EntertainmentTop News

ਸਰਕਾਰੀ ਸਕੂਲ ’ਚ ਨਾਬਾਲਗਾਂ ਨੂੰ ਦਿਖਾਈ ਗਈ ‘ਏ-ਰੇਟਿਡ’ ਫ਼ਿਲਮ ‘ਧੁਰੰਧਰ’, ਅਧਿਆਪਕ ਖ਼ਿਲਾਫ਼ ਸਖ਼ਤ ਕਾਰਵਾਈ; ਵਿਭਾਗੀ ਜਾਂਚ ਸ਼ੁਰੂ

ਮੱਧ ਪ੍ਰਦੇਸ਼ ਸਕੂਲ ਸਿੱਖਿਆ ਵਿਭਾਗ ਨੇ ਮੈਹਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੇ ਗੈਸਟ ਫੈਕਲਟੀ ਅਧਿਆਪਕ ਨੂੰ ਸ਼ੁੱਕਰਵਾਰ ਨੂੰ ਸਸਪੈਂਡ ਕਰ ਦਿੱਤਾ ਹੈ।ਦੋਸ਼ ਹੈ ਕਿ ਅਧਿਆਪਕ ਨੇ 31 ਜੁਲਾਈ ਨੂੰ ਕੱਥਾ ਗ੍ਰਾਮ ਪੰਚਾਇਤ ਹਾਈ ਸਕੂਲ ’ਚ ਵਿਦਿਆਰਥੀਆਂ ਨੂੰ ਸੈਂਸਰ ਬੋਰਡ ਤੋਂ ਏ-ਰੇਟਿਡ (A-rated) ਫ਼ਿਲਮ ‘ਧੁਰੰਧਰ’ ਦਿਖਾਈ ਸੀ। ਟੀਚਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਪੇਂਡੂਆਂ ਨੇ ਇਸ ਦਾ ਵੀਡੀਓ ਬਣਾ ਕੇ 2 ਅਗਸਤ ਨੂੰ ਸੋਸ਼ਲ ਮੀਡੀਆ ‘ਤੇ ਪਾ ਦਿੱਤਾ ਸੀ। ਵੀਡੀਓ ਵਿੱਚ ਵਿਦਿਆਰਥੀ LED ਸਕ੍ਰੀਨ ‘ਤੇ ਫ਼ਿਲਮ ਦਾ ਸੀਨ ਦੇਖ ਰਹੇ ਸਨ। LED ਸਕ੍ਰੀਨ ਸਕੂਲ ਦੀ ਡਿਜੀਟਲ ਕਲਾਸਰੂਮ ਪਹਿਲ ਦੇ ਅਧੀਨ ਲਗਾਈ ਗਈ ਸੀ।
ਡੀ.ਈ.ਓ. (DEO) ਸਲੋਨੀ ਸ਼ਰਮਾ ਨੇ ਕਿਹਾ ਕਿ ਅਧਿਆਪਕ ਦਾ ਕਹਿਣਾ ਹੈ ਕਿ ਕਲਿੱਪ ਗ਼ਲਤੀ ਨਾਲ ਚੱਲ ਗਈ ਪਰ ਵੀਡੀਓ ਤੋਂ ਸਾਫ਼ ਹੈ ਕਿ ਇਹ ਜਾਣਬੁੱਝ ਕੇ ਹੋਇਆ। ਨਾਬਾਲਗਾਂ ਨੂੰ ਐਡਲਟ ਫ਼ਿਲਮ ਦਿਖਾਉਣਾ ਕਾਨੂੰਨ ਅਤੇ ਸਕੂਲ ਦੇ ਨਿਯਮਾਂ ਦੀ ਉਲੰਘਣਾ ਹੈ।
ਘਟਨਾ ਤੋਂ ਬਾਅਦ ਡਿਜੀਟਲ ਕੰਟੈਂਟ ਦੀ ਨਿਗਰਾਨੀ ਅਤੇ ਟੀਚਰਾਂ ਦੀ ਟ੍ਰੇਨਿੰਗ ‘ਤੇ ਸਵਾਲ ਉੱਠੇ ਹਨ। ਵਿਭਾਗ ਨੇ ਕਿਹਾ ਕਿ ਵਿਭਾਗੀ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਤੈਅ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button