Breaking NewsD5 specialIndiaNews

ਸ਼੍ਰੋਮਣੀ ਕਮੇਟੀ ਦੀ ਕਰਤੂਤ ਵੇਖੋ, ਕੂੜਾਦਾਨ ਬਣਿਆ ਗੁਰਦੁਆਰਾ

ਬਿਹਾਰ : ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਬਿਹਾਰ ਦੀ ਹੈ। ਜਿੱਥੇ ਪਟਨਾ ਸਾਹਿਬ ਤੋਂ ਕਰੀਬ 100 ਕਿਲੋਮੀਟਰ ਦੂਰ ਵਿਸ਼ਨੂੰ ਪਦ ਗਯਾ ਨਜ਼ਦੀਕ ਗੁਰੂ ਘਰ ਖੰਡਰ ਬਣਿਆ ਹੋਇਆ ਹੈ। ਵੀਡੀਓ ਬਣਾ ਰਹੇ ਵਿਅਕਤੀ ਮੁਤਾਬਕ ਨੇੜੇ ਤੇੜੇ ਦਾ ਕੋਈ ਵੀ ਸ਼ਰਧਾਲੂ ਇਸ ਅਸਥਾਨ ਦੀ ਸਾਂਭ ਸੰਭਾਲ ਨਹੀਂ ਕਰ ਰਿਹਾ। ਗੁਰਦੁਆਰੇ ਅੰਦਰ ਹਰ ਪਾਸੇ ਉਜਾੜਾ ਹੀ ਉਜਾੜਾ ਨਜ਼ਰ ਆ ਰਿਹਾ ਹੈ।

ਸ਼੍ਰੋਮਣੀ ਕਮੇਟੀ ਦੀ ਕਰਤੂਤ ਵੇਖੋ, ਕੂੜਾਦਾਨ ਬਣਿਆ ਗੁਰਦੁਆਰਾ

ਤੁਸੀਂ ਸੁਣਿਆ ਤੇ ਵੇਖਿਆ ਗੁਰੂ ਘਰ ਦੀ ਹੁੰਦੀ ਬੇਹੁਰਮਤੀ ਨੂੰ ਸ਼੍ਰੋਮਣੀ ਕਮੇਟੀ ਸਿੱਖ ਗੁਰਧਾਮਾਂ ਦੀ ਸਾਂਭ ਸੰਭਾਲ ਲਈ ਬਣੀ ਸੀ ਪਰ ਇੰਝ ਲੱਗਦਾ ਹੈ ਕਿ ਕਮੇਟੀ ਗੁਰਧਾਮਾਂ ਦੀ ਥਾਂ ਸਿਆਸੀ ਰੰਗਤ ‘ਚ ਰੰਗੀ ਹੋਈ ਹੈ। ਇਸੇ ਲਈ ਸਮੇਂ ਸਮੇਂ ‘ਤੇ ਵੀਡੀਓ ਵਾਇਰਲ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਜਾਗ ਖੁੱਲ੍ਹਦੀ ਹੈ।

SGPC ਪ੍ਰਧਾਨ ਦੀ ਗੁਰੂਦੁਆਰਿਆਂ ਦੇ ਮੈਨੇਜਰਾਂ ਨੂੰ ਸਖਤ ਹਦਾਇਤ, ਜੇ ਹੁਣ ਆਹ ਕੰਮ ਹੋਏ ਤਾਂ, ਹੋਊ ਕਾਰਵਾਈ

ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਨੋਟਿਸ ਲੈਂਦਿਆਂ ਪ੍ਰਚਾਰਕਾਂ ਦੀ ਟੀਮ ਨੂੰ ਰਵਾਨਾ ਕੀਤਾ ਹੈ ਤੇ ਕਿਹਾ ਹੈ ਕਿ ਅਣਗਹਿਲੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਪਰ ਸਵਾਲ ਇਹ ਕਿ ਲਗਾਤਾਰ ਤੀਜੀ ਵਾਰ ਪ੍ਰਧਾਨ ਬਣੇ ਲੌਂਗੋਵਾਲ ਦੱਸਣ ਕਿ ਪਿਛਲੇ ਕਾਰਜਕਾਲ ਦੌਰਾਨ ਉਹਨਾਂ ਨੇ ਅਜਿਹੇ ਗੁਰੂ ਘਰਾਂ ਦੀ ਸਾਂਭ ਸੰਭਾਲ ਵੱਲ ਧਿਆਨ ਕਿਉਂ ਨਹੀਂ ਦਿੱਤਾ। ਜੇਕਰ ਵੀਡੀਓ ਵਾਇਰਲ ਨਾ ਹੁੰਦੀ ਤਾਂ ਯਕੀਨਨ ਗੁਰੂ ਘਰ ਦਾ ਇਹੀ ਹਸ਼ਰ ਰਹਿੰਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button