Breaking NewsNewsPunjab

ਸ਼ਹੀਦ ਸੁਖਦੇਵ ਦੇ ਜੱਦੀ ਘਰ ‘ਚ ਬਿਜਲੀ ਦਾ ਬਿੱਲ ਨਾ ਭਰੇ ਜਾਣ ਤੇ ਕੱਟਿਆ ਕਨੈਕਸ਼ਨ

ਲੁਧਿਆਣਾ : ਗੋਰਿਆਂ ਨਾਲ ਲੜਦੇ ਹੋਏ, ਦੇਸ਼ ਦੀ ਖਾਤਰ ਹਸ ਕੇ ਫਾਂਸੀ ਤੇ ਚੜ੍ਹ ਜਾਣ ਵਾਲੇ ਸੁਖਦੇਵ ਜਿਨ੍ਹਾਂ ਦੀ ਸ਼ਹੀਦੀ ਨੂੰ ਹੁਣ ਸਰਕਾਰਾਂ ਭੁਲਦੀਆਂ ਲੱਗਦੀਆਂ ਜਾਪਦੀਆਂ ਹਨ। ਮਾਮਲਾ ਲੁਧਿਆਣਾ ਦਾ ਹੈ ਜਿਥੇ ਸ਼ਹੀਦ ਸੁਖਦੇਵ ਦੇ ਇੱਥੇ ਸਥਿਤ ਜੱਦੀ ਘਰ ਦਾ ਬਿਜਲੀ ਕਨੈਕਸ਼ਨ ਬਿਲ ਨਾ ਭਰੇ ਜਾਣ ‘ਤੇ ਕੱਟ ਦਿੱਤਾ ਗਿਆ ਹੈ। ਸ਼ਹਿਰ ਦੇ ਘੰਟਾ ਘਰ ਨੇੜਲੇ ਇਲਾਕੇ ‘ਚ ਸ਼ਹੀਦ ਸੁਖਦੇਵ ਦਾ ਇਹ ਘਰ ਪਿਛਲੇ ਕਈ ਦਹਾਕਿਆਂ ਤੋਂ ਚਰਚਾ ‘ਚ ਰਿਹਾ ਹੈ। ਦੱਸਣਯੋਗ ਹੈ ਕਿ ਪਹਿਲਾਂ ਇਸ ਘਰ ‘ਚ ਕੁਝ ਕਿਰਾਏਦਾਰ ਰਹਿੰਦੇ ਸਨ ਜਿਨ੍ਹਾਂ ਨੇ ਘਰ ਖਾਲੀ ਕਰਾਉਣ ਵਿਰੁੱਧ ਲੰਮਾਂ ਸਮਾਂ ਅਦਾਲਤੀ ਲੜਾਈ ਲੜੀ ਪਰ ਆਖਰ ਕੁਝ ਸਮਾਂ ਪਹਿਲਾਂ ਇਸ ਨੂੰ ਖਾਲੀ ਕਰਵਾ ਲਿਆ ਗਿਆ ਸੀ। ਅੱਜ ਕੱਲ੍ਹ ਇਸ ਘਰ ਦੀ ਦੇਖ ਭਾਲ਼ ਸ਼ਹੀਦ ਸੁਖਦੇਵ ਦੇ ਪਰਿਵਾਰਕ ਮੈਂਬਰ ਅਸ਼ੋਕ ਥਾਪਰ ਵਲੋਂ ਕੀਤੀ ਜਾ ਰਹੀ ਹੈ।

Read Also ਮੀਟਰ ਪੱਟਣ ਆਏ ਬਿਜਲੀ ਵਾਲੇ, ਜਨਾਨੀਆਂ ਨੇ ਵੀ ਫੇਰੀ ਡਾਂਗ ! (ਵੀਡੀਓ)

ਸ੍ਰੀ ਥਾਪਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਬਿਲ ਮਿਲਿਆ ਨਹੀਂ ਜਦਕਿ ਪਿਛਲੇ ਕਈ ਦਹਾਕਿਆਂ ਤੋਂ ਇਹ ਬਿਜਲੀ ਬਿਲ ਬਾਦਸਤੂਰ ਇਸ ਘਰ ‘ਚ ਪੁੱਜਦਾ ਰਿਹਾ ਹੈ ਅਤੇ ਲਗਾਤਾਰ ਭਰਿਆ ਵੀ ਜਾਂਦਾ ਰਿਹਾ ਹੈ। ਬਿਜਲੀ ਨਿਗਮ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਘਰ ਦਾ ਬਿਜਲੀ ਬਿਲ 2500 ਰੁਪਏ ਦੇ ਕਰੀਬ ਬਕਾਇਆ ਹੈ ਅਤੇ ਅਦਾ ਨਾ ਕੀਤੇ ਜਾਣ ਕਾਰਨ ਨਿਯਮਾਂ ਮੁਤਾਬਕ ਕੱਟ ਦਿੱਤਾ ਗਿਆ ਹੈ। ਬਿਜਲੀ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਿਜਲੀ ਕਨੈਕਸ਼ਨ ਬਾਰੇ ਨਿਗਮ ਦੇ ਉੱਚ ਅਧਿਕਾਰੀਆਂ ਜਾਂ ਸਰਕਾਰ ਵਲੋਂ ਕੋਈ ਵਿਸ਼ੇਸ਼ ਛੋਟ ਨਾ ਹੋਣ ਕਾਰਨ ਇਸ ਨੂੰ ਆਮ ਸ਼੍ਰੇਣੀ ਦੇ ਬਿਜਲੀ ਖਪਤਕਾਰ ਦੀ ਤਰਜ ‘ਤੇ ਹੀ ਕੱਟ ਦਿੱਤਾ ਗਿਆ। ਲੋਕ ਸਭਾ ਚੋਣਾਂ ਦਾ ਮੌਕਾ ਹੋਣ ਕਾਰਨ ਇਹ ਮਾਮਲਾ ਰਾਜਸੀ ਚਰਚਾ ਦਾ ਵਿਸ਼ਾ ਬਣਨ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਪਹਿਲਾਂ ਵੀ ਹਰ ਚੋਣ ਵੇਲ਼ੇ ਇਸ ਘਰ ਦੇ ਨਾਜਾਇਜ਼ ਕਬਜ਼ੇ ਦੀ ਚਰਚਾ ਹੁੰਦੀ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button