Top News

ਸਰਕਾਰ ਬਈਮਾਨ ਹੋ ਗਈ, ਆਪਣੇ ਵਾਅਦਿਆਂ ਤੋਂ ਮੁੱਕਰ ਗਈ, ਅੰਦੋਲਨ ਤਾਂ ਹੋਵੇਗਾ ਤੇ ਵੱਡੇ ਪੱਧਰ ਤੇ ਹੋਵੇਗਾ- ਰਾਕੇਸ਼ ਟਿਕੈਤ

ਗੁਰਦਾਸਪੁਰ- ਸਰਕਾਰ ਬਈਮਾਨ ਹੋ ਗਈ ਹੈ। ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ। ਇਸ ਲਈ ਅੰਦੋਲਨ ਤਾਂ ਹੋਵੇਗਾ ਤੇ ਵੱਡੇ ਪੱਧਰ ਉਤੇ ਹੋਵੇਗਾ।ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਆਖਿਆ ਹੈ ਕਿ ਇਕ ਵਾਰ ਫਿਰ ਵੱਡਾ ਅੰਦੋਲਨ ਹੋਵੇਗਾ। ਨੌਜਵਾਨ ਜਾਗਰੂਕ ਹੋ ਰਿਹਾ ਹੈ। ਇਸ ਵਾਰ ਦੁਕਾਨਦਾਰ, ਨੌਜਵਾਨ ਸਣੇ ਹਰ ਵਰਗ ਸੰਘਰਸ਼ ਵਿਚ ਸ਼ਾਮਲ ਹੋਵੇਗਾ।ਉਨ੍ਹਾਂ ਕਿਹਾ ਕਿ ਮੋਰਚੇ ਵਿਚੋਂ ਕੁਝ ਲੋਕ ਸਰਕਾਰ ਦੇ ਪੱਖ ਵਿਚ ਜਾਣਗੇ। ਕੁਝ ਲੋਕ ਮੋਰਚਾ ਤੋੜ ਕੇ ਸਰਕਾਰ ਨਾਲ ਰਲਣਗੇ।ਅੰਦੋਲਨ ਬਾਰੇ ਰਣਨੀਤੀ ਚੱਲ ਰਹੀ ਹੈ। ਇਸ ਲਈ ਇਸ ਦੇ ਸਮੇਂ ਤੇ ਸਥਾਨ ਬਾਰੇ ਅਜੇ ਕੁਝ ਨਹੀਂ ਦੱਸ ਸਕਦੇ।ਕਿਸਾਨ ਆਗੂ ਰਾਕੇਸ਼ ਟਿਕੈਟ ਅੱਜ ਗੁਰਦਾਸਪੁਰ ਚ ਹੋ ਰਹੀ ਮਹਾਂ ਸਭਾ ਚ ਹਿੱਸਾ ਲੈਂਣ ਪਹੁੰਚੇ ਹੋਏ ਹਨ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button