Breaking NewsD5 specialIndiaNewsPunjab

ਸਭ ਤੋਂ ਵੱਧ ਕੋਰੋਨਾ ਮਾਮਲਿਆਂ ਦੀ ਸੂਚੀ ‘ਚ ਭਾਰਤ ਦੂਜੇ ਸਥਾਨ’ਤੇ

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਕਹਿਰ ਹੁਣ ਦੇਸ਼ ਭਰ ‘ਚ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਬ੍ਰਾਜ਼ੀਲ ਨੂੰ ਪਛਾੜ ਕੇ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਇੱਥੇ 42 ਲੱਖ ਤੋਂ ਜ਼ਿਆਦਾ ਕੇਸ ਸਾਹਮਣੇ ਆ ਚੁੱਕੇ ਹਨ। ਦੇਸ਼ ‘ਚ ਇਸ ਵਾਇਰਸ ਨਾਲ ਸੰਕਰਮਿਤਾਂ ਦੀ ਗਿਣਤੀ 42 ਲੱਖ 02 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। covid19india.org ਮੁਤਾਬਕ ਦੇਸ਼ ‘ਚ ਕੋਰੋਨਾ ਦੇ ਹੁਣ ਤੱਕ 42,02,562 ਕੇਸ ਦਰਜ ਹੋ ਚੁੱਕੇ ਹਨ ਜਿਨ੍ਹਾਂ ‘ਚ 32,47,297 ਲੋਕ ਠੀਕ ਹੋ ਚੁੱਕੇ ਹਨ। ਹਾਲਾਂਕਿ ਇਹਨਾਂ ਵਿਚੋਂ 71,687 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ‘ਚ ਹੁਣੇ 8,82,955 ਐਕਟਿਵ ਕੇਸ ਹਨ।

ਸੈਣੀ ਨਹੀਂ ਝੱਲ ਸਕਦਾ ਪੁਲਿਸ ਦਾ ਤਸ਼ੱਦਦ,ਕਰੂ ਆਹ ਕੰਮ, ਮੁਲਤਾਨੀ ਵਾਂਗ ਆਹ ਬੰਦੇ ‘ਤੇ ਵੀ ਹੋਇਆ ਸੀ ਜੁਰਮ! Exclusive

ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਰਿਕਾਰਡ 90,802 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ 1,016 ਲੋਕਾਂ ਦੀ ਜਾਨ ਗਵਾਈ ਹੈ। ਦੁਨੀਆ ‘ਚ ਹੁਣੇ ਸੰਕਰਮਣ ਦੇ ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ ‘ਚ ਹਨ ਪਰ ਹਰ ਦਿਨ ਅਮਰੀਕਾ ਤੋਂ ਦੁਗਣੇ – ਡਿਗਣੇ ਕੋਰੋਨਾ ਮਾਮਲੇ ਭਾਰਤ ‘ਚ ਮਿਲ ਰਹੇ ਹਨ। ਦੇਸ਼ ‘ਚ ਹੁਣ ਕੁਲ ਕੋਰੋਨਾ ਸੰਕਰਮਿਤਾਂ ਦੀ ਗਿਣਤੀ 42 ਲੱਖ 4 ਹਜ਼ਾਰ ਹੋ ਗਈ ਹੈ। ਇਹਨਾਂ ਵਿਚੋਂ 71,642 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਗਿਣਤੀ 8 ਲੱਖ 82 ਹਜ਼ਾਰ ਹੋ ਗਈ ਅਤੇ 32 ਲੱਖ 50 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਸੰਕਰਮਣ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਦੀ ਤੁਲਣਾ ‘ਚ ਤੰਦਰੁਸਤ ਹੋਏ ਲੋਕਾਂ ਦੀ ਗਿਣਤੀ ਸਾਢੇ ਤਿੰਨ ਗੁਣਾ ਜ਼ਿਆਦਾ ਹੈ।

🔴 Live 🔴 | ਜਥੇਦਾਰ ਭਾਈ ਹਰਪ੍ਰੀਤ ਸਿੰਘ ਹੁਣ ਦੇਣਗੇ ਅਸਤੀਫ਼ਾ?ਰਜਿੰਦਰਾਂ ਹਸਪਤਾਲ ਚੋਂ ਕਿਉਂ ਭੱਜਿਆ ਕਾਂਗਰਸੀ MLA

ਪੰਜਾਬ ‘ਚ ਕੋਰੋਨਾ ਦੇ ਹਾਲਾਤ
ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ‘ਚ ਅੱਜ ਕੋਰੋਨਾ ਮਹਾਂਮਾਰੀ ਦੇ ਰਿਕਾਰਡ 2110 ਨਵੇਂ ਮਾਮਲੇ ਸਾਹਮਣੇ ਆਏ ਅਤੇ ਸੂਬੇ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 16156 ‘ਤੇ ਪੁੱਜ ਗਈ। ਸੂਬੇ ਵਿਚ ਕੋਰੋਨਾ ਕਾਰਨ ਮੌਤਾਂ ਦੀ ਦਰ ਨੂੰ ਵੀ ਸਰਕਾਰ ਕੰਟਰੋਲ ਹੇਠ ਲਿਆਉਣ ਵਿਚ ਅਸਫਲ ਸਾਬਤ ਹੁੰਦੀ ਨਜ਼ਰ ਆ ਰਹੀ ਹੈ ਅਤੇ 24 ਘੰਟਿਆਂ ਵਿਚ ਸਰਕਾਰੀ ਬੁਲੇਟਿਨ ਅਨੁਸਾਰ 61 ਮੌਤਾਂ ਦੀ ਰਿਪੋਰਟ ਹੈ। ਕੋਰੋਨਾ ਕਾਰਨ ਸੂਬੇ ‘ਚ ਸਥਿਤੀ ਕਿੰਨੀ ਗੰਭੀਰ ਬਣੀ ਹੋਈ ਹੈ ਉਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਸੂਬੇ ‘ਚ 571 ਮਰੀਜ਼ ਆਕਸੀਜਨ ‘ਤੇ ਹਨ ਜਦੋਂ ਕਿ 71 ਮਰੀਜ਼ਾਂ ਨੂੰ ਵੈਂਟੀਲੇਟਰਾਂ ‘ਤੇ ਰੱਖਿਆ ਹੋਇਆ ਹੈ। ਸੂਬੇ ਵਿਚ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ 1862 ‘ਤੇ ਪੁੱਜ ਗਈ ਹੈ। ਜਦੋਂ ਕਿ ਬੀਤੇ 24 ਘੰਟਿਆਂ ਵਿਚ 1606 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button