PunjabTop News

ਸ਼ੰਭੂ ਰੇਲਵੇ ਟਰੈਕ ‘ਤੇ ਜ਼ਬਰਦਸਤ ਧਮਾਕਾ

ਜਾਬ ਦੇ ਰਾਜਪੁਰਾ-ਸ਼ੰਭੂ ਬਾਰਡਰ ਨੇੜੇ ਸੋਮਵਾਰ ਰਾਤ ਨੂੰ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਅੰਬਾਲਾ-ਅੰਮ੍ਰਿਤਸਰ ਰੇਲ ਫਰੇਟ ਕੋਰੀਡੋਰ ‘ਤੇ ਇੱਕ ਜ਼ਬਰਦਸਤ ਬੰਬ ਧਮਾਕਾ ਹੋਇਆ। ਇਹ ਧਮਾਕਾ ਇੰਨਾ ਭਿਆਨਕ ਸੀ ਰੇਲਵੇ ਟ੍ਰੈਕ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਧਮਾਕੇ ਵਾਲੇ ਥਾਂ ਤੋਂ ਇਕ ਲਾਸ਼ ਵੀ ਬਰਾਮਾਦ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਾਇਦ ਸਾਜ਼ਿਸ਼ ਨੂੰ ਅੰਜਾਮ ਦੇਣ ਆਇਆ ਵਿਅਕਤੀ ਖੁਦ ਇਸ ਧਮਾਕੇ ਦੀ ਚਪੇਟ ਵਿੱਚ ਆ ਗਿਆ ਜਾਪਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੁਰੱਖਿਆ ਏਜੰਸੀਆਂ ਨੂੰ ਇਸ ਸਬੰਧੀ ਪਹਿਲਾਂ ਹੀ ਈਮੇਲ ਰਾਹੀਂ ਧਮਕੀ ਮਿਲੀ ਸੀ, ਪਰ ਇਸ ਦੇ ਬਾਵਜੂਦ ਹੋਈ ਕਥਿਤ ਲਾਪਰਵਾਹੀ ਨੇ ਹੁਣ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸੂਚਨਾ ਮਿਲਦੇ ਹੀ ਜੀਆਰਪੀ, ਆਰਪੀਐਫ ਅਤੇ ਪੰਜਾਬ ਪੁਲਿਸ ਸਮੇਤ ਕੇਂਦਰੀ ਜਾਂਚ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ ਹਨ।

ਇਹ ਧਮਾਕਾ ਸੋਮਵਾਰ ਰਾਤ ਕਰੀਬ 8:30 ਵਜੇ ਰਾਜਪੁਰਾ-ਸ਼ੰਭੂ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲ ਫਰੇਟ ਕੋਰੀਡੋਰ ਲਾਈਨ ‘ਤੇ ਹੋਇਆ। ਇਹ ਇਲਾਕਾ ਹਰਿਆਣਾ ਸਰਹੱਦ ਦੇ ਬਿਲਕੁਲ ਨੇੜੇ ਅਤੇ ਕਾਫੀ ਸੁਨਸਾਨ ਹੈ।

ਪੁਲਿਸ ਮੁਤਾਬਿਕ ਸ਼ਾਇਦ ਧਮਾਕਾ ਕਰਨ ਆਇਆ ਵਿਅਕਤੀ ਖੁਦ ਹੀ ਇਸ ਦੀ ਲਪੇਟ ਵਿੱਚ ਆ ਗਿਆ। ਉਸ ਦੀ ਲਾਸ਼ ਕੋਲੋਂ ਇੱਕ ਪੱਗ ਮਿਲੀ ਹੈ, ਜਿਸ ਵਿੱਚ ਵਾਲ ਲਿਪਟੇ ਹੋਏ ਸਨ। ਫਿਲਹਾਲ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਘਟਨਾ ਸਥਾਨ ਤੋਂ ਇੱਕ ਸਿਮ ਕਾਰਡ ਅਤੇ ਦੋ ਮੋਟਰਸਾਈਕਲ ਮਿਲੇ ਹਨ। ਇਹ ਮੋਟਰਸਾਈਕਲ ਉੱਤਰ ਪ੍ਰਦੇਸ਼ (UP) ਅਤੇ ਹਰਿਆਣਾ ਦੇ ਨੰਬਰਾਂ ਵਾਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਐਸਐਸਪੀ ਨੇ ਦੱਸਿਆ ਕਿ ਇਹ ਇੱਕ ‘ਲੋਅ ਇੰਟੈਂਸਿਟੀ ਐਕਸਪਲੋਜ਼ਨ’ (ਘੱਟ ਤੀਬਰਤਾ ਵਾਲਾ ਧਮਾਕਾ) ਸੀ। ਉਨ੍ਹਾਂ ਕਿਹਾ ਕਿ ਇਹ ਧਮਾਕਾ ਕਰਨ ਦੀ ਇੱਕ ਅਸਫਲ ਕੋਸ਼ਿਸ਼ ਸੀ (Attempted Detonation), ਜਿਸ ਵਿੱਚ ਹਮਲਾਵਰ ਮਾਰਿਆ ਗਿਆ। ਕਿਸੇ ਹੋਰ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button