Breaking NewsD5 specialNewsPress ReleasePunjab

ਸਰਕਾਰ ਵਿਭਾਗ ਪੁਨਰ ਗਠਨ ਦੇ ਨਾਤੇ ਖਾਲੀ ਅਸਾਮੀਆਂ ਖਤਮ ਕਰਕੇ ਨੌਜਵਾਨਾਂ ਵਾਸਤੇ ਨੌਕਰੀਆਂ ਦੇ ਦਰਵਾਜੇ ਸਦਾ ਲਈ ਬੰਦ ਨਾ ਕਰੇ : ਮੀਤ ਹੇਅਰ

‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ‘ਚ ਸਿਹਤ ਸਹੂਲਤਾਂ, ਨੌਕਰੀਆਂ ਵਿੱਚ ਕਟੌਤੀ ਅਤੇ ਵਹੀਕਲਾਂ ਦੀਆਂ ਜਾਅਲੀ ਰਜਿਸਟ੍ਰੇਸ਼ਨ ਦਾ ਮੁੱਦਾ ਚੁੱਕਿਆ
ਪੰਜਾਬ ‘ਚ ਸਰਕਾਰੀ ਹਸਪਤਾਲਾਂ ਦੀ ਹਾਲਤ ਬੇਹੱਦ ਮਾੜੀ

ਚੰਡੀਗੜ੍ਹ :ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਅੱਜ ਚੱਲ ਵਿਧਾਨ ਸਭਾ ਸੈਸ਼ਨ ਵਿੱਚ ਸਰਕਾਰ ਵੱਲੋਂ ਖਤਮ ਕੀਤੀਆਂ ਜਾ ਰਹੀਆਂ ਅਸਾਮੀਆਂ, ਦਿਨੋਂ ਦਿਨ ਸਿਹਤ ਸਹੂਲਤਾਵਾਂ ਦੀ ਹੋ ਰਹੀ ਮਾੜੀ ਹਾਲਤ ਅਤੇ ਵਹੀਕਲਾਂ ਦੀ ਜਾਅਲੀ ਰਜਿਸਟ੍ਰੇਸ਼ਨ ਦਾ ਮੁੱਦਾ ਚੁੱਕਿਆ ਗਿਆ।  ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਨੌਜਵਾਨਾਂ ਦੇ ਰੁਜ਼ਗਾਰ ਦਾ ਮੁੱਦਾ ਚੁੱਕੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚੋਣਾਂ ਤੋਂ ਪਹਿਲਾਂ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਹੁਣ ਸਰਕਾਰ ਵਿਭਾਗ ਦੇ ਪੁਨਰ ਗਠਨ ਦੇ ਨਾਤੇ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਖਤਮ ਕਰ ਰਹੀ ਹੈ।

ਹੋ ਗਿਆ ਬਾਰਡਰ ‘ਤੇ ਵੱਡਾ ਕੰਮ !ਦੇਖ ਕੇਂਦਰ ਵੀ ਹੋਈ ਹੈਰਾਨ ! ਮੀਟਿੰਗ ਲਈ ਆਵੇਗਾ ਸੱਦਾ ?

ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇਕਰ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇਣਾ ਤਾਂ ਵੱਖਰੀ ਗੱਲ ਹੈ, ਪ੍ਰੰਤੂ ਉਹ ਨੌਕਰੀਆਂ ਖਤਮ ਕਰਕੇ ਸਦਾ ਲਈ ਦਰਵਾਜੇ ਬੰਦ ਨਾ ਕਰੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉੱਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਸਿਹਤ ਸਹੂਲਤਾਂ ਦਾ ਮੁੱਦਾ ਕਿਹਾ ਕਿ ਪੀ ਐਚ ਸੀ ਕੋਟਸ਼ਮੀਰ ਅਤੇ ਸੰਗਤ ਹਸਪਤਾਲ ਦੀ ਬੇਹੱਦ ਮਾੜੀ ਹਾਲਤ ਹੈ। ਉਨ੍ਹਾਂ ਕਿਹਾ ਕਿ ਪਿੰਡ ਕੋਟਫੱਤਾ ਵਿੱਚ ਸਲਮ ਏਰੀਆ ਡਿਸਪੈਂਸਰੀ ਕੋਲ ਇਮਾਰਤ ਨਹੀਂ ਹੈ ਜਿਸ ਕਾਰਨ ਡਾਕਟਰ ਵੀ ਮੌਜੂਦ ਨਹੀਂ ਹਨ।

ਵਿਧਾਨ ਸਭਾ ‘ਚ ਫਿਰ ਹੰਗਾਮਾ, ਅਕਾਲੀਆਂ ਨੇ ਕਰਤਾ ਓਹੀ ਕੰਮ ਜਿਹਦਾ ਸੀ ਡਰ ! ਪਿਆ ਨਵਾਂ ਪੰਗਾ!

