Breaking NewsInternationalNews

ਸਰੀ ‘ਚ ਪੰਜਾਬੀ ਦੀ ਗੋਲੀਆਂ ਮਾਰ ਕੇ ਹੱਤਿਆ

ਸਰੀ : ਪੰਜਾਬੀ ਜਗਤ ਨੂੰ ਉਸ ਵੇਲੇ ਬਹੁਤ ਹੀ ਵੱਡਾ ਘਾਟਾ ਪੈ ਗਿਆ ਜਦੋਂ ਸਰੀ ਦੇ ਰਹਿਣ ਵਾਲੇ ਰੰਜੀਵ ਸੰਘਾ ਦਾ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆਈ। ਦੱਸ ਦਈਏ ਕਿ ਉਹਨਾਂ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਜਿਸ ਕਾਰਨ ਉਹਨਾਂ ਦੇ ਪਰਿਵਾਰ, ਸਾਕ ਸਬੰਧੀਆਂ ਅਤੇ ਚਹੇਤਿਆਂ ਵਿੱਚ ਮਾਤਮ ਦਾ ਮਾਹੌਲ ਬਣ ਚੁੱਕਾ ਹੈ। ਜਾਣਕਾਰੀ ਮੁਤਾਬਿਕ ਸਰੀ ‘ਚ 146 ਸਟਰੀਟ ਅਤੇ ਹਾਈਵੇਅ 10 ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੈ।

Read Also ਪਤਨੀ ਨੇ ਹੀ ਕੀਤਾ ਸੀ ਪਤੀ ਦਾ ਕਤਲ

ਜਿਸਦੀ ਪੁਸ਼ਟੀ ਪੁਲਿਸ ਵੱਲੋਂ ਕੀਤੀ ਗਈ। ਇਸਦੇ ਨਾਲ ਹੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਗੈਂਗਵਾਰ ਨਹੀਂ ਸਗੋਂ ਟਾਰੇਗਿਟ ਕੀਲਿੰਗ ਦਾ ਮਾਮਲਾ ਹੈ ਅਤੇ ਜਾਂਚ ਪੜਤਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਮੁਲਜਮਾਂ ਤੱਕ ਪਹੁੰਚ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਰੰਜੀਵ ਸੰਘਾ ਹਰ ਸਾਲ ‘ਭੰਗੜਾ ਆਈਡਲ’ ਨਾਮਕ ਭੰਗੜੇ ਦਾ ਮੁਕਾਬਲਾ ਕਰਵਾਉਂਦਾ ਸੀ। ਉਸ ਦੀ ਉਮਰ 41 ਕੁ ਸਾਲ ਦੇ ਕਰੀਬ ਦੱਸੀ ਗਈ ਹੈ। ਆਈ ਹਿਟ ਵੱਲੋਂ ਫੋਨ ਨੰਬਰ 1877-551-4448 ਜਾਰੀ ਕੀਤਾ ਗਿਆ ਹੈ ਤਾਂ ਜੋ ਕਿਸੇ ਕੋਲ ਵੀ ਇਸ ਸਬੰਧ ਵਿਚ ਕੋਈ ਜਾਣਕਾਰੀ ਹੋਵੇ ਤਾਂ ਸਾਂਝੀ ਕਰ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button