Breaking NewsD5 specialNewsPoliticsPunjabUncategorized

”ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਲੈਕਚਰਾਰਾਂ ਨੂੰ 180 ਦਿਨਾਂ ਦੀ ਪ੍ਰਸੂਤੀ ਛੁੱਟੀ ਦਾ ਲਾਭ ਦੇਣ ਦਾ ਫੈਸਲਾ’

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਲੈਕਚਰਾਰਾਂ ਦੀ ਚਿਰਾਂ ਤੋਂ ਲਟਕਦੀ ਮੰਗ ਮੰਨਦਿਆਂ, ਉਹਨਾਂ ਨੂੰ ਸਰਕਾਰ ਦੇ ਰੈਗਲੂਰ ਕਰਮਚਾਰੀਆਂ ਦੀ ਤਰਜ਼ ਉੱਤੇ ਪ੍ਰਸੂਤੀ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ। ਇਸ ਦਾ ਐਲਾਨ ਕਰਦਿਆਂ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਫੈਸਲੇ ਨਾਲ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਕੰਮ ਕਰਦੇ 1000 ਤੋਂ ਵੱਧ ਲੈਕਚਰਾਰਾਂ ਨੂੰ ਲਾਭ ਮਿਲੇਗਾ। ਉੱਚੇਰੀ ਸਿੱਖਿਆ ਮੰਤਰੀ ਬਾਜਵਾ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਗੈਸਟ ਫੈਕਲਟੀ ਲੈਕਦਰਾਰਾਂ ਨੂੰ ਮਟੈਰਨਿਟੀ ਬੈਨੀਫਿਟ ਐਕਟ, 1961 ਅਨੁਸਾਰ ਵੱਧ ਤੋਂ ਵੱਧ 180 ਦਿਨ ਪ੍ਰਸੂਤਾ ਛੁੱਟੀ ਮਿਲਣਯੋਗ ਹੋਵਗੀ।

Bhagwant Mann LIVE | ਭਗਵੰਤ ਮਾਨ ਨੇ ਉਧੇੜੀਆਂ ਵੱਖੀਆਂ, ਦੁਨੀਆ ਦੇ ਨਕਸ਼ੇ ਤੋਂ ਮਿਟਾਉਣਗੇ ਪੰਜਾਬ

ਉਹਨਾਂ ਦਸਿਆ ਕਿ ਗੈਸਟ ਫਕੈਲਟੀ ਲੈਕਚਰਾਰਾਂ ਦੀ ਪਿਛਲੀ ਸਰਕਾਰ ਦੇ ਸਮੇਂ ਤੋਂ ਇਹ ਮੰਗ ਸੀ, ਪਰ ਜਦੋਂ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਇਸ ਫੈਸਲੇ ਲਾਗੂ ਕਰਵਾਉਣ ਲਈ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਸੀ।  ਉਨ੍ਹਾਂ ਨਾਲ ਹੀ ਦੱਸਿਆ ਕਿ ਪ੍ਰਸੂਤੀ ਛੁੱਟੀ ਦਾ ਲਾਭ ਪਹਿਲਾਂ ਪੱਕੇ ਅਤੇ ਪਾਰਟ ਟਾਈਮ ਲੈਕਚਰਾਰਾਂ ਨੂੰ ਹੀ ਮਿਲਦਾ ਸੀ, ਪਰ ਹੁਣ ਇਸ ਫੈਸਲੇ ਦੇ ਲਾਗੂ ਹੋਣ ਲਈ ਗੈਸਟ ਫਕੈਲਟੀ ਲੈਕਚਰਾਂ ਨੂੰ ਵੱਡੀ ਰਾਹਤ ਮਿਲੀ ਹੈ।

ਪਿਤਾ ਦੇ ਭੋਗ ‘ਤੇ ਭਾਵੁਕ Manpreet Badal ਨੂੰ ਸੁਣ ਕੇ ਅੱਖਾਂ ਭਰ ਜਾਣਗੀਆਂ | ਰੱਬਾ ਮੇਰੀ ਸਾਰੀ ਦੌਲਤ ਲੈ ਲਾ | Badal

ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਦੱਸਿਆ ਕਿ ਇਸ ਫੈਸਲੇ ਨੂੰ ਸਿਰੇ ਚਾੜਨ ਲਈ ਉੱਚੇਰੀ ਸਿੱਖਿਆ ਮੰਤਰੀ ਦੀਆਂ ਹਿਦਾਇਤਾਂ ਅਨੁਸਾਰ ਕਿਰਤ ਅਤੇ ਵਿੱਤ ਵਿਭਾਗ ਕੋਲ ਮਾਮਲਾ ਬੜੀ ਸੁਹਿਰਦਾ ਨਾਲ ਉਠਾਇਆ ਗਿਆ ਅਤੇ ਸਾਰੀਆਂ ਅੜਚਣਾਂ ਦੂਰ ਕਰਕੇ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਲੈਕਚਰਾਰਾਂ ਦੀ ਪ੍ਰਸੂਤੀ ਛੁੱਟੀ ਸਬੰਧੀ ਫੈਸਲੇ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ। ਉਨਾਂ ਨਾਲ ਹੀ ਦੱਸਿਆ ਕਿ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button