Breaking NewsD5 specialNewsPoliticsPunjab

ਸ਼ਰਾਬ ਮਾਮਲਾ ਠੰਡਾ ਹੋਣ ਤੋਂ ਪਹਿਲਾਂ ਅਕਾਲੀਆਂ ਨੇ ਛੇੜਿਆ ਨਵਾਂ ਪੰਗਾ, ਫਿਰ ਸੋਚਾਂ ‘ਚ ਪਾਇਆ ਕੈਪਟਨ

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡਣ `ਤੇ ਅਕਾਲੀ ਆਗੂਆਂ ਨੇ ਤੰਜ ਕਸੇ ਹਨ। ਅਕਾਲੀ ਆਗੂ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਕੈਪਟਨ 4 ਸਾਲ ਬਾਅਦ ਫੋਨ ਵੰਡਣੇ ਸ਼ੁਰੂ ਕਰਨ ਲੱਗੇ ਹਨ ਅਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਹਰ ਨੌਜਵਾਨ ਤੱਕ ਇਹ ਸਮਾਰਟ ਫੋਨ ਪਹੁੰਚਣਗੇ ਅਤੇ ਕੈਪਟਨ ਖੁਦ ਹੀ ਕਹਿੰਦੇ ਸਨ ਕਿ ਤਸਵੀਰ ਨਹੀਂ ਲਗਾਉਣੀ ਚਾਹੀਦੀ ਅਤੇ ਸਮਾਰਟ ਫੋਨ ਦੇ ਸਾਰੇ ਪਾਸੇ ਹੀ ਆਪਣੀ ਤਸਵੀਰ ਲਗਾ ਰਹੇ ਹਨ।

ਹੁਣੇ-ਹੁਣੇ ਆਈ ਮਾੜੀ ਖ਼ਬਰ,ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ,ਅਕਾਲੀ ਆਗੂ ਨੇ ਤੋੜਿਆ ਦਮ

ਉੱਥੇ ਹੀ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਐਲਾਨ ਤਾਂ ਮੁੱਖ ਮੰਤਰੀ ਬਹੁਤ ਕਰ ਚੁੱਕੇ ਹਨ ਪਰ ਹੁਣ ਜੇ ਸ਼ੁਰੂਆਤ ਕਰਨ ਹੀ ਲੱਗੇ ਹਨ ਤਾਂ ਇਹ ਵੀ ਦੱਸਣ ਕਿ ਪੰਜਾਬ ਦੇ ਨੌਜਵਾਨਾਂ ਨਾਲ ਕੀਤਾ ਨੌਕਰੀ ਦੇਣ ਦਾ ਵਾਅਦਾ ਕਦੋ ਪੂਰਾ ਕਰਨਗੇ। ਅਕਾਲੀ ਆਗੂ ਚਰਨਜੀਤ ਬਰਾੜ ਨੇ ਵੀ ਸਮਾਰਟ ਫੋਨ ਨੂੰ ਲੈ ਕੇ ਕਾਂਗਰਸ ਸਰਕਾਰ ‘ਤੇ ਤੰਜ ਕਸੇ ਹਨ। ਵਿਰੋਧੀ ਕੈਪਟਨ ਸਰਕਾਰ ਨੂੰ ਘੇਰਨ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੇ। ਪਹਿਲਾਂ ਸ਼ਰਾਬ ਮਾਮਲੇ ‘ਤੇ ਅਤੇ ਹੁਣ ਸਮਾਰਟ ਫੋਨ ਵੰਡਣ ‘ਤੇ ਅਕਾਲੀਆਂ ਨੇ ਕਾਂਗਰਸ ਨੂੰ ਨਿਸ਼ਾਨੇ ‘ਤੇ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button