IndiaTop News

ਸਰਕਾਰੀ ਕੋਠੀ ‘ਚੋਂ ਮਿਲੇ 500-500 ਦੇ ਨੋਟ: ਜਸਟਿਸ ਯਸ਼ਵੰਤ ਵਰਮਾ ਦੀਆਂ ਵਧੀਆਂ ਮੁਸ਼ਕਲਾਂ,ਲੋਕ ਸਭਾ ‘ਚ ਪੇਸ਼ ਹੋਈ ਜਾਂਚ ਕਮੇਟੀ ਦੀ ਫਾਈਨਲ ਰਿਪੋਰਟ

ਲੋਕ ਸਭਾ ਦੀ ਜਾਂਚ ਕਮੇਟੀ ਨੇ ਜਸਟਿਸ ਯਸ਼ਵੰਤ ਵਰਮਾ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਬਿਨਾਂ ਹਿਸਾਬ-ਕਿਤਾਬ ਵਾਲੀ ਨਕਦੀ ਮਿਲਣ ਦੇ ਦੋਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ।
ਲੋਕ ਸਭਾ ਦੀ ਜਾਂਚ ਕਮੇਟੀ ਨੇ ਜਸਟਿਸ ਯਸ਼ਵੰਤ ਵਰਮਾ ਖ਼ਿਲਾਫ਼ ਰਿਪੋਰਟ ਵਿੱਚ ਕਈ ਅਜਿਹੀਆਂ ਗੱਲਾਂ ਦੱਸੀਆਂ, ਜਿਨ੍ਹਾਂ ਦੇ ਆਧਾਰ ‘ਤੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ।
ਲੋਕ ਸਭਾ ਵਿੱਚ ਅੱਜ ਬੁੱਧਵਾਰ ਨੂੰ ਮਾਮਲੇ ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਰਿਪੋਰਟ ਵਿੱਚ ਕਿਹਾ ਗਿਆ, ‘ਨਵੀਂ ਦਿੱਲੀ ਵਿੱਚ 30, ਤੁਗਲਕ ਕ੍ਰਿਸੈਂਟ ਸਥਿਤ ਸਰਕਾਰੀ ਰਿਹਾਇਸ਼ ਦੇ ਸਟੋਰਰੂਮ ਵਿੱਚ 500 ਰੁਪਏ ਦੇ ਨੋਟਾਂ ਦੀ ਵੱਡੀ ਅਤੇ ਬਿਨਾਂ ਹਿਸਾਬ-ਕਿਤਾਬ ਵਾਲੀ ਰਕਮ ਮਿਲੀ ਸੀ।’
ਰਿਪੋਰਟ ਵਿੱਚ ਅੱਗੇ ਦੱਸਿਆ ਗਿਆ, ‘ਜਸਟਿਸ ਯਸ਼ਵੰਤ ਵਰਮਾ ਇਹਨਾਂ ਨੋਟਾਂ ਦੇ ਉੱਥੇ ਹੋਣ, ਉਹਨਾਂ ਦੇ ਸਰੋਤ ਜਾਂ ਉਹਨਾਂ ਦੇ ਮਾਲਕਾਨਾ ਹੱਕ ਬਾਰੇ ਕੋਈ ਸੰਤੋਸ਼ਜਨਕ ਸਪੱਸ਼ਟੀਕਰਨ ਨਹੀਂ ਦੇ ਸਕੇ।
ਜਾਂਚ ਕਮੇਟੀ ਨੇ ਰਿਪੋਰਟ ਵਿੱਚ ਇਹ ਵੀ ਕਿਹਾ ਕਿ ‘ਕਾਨੂੰਨੀ ਤੌਰ ‘ਤੇ ਸੀਲ ਕਰਨ ਅਤੇ ਜਾਂਚ ਕਰਨ ਤੋਂ ਪਹਿਲਾਂ ਸਟੋਰਰੂਮ ਵਿੱਚ ਰੱਖੇ ਸਾਮਾਨ ਨਾਲ ਛੇੜਛਾੜ ਕੀਤੀ ਗਈ ਸੀ। ਇਸ ਤੋਂ ਬਾਅਦ ਵਿੱਚ ਉਹਨਾਂ ਨੋਟਾਂ ਦਾ ਨਾ ਮਿਲਣਾ ਵੀ ਇੱਕ ਅਣਸੁਲਝੀ ਗੱਲ ਹੈ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button