ਉਹਨਾਂ ਨੇ ਪਿੰਡ ਕੋਟਸ਼ਮੀਰ ਬਾਰੇ ਕਿਹਾ ਕਿ ਪੰਜਾਬ ਦੇ ਵੱਧ ਆਬਾਦੀ ਵਾਲੇ ਪਿੰਡਾਂ ਵਿਚੋਂ ਇੱਕ ਪਿੰਡ ਕੋਟਸ਼ਮੀਰ ਵਿੱਚ ਸਥਾਪਿਤ ਪ੍ਰਾਇਮਰੀ ਹੈਲਥ ਸੈਂਟਰ ਦੀ ਇਮਾਰਤ ਅਸੁਰੱਖਿਅਤ ਹੈ ਜਿੱਥੇ ਜਣੇਪਾ ਸਹੂਲਤਾਂ ਲਈ ਮਾਡਲ ਮੇਟਰਨਲ ਚਾਈਲਡ ਹੈਲਥ ਯੋਜਨਾ ਤਹਿਤ ਵੱਡਾ ਹਸਪਤਾਲ ਬਣਾਇਆ ਜਾਵੇ। ਇਸ ਦੌਰਾਨ ਸੰਗਤ ਮੰਡੀ ਚ’ ਸਥਾਪਿਤ ਕਮਿਊਨਿਟੀ ਹੈਲਥ ਸੈਂਟਰ ਦੀ ਅਸੁਰੱਖਿਅਤ ਇਮਾਰਤ ਅਤੇ ਕਈ ਸਾਲਾਂ ਤੋਂ ਖ਼ਰਾਬ ਪਏ ਵਾਟਰ ਵਰਕਸ ਦਾ ਮੁੱਦਾ ਧਿਆਨ ਦਿਵਾਇਆ। ਉਹਨਾਂ ਨੇ ਪਿੰਡ ਮਹਿਤਾ, ਪਥਰਾਲਾ, ਨੰਦਗੜ੍ਹ, ਰਾਏ ਕੇ ਕਲਾ, ਜੰਗੀਰਾਣਾ, ਬੰਬੀਹਾ, ਚਕ ਅਤਰ ਸਿੰਘ ਵਾਲਾ, ਚਕ ਰੁਲਦੂ ਸਿੰਘ ਵਾਲਾ, ਬੱਲੂਆਣਾ  ਦੇ ਸਬ ਸੈਂਟਰਾਂ ਦੀ ਖ਼ਰਾਬ ਇਮਾਰਤਾਂ ਬਾਰੇ ਦੱਸਿਆ।

BIG_BREAKING_ਦਿੱਲੀ ਤੋਂ ਆਈ ਵੱਡੀ ਖੁਸ਼ੀ ਦੀ ਖ਼ਬਰ !ਖ਼ਬਰ ਸੁਣ ਹੋ ਗਿਆ ਵਿਆਹ ਵਰਗਾ ਮਾਹੌਲ !

ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੰਨਿਆ ਕਿ ਹਲਕਾ ਬਠਿੰਡਾ ਦਿਹਾਤੀ ‘ਚ ਸਿਹਤ ਸੰਸਥਾਵਾਂ ਦੀਆਂ ਇਮਾਰਤਾਂ ਬੇਹੱਦ ਖ਼ਰਾਬ ਹਾਲਤ ਵਿੱਚ ਹਨ, ਇਹਨਾਂ ਇਮਾਰਤਾਂ ਦੀ ਉਸਾਰੀ ਲਈ ਨਵੇਂ ਬੱਜਟ ਵਿੱਚ ਫ਼ੰਡ ਰੱਖਿਆ ਜਾਵੇਗਾ।ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸੁਨਾਮ ਸ਼ਹਿਰ ਵਿੱਚ ਵਹਕੀਲਾਂ ਦੀਆਂ ਕੀਤੀਆਂ ਜਾ ਰਹੀਆਂ ਜਾਅਲੀ ਰਜਿਸਟ੍ਰੇਸ਼ਨਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਕੇ ਜਾਅਲੀ ਰਜਿਸਟ੍ਰੇਸ਼ਨਾ ਦਾ ਗੋਰਖ ਧੰਦਾ ਚਲਾਇਆ ਜਾ ਰਿਹਾ ਹੈ। ਇਸ ਤਰ੍ਹਾਂ ਸਰਕਾਰ ਚੱਲ ਰਹੇ ਜਾਅਲੀ ਰਜਿਸਟ੍ਰੇਸ਼ਨ ਨਾਲ ਆਪਰਾਧਾਂ ਵਿੱਚ ਹੋਰ ਵਾਧਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button