Breaking NewsD5 specialIndiaNewsPoliticsPunjab

ਸ਼ਹੀਦਾਂ ਦੀ ਧਰਤੀ ‘ਤੇ ਅਕਾਲੀ ਦਲ ਵਾਲਿਆਂ ਨੇ ਵੰਡੀ ਸ਼ਰਾਬ!

ਫਤਿਹਗੜ੍ਹ ਸਾਹਿਬ : ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇਕ ਵੀਡਿਓ ਅੱਗ ਵਾਂਗ ਫੈਲ ਰਹੀ ਹੈ। ਵੀਡਿਓ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡਿਓ ਬੀਤੇਂ ਦਿਨ ਦੀ ਹੈ। ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਫਹਿਤਗੜ੍ਹ ਸਾਹਿਬ ਦੇ ਲੀਡਰ ਨੇ ਰੈਲੀ ‘ਚ ਇੱਕਠ ਕਰਨ ਲਈ ਲੋਕਾਂ ਨੂੰ ਸ਼ਰਾਬ ਪਿਲਾਉਣ ਦਾ ਲਾਲਚ ਦਿੱਤਾ। ਦਾਅਵਾ ਕੀਤਾ ਜਾ ਰਿਹਾ ਹੈ ਕੀ 14 ਸੈਕਿੰਟ ਦੀ ਇਹ ਵੀਡਿਓ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਜਖਵਾਲੀ ਦੇ ਬਲੀਮ ਪੈਲੇਸ ਦੀ ਹੈ। ਤਸਵੀਰਾਂ ‘ਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਵੱਡੇ ਵੱਡੇ ਟੱਬਾਂ ‘ਚੋਂ ਸ਼ਰਾਬ ਲੋਕਾਂ ਨੂੰ ਪਾਣੀ ਵਾਂਗ ਵਰਤਾਈ ਜਾ ਰਹੀ ਹੈ।

Read Also ਬਾਦਲਾਂ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਕੀਤਾ ਜਾ ਰਿਹੈ ਪੇਸ਼ : ਅਕਾਲੀ ਦਲ

ਅਸੀਂ ਜਦੋਂ ਪੂਰੀ ਵੀਡਿਓ ਬਾਰੇ ਸਾਡੇ ਪੱਤਰਕਾਰ ਰਣਜੋਧ ਸਿੰਘ ਔਜਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕੀ ਇਸ ਵੀਡਿਓ ਦੀ ਚਰਚਾ ਪੂਰੀ ਖੇਤਰ ‘ਚ ਹੈ। ਦੂਜੇ ਪਾਸੇ ਜਦੋਂ ਅਸੀਂ ਅਕਾਲੀ ਦਲ ਦੇ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕੀ ਇਹ ਵੀਡਿਓ ਉਨ੍ਹਾਂ ਦੇ ਨਾਂ ਨੂੰ ਬਦਨਾਮ ਕਰਨ ਲਈ ਪਾਈ ਗਈ ਹੈ। ਸਾਡਾ ਇਸ ਵੀਡਿਓ ਨਾਲ ਕੋਈ ਸਬੰਧ ਨਹੀਂ। ਫਿਲਹਾਲ ਹਲਕਾ ਇੰਚਾਰਜ ਸਾਹਿਬ ਨੇ ਇਸ ਵੀਡਿਓ ਨਾਲੋਂ ਆਪਣਾ ਨਾਤਾ ਤੋੜ ਲਿਆ, ਪਰ ਇਕ ਗੱਲ ਸਭ ਦੀ ਸਮਝ ਤੋਂ ਪਰੇ ਏ ਕੀ ਅਕਾਲੀ ਦਲ ਦੇ ਹਲਕਾ ਇੰਚਾਰਜ ‘ਤੇ ਹੀ ਇਲਜ਼ਾਮ ਕਿਉਂ ਲੱਗ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button