Breaking NewsD5 specialNewsPoliticsPunjab

ਸਰਪੰਚੀ ਚੋਣਾਂ ਤੋਂ ਪਹਿਲਾਂ ਕਤਲ, ਖ਼ੂਨੋਂ ਖ਼ੂਨ ਹੋਈਆਂ ਪਿੰਡ ਦੀਆਂ ਗਲੀਆਂ (ਵੀਡੀਓ)

ਪੰਜਾਬ ਪੁਲਿਸ ਵਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਪੰਜਾਬ ‘ਚ ਗੈਂਗਸਟਰ ਕਲਚਰ ਨੂੰ ਖ਼ਤਮ ਕਰ ਦਿੱਤਾ ਹੈ, ਬੇਸ਼ੱਕ ਪੁਲਿਸ ਵਲੋਂ ਖ਼ਤਰਨਾਕ ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਉਂਟਰ ਕਰਕੇ ਗੈਂਗਸਟਰਾਂ ਦੇ ਅੰਦਰ ਖ਼ੌਫ ਭਰਿਆ ਸੀ। ਹੁਣ ਫਿਰ ਗੈਂਗਸਟਰਾਂ ਦੇ ਹੌਸ਼ਲੇ ਬੁਲੰਦ ਹੁੰਦੇ ਨਜਰ ਆ ਰਹੇ ਨੇ ਮੋਗਾ ਦੇ ਕਸਬੇ ਨਿਹਾਲ ਸਿੰਘ ਵਾਲਾ ‘ਚ ਬੀਤੇ ਦਿਨੀ ਹੋਏ ਰਜਿੰਦਰ ਕੁਮਾਰ ਉੱਰਫ ਗੋਗਾ ਨਾਂ ਦੇ ਵਿਅਕਤੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਈ ਹੈ। ਉਹ 14 ਨਵੰਬਰ ਕਤਲ ਮਾਮਲੇ ਵਿੱਚ ਬਰੀ ਹੋ ਕੇ ਜੇਲ੍ਹ ਤੋਂ ਬਾਹਰ ਆਇਆ ਸੀ। ਇਸ ਗੱਲ ਨੂੰ ਮਹੀਨਾ ਵੀ ਨਹੀਂ ਹੋਇਆ ਕਿ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਦੁਕਾਨ ‘ਤੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ।

Read Also ਪੰਜਾਬ ਪੁਲਿਸ ਨੇ ਖੇਡੀ ਖ਼ੂਨ ਦੀ ਹੋਲੀ

ਪੋਸਟ ‘ਚ ਲਿਖਿਆ ਹੈ ਕਿ – ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰਜਿੰਦਰ ਕੁਮਾਰ ਉੱਰਫ ਗੋਗਾ ਜਿਸ ਦਾ ਕਤਲ ਅਸੀਂ ਕੀਤਾ। ਤੁਹਾਨੂੰ ਪਤਾ ਹੀ ਹੋਣਾ 5 ਅਪ੍ਰੈਲ 2017 ਨੂੰ ਇਨੇ ਸਾਡੇ ਵੀਰ ਸਰਪੰਚ ਬੇਅੰਤ ਗਿੱਲ ਦਾ ਕਤਲ ਕਰ ਦਿੱਤਾ ਸੀ, ਉਸ ਤੋਂ ਬਾਅਦ ਇਹ ਗੋਗਾ ਜੇਲ ਚਲਾ ਗਿਆ ਸੀ, ਤੇ ਗੋਗਾ 14 ਨਵੰਬਰ 2018 ਨੂੰ ਬਰੀ ਹੋ ਗਿਆ ਸੀ ਤੇ ਕੱਲ 14 ਦਸੰਬਰ 2018 ਨੂੰ ਅਸੀਂ ਆਪਣੇ ਵੀਰ ਦਾ ਬਦਲਾ ਲੈ ਲਿਆ। ਸਾਡੇ ਗਰੁੱਪ ਦੇ ਕਿਸੇ ਵੀ ਬੰਦੇ ਦਾ ਕੋਈ ਵੀ ਨੁਕਸਾਨ ਕਰਨ ਬਾਰੇ ਸੋਚੇਗਾ ਉਸ ਦਾ ਵੀ ਇਹ ਹੀ ਹਾਲ ਕਰਾਂਗੇ। ਅਗਲਾ ਨੰਬਰ ਉਹਨਾਂ ਦਾ ਹੈ ਜੋ ਸਾਡੇ ਤੋਂ ਡਰ ਕੇ ਗੰਨਮੈਨ ਲਈ ਫਿਰਦੇ ਨੇ ਉਹ ਵੀ ਤਿਆਰ ਰਹਿਣ ਤੇ ਇਕ ਗੱਲ ਹੋ 30 ਦਸੰਬਰ ਨੂੰ ਸਰਪੰਚੀ ਦੀ ਚੋਣ ਹੈ। ਸ਼ਾਡੇ ਜਿੰਨੇ ਵੀ ਵੀਰ ਸਰਪੰਚੀ ਦੀ ਚੋਣ ਵਿੱਚ ਖੜੇ ਨੇ ਉਹਨੇ ਦੇ ਵਿਰੋਧੀ ਵੀ ਯਾਦਾ ਉਛਲਣ ਨਾਂ।

ਪਹਿਲਾਂ ਸ਼ਰੇਆਮ ਕਤਲ ਕਰਨਾ ਬਾਅਦ `ਚ ਕਤਲ ਦੀ ਜਿੰਮੇਵਾਰੀ ਲੈਣੀ, ਇਸ ਨਾਲ ਪੰਜਾਬ ਪੁਲਿਸ ਦੀ ਕਾਰਗੁਜਾਰੀ ‘ਤੇ ਸਵਾਲ ਖੜ੍ਹੇ ਹੁੰਦੇ, ਦੂਜਾ ਪੋਸਟ ‘ਚ ਸਰਪੰਚੀ ਚੋਣਾਂ ‘ਚ ਜਿਕਰ ਕੀਤਾ ਗਿਆ, ਇਸ ‘ਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਚੋਣਾਂ ਦੀ ਆੜ ‘ਚ ਗੈਂਗਸਟਰ ਪੰਜਾਬ ‘ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤਾਕ ‘ਚ ਤਾਂ ਨਹੀਂ, ਪੰਜਾਬ ਪੁਲਿਸ ਦੀ ਇਸ ਨੀਂਦ ਜਰੂਰ ਉਡਾ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button