Breaking NewsD5 specialNewsPoliticsPunjab

ਸੁਖਬੀਰ ਬਾਦਲ ਨੇ ਕਿਉਂ ਪਾਇਆ ਗਾਤਰਾ ? ਕੈਪਟਨ ਦੇ ਵਜ਼ੀਰ ਨੇ ਖੋਲ੍ਹੇ ਰਾਜ਼ (ਵੀਡੀਓ)

ਚਮਕੌਰ ਸਾਹਿਬ : ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਿਰੋਧੀ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਘੇਰਦੇ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਸੁਖਬੀਰ ਬਾਦਲ ‘ਤੇ ਸ੍ਰੀ ਸਾਹਿਬ ਨੂੰ ਲੈ ਕੇ ਵੱਡਾ ਹਮਲਾ ਬੋਲਿਆ ਹੈ। ਹੁਣ ਤੁਹਾਨੂੰ ਦੱਸ ਦੇ ਹਾਂ ਪੂਰਾ ਮਾਮਲਾ ਕੀ ਹੈ ਦਰਅਸਲ। ਕਾਫੀ ਸਮਾਂ ਪਹਿਲਾ ਕਾਂਗਰਸ ਦੇ ਕੈਬਨਿਟ ਮੰਤਰੀ ਚਰਮਜੀਤ ਸਿੰਘ ਚੰਨੀ ਨੇ ਭਰੀ ਵਿਧਾਨ ਸਭਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣਾ ਸ੍ਰੀ ਸਾਹਿਬ ਦਿਖਾਉਣ ਲਈ ਕਿਹਾ ਸੀ ਪਰ ਉਸ ਸਮੇਂ ਉਨ੍ਹਾਂ ਨੇ ਨਹੀਂ ਦਿਖਾਇਆ। ਜਿਸ ਤੋਂ ਬਾਅਦ ਹੁਣ ਅਸੀ ਕੁਝ ਦਿਨ ਪਹਿਲਾ ਤਸਵੀਰ ‘ਚ ਦੇਖਿਆ ਹੈ ਕਿ ਸੁਖਬੀਰ ਬਾਦਲ ਦੇ ਗਾਤਰਾ ਪਾਇਆ ਦਿਖਾਈ ਦੇ ਰਿਹਾ ਹੈ।

Read Also ਸੁਖਬੀਰ ਬਾਦਲ ਨੇ ਕੀਤਾ ਸ੍ਰੀ ਸਾਹਿਬ ਦਾ ਅਪਮਾਨ ? ਪੈਰਾਂ ‘ਚ ਗਿਰੀ ਸ੍ਰੀ ਸਾਹਿਬ ਲਈ ਨਹੀਂ ਝੁਕੇ ਬਾਦਲ (ਵੀਡੀਓ)

ਜਿਸ ਤੇ ਚੰਨੀ ਨੇ ਬੋਲਦਿਆ ਕਿਹਾ ਕਿ ਚਲੋ ਕੋਈ ਗੱਲ ਜੇ ਪਹਿਲਾ ਨਹੀਂ ਪਾਇਆ ਸੀ। ਇਸ ਤੋਂ ਇਲਾਵਾ ਬਰਗਾੜੀ ਕਾਂਡ ‘ਤੇ ਬੋਲਦਿਆ ਕਿਹਾ ਕਿ ਇਸ ਘਟਨਾ ਦੀ ਪੈੜ ਬਾਦਲਾਂ ਦੇ ਘਰ ਵੱਲ ਜਾਂਦੀ ਹੈ। ਇਸ ਦੇ ਨਾਲ ਹੀ ਚੰਨੀ ਨੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵੀ ਨਿਸ਼ਾਨੇ ‘ਤੇ ਲਿਆ ਹੈ, ਚੰਨੀ ਨੇ ਚੰਦੂਮਾਜਰਾ `ਤੇ ਪਾਣੀ ਦੇ ਟੈਂਕਰ ਬਣਾਉਣ ਲਈ ਘਪਲੇ ਕਰਨ ਦੇ ਇਲਜ਼ਾਮ ਲਗਾਏ ਹਨ। ਕੈਪਟਨ ਸਰਕਾਰ ਦਾ ਵਜੀਰ ਬਰਗਾੜੀ ਕਾਂਡ ਦੇ ਦੋਸ਼ੀ ਬਾਦਲ ਪਰਿਵਾਰ ਨੂੰ ਦੱਸ ਰਿਹਾ ਹੈ ਤਾਂ ਸੋਚਣ ਵਾਲੀ ਗੱਲ ਹੈ ਕਿ ਸਰਕਾਰ ਚੁੱਪ ਕਿਉਂ ਹੈ, ਇਹ ਸਵਾਲ ਅਜੇ ਵੀ ਜਿਊਂ ਦਾ ਤਿਉਂ ਬਣਿਆ ਹੋਇਆ ਐ ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button