PunjabTop News

ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੰਛੀ ਨਾਲ ਟਕਰਾਇਆ ਇੰਡੀਗੋ ਜਹਾਜ਼

ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਵੇਰੇ ਜਿਵੇਂ ਹੀ ਜਹਾਜ਼ ਨੇ ਉਡਾਣ ਭਰੀ ਤਾਂ ਇਕ ਪੰਛੀ ਉਸ ਨਾਲ ਟਕਰਾ ਗਿਆ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਬਾਅਦ ਦੁਪਹਿਰ ਯਾਤਰੀਆਂ ਨੂੰ ਦੂਜੀ ਫਲਾਈਟ ਰਾਹੀਂ ਸ੍ਰੀਨਗਰ ਭੇਜ ਦਿੱਤਾ ਗਿਆ।

ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੰਬਰ 6E-6077 ਸਵੇਰੇ 7:55 ‘ਤੇ ਚੰਡੀਗੜ੍ਹ ਤੋਂ ਸ਼੍ਰੀਨਗਰ ਲਈ ਰਵਾਨਾ ਹੋਈ। ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਜਹਾਜ਼ ਪੰਛੀ ਨਾਲ ਟਕਰਾ ਗਿਆ। ਜਹਾਜ਼ ‘ਚ 185 ਯਾਤਰੀ ਸਵਾਰ ਸਨ। ਪਾਇਲਟ ਨੇ ਤੁਰੰਤ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਚੰਡੀਗੜ੍ਹ ਏਅਰਪੋਰਟ ਅਥਾਰਟੀ ਨੂੰ ਬਰਡ ਹਿੱਟ ਘਟਨਾ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਏਅਰਪੋਰਟ ਅਥਾਰਟੀ ਹਰਕਤ ‘ਚ ਆ ਗਈ ਅਤੇ ਜਹਾਜ਼ ਦੇ ਸੁਰੱਖਿਅਤ ਵਾਪਸ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਉਤਾਰ ਲਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button