦੀ ਸਮਾਰਟਫੋਨ ਵੇਚੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button