PunjabTop News

ਸਾਊਦੀ ਅਰਬ ‘ਚ ਪੰਜਾਬੀ ਨੌਜਵਾਨ ਨੂੰ ਫਾਂਸੀ ਦੀ ਸਜ਼ਾ

ਪਠਾਨਕੋਟ ਦੇ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਇੱਕ ਬੇਹੱਦ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਦਾ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਹੁਣ ਉੱਥੋਂ ਦੀ ਅਦਾਲਤ ਵੱਲੋਂ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ।ਪਠਾਨਕੋਟ ਦੇ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਇੱਕ ਬੇਹੱਦ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਦਾ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਹੁਣ ਉੱਥੋਂ ਦੀ ਅਦਾਲਤ ਵੱਲੋਂ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਪੁੱਤਰ ਬਿਲਕੁਲ ਬੇਕਸੂਰ ਹੈ ਅਤੇ ਉਸ ਨੇ ਦੁਬਈ ਵਿੱਚ ਹੀ ਕੰਮ ਕਰਦੇ ਇੱਕ ਵਿਅਕਤੀ ਦੇ ਕਹਿਣ ‘ਤੇ ਇੱਕ ਬਿਮਾਰ ਬਜ਼ੁਰਗ ਲਈ ਦਵਾਈਆਂ ਦਾ ਪੈਕੇਟ ਸਾਊਦੀ ਅਰਬ ਲਿਜਾਣ ਵਿੱਚ ਮਹਿਜ਼ ਮਦਦ ਕੀਤੀ ਸੀ।ਪਰ ਦੁਬਈ-ਸਾਊਦੀ ਬਾਰਡਰ ‘ਤੇ ਟਰੱਕ ਦੀ ਚੈਕਿੰਗ ਅਤੇ ਸਕੈਨਿੰਗ ਦੌਰਾਨ ਉਸ ਦਵਾਈਆਂ ਵਾਲੇ ਪੈਕੇਟ ਵਿੱਚੋਂ ਕਥਿਤ ਤੌਰ ‘ਤੇ ਨਸ਼ੀਲਾ ਪਦਾਰਥ ਬਰਾਮਦ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਨੌਜਵਾਨ ਦੀ ਬਜ਼ੁਰਗ ਮਾਂ, ਪਤਨੀ ਅਤੇ ਮਾਸੂਮ ਬੱਚੇ ਭਾਰਤ ਸਰਕਾਰ ਅੱਗੇ ਆਪਣੇ ਪਰਿਵਾਰ ਦੇ ਇਕਲੌਤੇ ਕਮਾਊ ਜੀਅ ਦੀ ਜ਼ਿੰਦਗੀ ਬਚਾਉਣ ਲਈ ਗੁਹਾਰ ਲਗਾ ਰਹੇ ਹਨ।ਸੁਜਾਨਪੁਰ ਵਾਸੀ ਬਲਜਿੰਦਰ ਸਿੰਘ ਪਿਛਲੇ ਕਰੀਬ 10 ਵਰ੍ਹਿਆਂ ਤੋਂ ਦੁਬਈ ਵਿੱਚ ਰਹਿ ਕੇ ਟਰੱਕ ਡਰਾਈਵਰ ਵਜੋਂ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਸੀ। ਆਪਣੇ ਕੰਮ ਦੇ ਸਿਲਸਿਲੇ ਵਿੱਚ ਦੁਬਈ ਤੋਂ ਸਾਊਦੀ ਅਰਬ ਮਾਲ ਦੀ ਢੋਆ-ਢੁਆਈ ਕਰਨਾ ਉਸ ਦੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਆਮ ਹਿੱਸਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਇੱਕ ਜਾਣ-ਪਛਾਣ ਵਾਲੇ ਵਿਅਕਤੀ ਨੇ ਬਲਜਿੰਦਰ ਨੂੰ ਇੱਕ ਬਿਮਾਰ ਬਜ਼ੁਰਗ ਦੇ ਇਲਾਜ ਦਾ ਵਾਸਤਾ ਪਾ ਕੇ ਕੁਝ ਜ਼ਰੂਰੀ ਦਵਾਈਆਂ ਦਾ ਪਾਰਸਲ ਸਾਊਦੀ ਅਰਬ ਪਹੁੰਚਾਉਣ ਦੀ ਬੇਨਤੀ ਕੀਤੀ ਸੀ। ਮਨੁੱਖਤਾ ਦੇ ਨਾਤੇ ਬਲਜਿੰਦਰ ਨੇ ਉਸ ਦੀ ਮਦਦ ਕਰਦਿਆਂ ਉਹ ਪੈਕੇਟ ਆਪਣੇ ਟਰੱਕ ਵਿੱਚ ਰੱਖ ਲਿਆ।ਜਦੋਂ ਬਲਜਿੰਦਰ ਸਿੰਘ ਦਾ ਟਰੱਕ ਦੁਬਈ ਤੋਂ ਸਾਊਦੀ ਅਰਬ ਦੀ ਸਰਹੱਦ ‘ਤੇ ਪਹੁੰਚਿਆ ਤਾਂ ਉੱਥੇ ਕਸਟਮ ਅਤੇ ਸੁਰੱਖਿਆ ਅਧਿਕਾਰੀਆਂ ਵੱਲੋਂ ਕੀਤੀ ਗਈ ਉੱਚ-ਪੱਧਰੀ ਸਕੈਨਿੰਗ ਦੌਰਾਨ ਦਵਾਈਆਂ ਵਾਲੇ ਉਸ ਸੀਲਬੰਦ ਪੈਕੇਟ ਵਿੱਚੋਂ ਕਥਿਤ ਤੌਰ ‘ਤੇ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਸ ਤੋਂ ਤੁਰੰਤ ਬਾਅਦ ਸਾਊਦੀ ਸੁਰੱਖਿਆ ਬਲਾਂ ਨੇ ਬਲਜਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਪਰਿਵਾਰ ਮੁਤਾਬਕ ਸਾਊਦੀ ਅਰਬ ਦੀ ਸਖ਼ਤ ਕਾਨੂੰਨੀ ਪ੍ਰਣਾਲੀ ਤਹਿਤ ਅਦਾਲਤ ਨੇ ਉਸ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button