‘ਸਰਕਾਰੀ ਸਕੂਲਾਂ ‘ਚ ਖ਼ਾਲੀ ਪਈਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰੇ ਕੈਪਟਨ ਸਰਕਾਰ’

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ‘ਚ 27 ਹਜ਼ਾਰ ਤੋਂ ਵੱਧ ਖ਼ਾਲੀ ਪਈਆਂ ਅਸਾਮੀਆਂ ‘ਤੇ ਭਰਤੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ ਤਾਂ ਕਿ ਗ਼ਰੀਬਾਂ, ਦਲਿਤਾਂ ਸਮੇਤ ਆਮ ਪਰਿਵਾਰਾਂ ਨਾਲ ਸੰਬੰਧਿਤ ਅਤੇ ਸਰਕਾਰੀ ਸਕੂਲਾਂ ‘ਤੇ ਨਿਰਭਰ ਬੱਚੇ ਮਿਆਰੀ ਸਿੱਖਿਆ ਹਾਸਲ ਕਰ ਸਕਣ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ‘ਚ ਲਗਭਗ 70 ਹਜ਼ਾਰ ਈਟੀਟੀ ਅਤੇ ਬੀਐਡ-ਟੈਟ ਪਾਸ ਦੀ ਯੋਗਤਾ ਰੱਖਣ ਵਾਲੇ ਅਧਿਆਪਕ ਬੇਰੁਜ਼ਗਾਰ ਹਨ, ਜੋ ਪਿਛਲੀ ਬਾਦਲ ਸਰਕਾਰ ਦੇ ਵੇਲਿਆਂ ਤੋਂ ਅੱਜ ਤੱਕ ਨੌਕਰੀ ਲਈ ਸੰਘਰਸ਼ ਕਰ ਰਹੇ ਹਨ।
ਹਰਸਿਮਰਤ ਦੇ ਅਸਤੀਫੇ ਬਾਰੇ Akali Dal ਵੱਡਾ ਬਿਆਨ, ਸਭ ਨੂੰ ਕੀਤਾ ਹੈਰਾਨ
ਦੂਜੇ ਪਾਸੇ ਪੰਜਾਬ ਦੇ ਸਰਕਾਰੀ ਸਕੂਲਾਂ ‘ਚ 27 ਹਜ਼ਾਰ ਤੋਂ ਵੱਧ ਈਟੀਟੀ ਅਤੇ ਬੀ.ਐਡ. ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ। ਜਿਸ ਦਾ ਖ਼ਮਿਆਜ਼ਾ ਸਰਕਾਰੀ ਸਕੂਲਾਂ ‘ਚ ਪੜ੍ਹਦੇ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਘਰ-ਘਰ ਸਰਕਾਰੀ ਨੌਕਰੀ ਦੇ ਵਾਅਦੇ ਨਾਲ ਸੱਤਾ ‘ਚ ਆਈ ਕੈਪਟਨ ਸਰਕਾਰ ਖ਼ਾਲੀ ਪੋਸਟਾਂ ਲਈ ਯੋਗ ਉਮੀਦਵਾਰਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ 15000 ਤੋਂ ਵੱਧ ਯੋਗ ਈਟੀਟੀ ਅਧਿਆਪਕਾਂ ਲਈ ਸਿਰਫ 500 ਅਸਾਮੀਆਂ ਨੂੰ ਮਨਜ਼ੂਰੀ ਇਸ ਗੱਲ ਦਾ ਸਬੂਤ ਹੈ, ਜਦਕਿ ਸਰਕਾਰੀ ਸਕੂਲਾਂ ‘ਚ ਈਟੀਟੀ ਦੇ 12000 ਤੋਂ ਵੱਧ ਪਦ ਖਾਲੀ ਪਏ ਹਨ। ਇਹੋ ਸਲੂਕ ਬੀਐਡ ਟੈਟ ਪਾਸ ਅਧਿਆਪਕਾਂ ਨਾਲ ਕੀਤਾ ਜਾ ਰਿਹਾ ਹੈ, ਜੋ ਪਿਛਲੇ 4 ਮਹੀਨਿਆਂ ਤੋਂ ਨੌਕਰੀਆਂ ਲਈ ਪੱਕਾ ਮੋਰਚਾ ਲਗਾਈ ਬੈਠੇ ਹਨ।
Delhi ‘ਚ ਭਗਵੰਤ ਮਾਨ ਨੇ ਨੱਪੀ ਕਿੱਲੀ, ਕਹਿੰਦਾ- ਮੈਂ ਪੰਜਾਬੀ, ਹਿੰਦੀ ਮਿਕਸ ਕਰੂੰ, ਲੋਕ ਹੱਸ ਹੱਸ ਹੋਏ ਦੂਹਰੇ
ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਸਰਕਾਰੀ ਸਕੂਲਾਂ ਨੂੰ ਲੋੜੀਂਦੇ ਅਧਿਆਪਕ ਅਤੇ ਦੂਸਰਾ ਅਮਲਾ ਨਾ ਦੇ ਕੇ ਇੱਕ ਸਾਜ਼ਿਸ਼ ਦੇ ਤਹਿਤ ਗ਼ਰੀਬ, ਦਲਿਤਾਂ ਅਤੇ ਆਮ ਘਰਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਤੋਂ ਵਾਂਝਾ ਰੱਖ ਰਹੀ ਹੈ। ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ‘ਚ ਇਕਸੁਰ ਅਤੇ ਇੱਕਜੁੱਟ ਸੰਘਰਸ਼ ਕਰ ਰਹੇ ਯੋਗ ਅਧਿਆਪਕਾਂ ਲਈ ਥੋੜ੍ਹੀਆਂ ਜਿਹੀਆਂ ਅਸਾਮੀਆਂ ਕੱਢ ਕੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ‘ਚ ਫੁੱਟ ਪਾਉਣ ਦਾ ਯਤਨ ਕਰ ਰਹੀ ਹੈ।
ਜੋ ਉਸ ਸਰਕਾਰ ਨੂੰ ਬਿਲਕੁਲ ਨਹੀਂ ਸੋਭਦਾ, ਜਿਸ ਨੇ ਨੌਜਵਾਨਾਂ ਨਾਲ ਨੌਕਰੀਆਂ ਦਾ ਲਿਖਤ ਵਾਅਦਾ ਕੀਤਾ ਹੋਵੇ। ‘ਆਪ’ ਵਿਧਾਇਕਾਂ ਨੇ ਅਧਿਆਪਕਾਂ ਸਮੇਤ ਬਾਕੀ ਸਰਕਾਰੀ ਨੌਕਰੀਆਂ ਲਈ ਉਮਰ ਦੀ ਸੀਮਾ ਵੀ 37 ਸਾਲ ਤੋਂ ਵਧਾ ਕੇ 42 ਸਾਲ ਕਰਨ ਦੀ ਮੰਗ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.