ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਇੰਡੀਅਨ ਪ੍ਰੀਮੀਅਰ ਲੀਗ ਦੀ ਤਰਜ਼ ‘ਤੇ ਆਯੋਜਿਤ ਕੀਤੀ ਜਾ ਰਹੀ ‘ਸ਼ੇਰ-ਏ-ਪੰਜਾਬ T20 ਲੀਗ’ ਲਈ ਖਿਡਾਰੀਆਂ ਦੀ ਨਿਲਾਮੀ ਸ਼ੁਰੂ ਹੋ ਗਈ ਹੈ। ਸ਼ੇਰ-ਏ-ਪੰਜਾਬ T20 ਲੀਗ ਦਾ ਇਹ ਪਹਿਲਾ ਐਡੀਸ਼ਨ ਹੈ। ਇਸ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਂ ‘ਤੇ ਬਣਾਈਆਂ ਗਈਆਂ 6 ਟੀਮਾਂ ਹਨ। ਲੀਗ ਦੀ ਸ਼ੁਰੂਆਤ 30 ਅਗਸਤ 2026 ਤੋਂ ਹੋਵੇਗੀ।
ਇਸ ਨਿਲਾਮੀ ਵਿੱਚ ਆਈ.ਪੀ.ਐੱਲ. ਖੇਡ ਚੁੱਕੇ ਖਿਡਾਰੀਆਂ ‘ਤੇ ਵੀ ਟੀਮਾਂ ਨੇ ਬੋਲੀ ਲਗਾਈ। ਹਾਲਾਂਕਿ, ਮਾਰਕੀ ਖਿਡਾਰੀ ਜਿਵੇਂ ਅਭਿਸ਼ੇਕ ਸ਼ਰਮਾ ਅਤੇ ਸ਼ੁਭਮਨ ਗਿਲ ਲਈ ਪਹਿਲਾਂ ਹੀ 10 ਲੱਖ ਰੁਪਏ ਤੈਅ ਹਨ, ਇਸ ਲਈ ਨਿਲਾਮੀ ਵਿੱਚ ਇਹਨਾਂ ਤੇ ਬੋਲੀ ਨਹੀਂ ਲੱਗੇਗੀ।
ਆਈ.ਪੀ.ਐੱਲ. ਖੇਡ ਚੁੱਕੇ ਸਲਿਲ ਅਰੋੜਾ ਨੂੰ ਲੁਧਿਆਣਾ ਲਾਇਨਜ਼ ਨੇ 8.20 ਲੱਖ ਰੁਪਏ ਵਿੱਚ ਖਰੀਦਿਆ। ਉਹਨਾਂ ਦਾ ਬੇਸ ਪ੍ਰਾਈਜ਼ ਡੇਢ ਲੱਖ ਰੁਪਏ ਸੀ। ਉੱਥੇ ਹੀ, ਕਿੰਗਜ਼ ਇਲੈਵਨ ਪੰਜਾਬ ਲਈ ਖੇਡ ਚੁੱਕੇ ਹਰਪ੍ਰੀਤ ਬਰਾੜ ਨੂੰ ਮੋਹਾਲੀ ਕਿੰਗਜ਼ ਨੇ 4 ਲੱਖ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ।21 ਸਾਲਾ ਖਿਡਾਰੀ ਅਮਨਜੋਤ ਸਿੰਘ ਨੂੰ ਜਾਲੰਧਰ ਵਾਰੀਅਰਜ਼ ਨੇ ਉਹਨਾਂ ਦੇ ਬੇਸ ਪ੍ਰਾਈਜ਼ ਡੇਢ ਲੱਖ ਰੁਪਏ ਵਿੱਚ ਖਰੀਦਿਆ। ਨਮਨ ਧੀਰ ਨੂੰ ਸੂਰਮਾ ਵਾਰੀਅਰਜ਼ ਨੇ 10 ਲੱਖ ਰੁਪਏ ਵਿੱਚ ਖਰੀਦਿਆ ਹੈ। ਆਈ.ਪੀ.ਐੱਲ. ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਣ ਵਾਲੇ ਸਨਵੀਰ ਸਿੰਘ ਹੁਣ ਤੱਕ ਦੇ ਸਭ ਤੋਂ ਮਹਿੰਗੇ ਖਿਡਾਰੀ ਸਾਬਿਤ ਹੋਏ। ਉਹਨਾਂ ਦਾ ਬੇਸ ਪ੍ਰਾਈਜ਼ ਡੇਢ ਲੱਖ ਰੁਪਏ ਸੀ, ਪਰ ਫ਼ਾਜ਼ਿਲਕਾ ਫਾਲਕਨਜ਼ ਨੇ ਉਹਨਾਂ ਨੂੰ 13.20 ਲੱਖ ਰੁਪਏ ਵਿੱਚ ਖਰੀਦਿਆ ਹੈ। ਵਿਹਾਨ ਮਲਹੋਤਰਾ ਨੂੰ ਫ਼ਾਜ਼ਿਲਕਾ ਫਾਲਕਨਜ਼ ਨੇ ਡੇਢ ਲੱਖ ਰੁਪਏ ਦੇ ਬੇਸ ਪ੍ਰਾਈਜ਼ ‘ਤੇ ਖਰੀਦਿਆ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.