Breaking NewsD5 specialNewsPoliticsPunjab

ਸਰਪੰਚੀ ਦੀ ਰੰਜਿਸ਼ ਬਣੀ ਖੂਨੀ ਖੇਡ, ਚਲਾ ਦਿੱਤੀਆਂ ਤਾੜ-ਤਾੜ ਗੋਲੀਆਂ (ਵੀਡੀਓ)

ਫਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਖੁੰਦਰ ਉਤਾੜ ‘ਚ ਉਸ ਵੇਲੇ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ। ਜਦੋਂ ਪਿੰਡ ਦੇ ਰਹਿਣ ਵਾਲੇ ਹੀ ਇੱਕ ਨੌਜਵਾਨ ਨੇ ਪੰਚਾਇਤੀ ਚੋਣਾਂ ਦੌਰਾਨ ਰੰਜਿਸ਼ ਦੇ ਚਲਦਿਆਂ ਗੋਲੀ ਚਲਾ ਦਿੱਤੀ। ਇਸ ਗੋਲੀ ਕਾਂਡ ‘ਚ ਇੱਕ 10 ਸਾਲਾ ਬੱਚਾ ਅਤੇ 65 ਸਾਲਾ ਬਜ਼ੁਰਗ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਫ਼ਿਰੋਜ਼ਪੁਰ ਤੋਂ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਫ਼ਰੀਦਕੋਟ ਮੈਡੀਕਲ ਕਾਲਜ ‘ਚ ਰੈਫਰ ਕਰ ਦਿੱਤਾ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਗੋਲੀਕਾਂਡ ਦੀ ਲੋਕਾਂ ਵੱਲੋਂ ਲਾਈਵ ਵੀਡੀਓ ਫੇਸਬੁੱਕ ‘ਤੇ ਵਾਇਰਲ ਕੀਤੀ ਗਈ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਨੇ ਦੱਸਿਆ ਕਿ ਗੁਰਮੀਤ ਸਿੰਘ ਆਪਣੇ 2 ਹੋਰ ਸਾਥੀਆਂ ਦੇ ਨੂੰ ਨਾਲ ਲੈ ਕੇ ਬਜ਼ੁਰਗ ਧਰਮਪਾਲ ਨਾਲ ਝਗੜ ਰਿਹਾ ਸੀ ਅਤੇ ਤੈਸ਼ ਦੇ ‘ਚ ਆ ਕੇ ਉਸ ਨੇ ਗੋਲੀ ਚਲਾ ਦਿੱਤੀ ।

Read Also ਕੈਪਟਨ ਦੇ ਘਰ ‘ਤੇ ਹੋਇਆ ਹਮਲਾ, 3 ਹਮਲਾਵਰਾਂ ਨੇ ਚਲਾਈਆਂ ਕਰੀਬ 8 ਗੋਲੀਆਂ

ਪਿੰਡ ਖੁੰਦਰ ਹਿਠਾੜ ਦੇ ਸਾਬਕਾ ਸਰਪੰਚ ਮੁਤਾਬਕ ਇਹ ਹਮਲਾਵਰ ਆਪਣੇ ਸਾਥੀਆਂ ਨਾਲ ਪਿੰਡ ‘ਚ ਪਹਿਲਾਂ ਵੀ ਦਹਿਸ਼ਤ ਵਾਲਾ ਮਾਹੌਲ ਬਣਾਈ ਰੱਖਦਾ ਹੈ। ਮਾਮਲੇ ਦੀ ਤਫਤੀਸ਼ ਕਰ ਰਹੇ ਏ.ਐੱਸ.ਆਈ. ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਉਨ੍ਹਾਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਮੁਲਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਇੱਥੇ ਇੱਕ ਚੀਜ਼ ਅਜੇ ਤੱਕ ਬੁਝਾਰਤ ਬਣੀ ਹੋਈ ਹੈ ਕਿ ਪੰਚਾਇਤੀ ਚੋਣਾਂ ਤੋਂ ਬਾਅਦ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਸਖਤ ਹਦਾਇਤਾਂ ਤਹਿਤ ਪੁਲਿਸ ਵਲੋਂ ਜਮ੍ਹਾਂ ਕੀਤਾ ਗਿਆ ਅਸਲਾ ਵਾਪਸ ਨਹੀਂ ਕੀਤਾ ਜਾ ਰਿਹਾ ਹੈ ਪਰ ਇਹ ਵਰਤਿਆ ਗਿਆ ਹਥਿਆਰ ਪੁਲਿਸ ਦੇ ਰਿਕਾਰਡ ਤੋਂ ਬਾਹਰ ਕਿਉਂ ਰਿਹਾ ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button