Breaking NewsD5 specialIndiaNewsPunjab

ਕੋਵਿਡ-19 ਮਰੀਜ਼ ਰਜਿੰਦਰਾ ਹਸਪਤਾਲ ਵਿਖੇ ਸਰਕਾਰੀ ਸਹੂਲਤਾਂ ਦਾ ਆਨੰਦ ਮਾਣਦੇ ਹੋਏ

ਪਟਿਆਲਾ, 5 ਮਈ:
ਪਟਿਆਲਾ ਸਰਕਾਰੀ ਰਜਿੰਦਰਾ ਹਸਪਤਾਲ ਇੰਨੀ-ਦਿਨੀਂ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਲੋਕਾਂ ਲਈ ਰਾਹਤ ਦਾ ਕੇਂਦਰ ਬਣਿਆ ਹੋਇਆ ਹੈ। ਇਥੇ ਇਲਾਜ ਲਈ ਦਾਖਲ ਮਰੀਜਾਂ ਨੂੰ ਜਿੱਥੇ ਤਿੰਨੇ ਸਮੇਂ ਪੌਸ਼ਟਿਕ ਖਾਣਾ, ਫ਼ਲਾਂ ਸਮੇਤ ਚਾਹ, ਦੁੱਧ ਤੇ ਪਾਣੀਂ ਸਮੇਤ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ੳਥੇ ਹੀ ਕਾਉਂਸਲਿੰਗ ਪ੍ਰਦਾਨ ਕੀਤੀ ਜਾ ਰਹੀ ਹੈ। ਇਨ੍ਹਾਂ ਸਹੂਲਤਾਂ ਤੋਂ ਖੁਸ਼ ਨਜ਼ਰ ਆਏ ਮਰੀਜਾਂ ਨੇ ਜਿੱਥੇ ਡਾਕਟਰਾਂ ਅਤੇ ਪੈਰਾ ਮੈਡੀਕਲ ਅਮਲੇ ਦੀ ਸ਼ਲਾਘਾ ਕੀਤੀ ਉਥੇ ਹੀ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਹੈ।

ਰਜਿੰਦਰਾ ਹਸਪਤਾਲ ਦੇ ਸਰਜਰੀ ਵਿਭਾਗ ਦੇ ਡਾ.ਐਚ.ਐਸ. ਰੇਖੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਐਮ.ਸੀ.ਐਚ. ਇਮਾਰਤ ਨੂੰ ਕੋਰੋਨਾ ਪਾਜ਼ਿਟਿਵ ਮਰੀਜਾਂ ਦੇ ਇਲਾਜ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਅਜਿਹੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ ਕਿ ਰਜਿੰਦਰਾ ਹਸਪਤਾਲ ‘ਚ ਇਕੋ ਸਮੇਂ 600 ਤੋਂ ਵੀ ਵਧੇਰੇ ਮਰੀਜਾਂ ਦਾ ਮਿਆਰੀ ਇਲਾਜ ਕੀਤਾ ਸਕਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button