EntertainmentNews

ਸਪਾਈਡਰ ਮੈਨ, ਦ ਹਲਕ ਵਰਗੇ ਸੁਪਰਹੀਰੋਜ਼ ਦੀ ਸੌਗਾਤ ਦੇਣ ਵਾਲੇ ਸਟੇਨ ਲੀ ਦਾ ਦਿਹਾਂਤ

ਹਾਲੀਵੁੱਡ ਦੇ ਸਟੇਨ ਲੀ ਜਿਨ੍ਹਾਂ ਨੇ ਹਾਲੀਵੁਡ ‘ਚ ਹੀ ਨਹੀ ਸਗੋਂ ਭਾਰਤ ‘ਚ ਵੀ ਕਈਆਂ ਦੇ ਦਿਲਾਂ ਤੇ ਰਾਜ ਕੀਤਾ ਹੈ। ਦੱਸ ਦੇਈਏ ਦੁਨੀਆਂ ਨੂੰ ਸਪਾਈਡਰ ਮੈਨ, ਆਇਰਨ ਮੈਨ, ਦ ਹਲਕ ਵਰਗੇ ਸੁਪਰਹੀਰੋਜ਼ ਦੀ ਸੌਗਾਤ ਦੇਣ ਵਾਲੇ ਸਟੇਨ ਲੀ ਦਾ 95 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਸਟੇਨ ਲੀ ਪਿਛਲੇ ਕੁਝ ਸਾਲਾਂ ਤੋਂ ਕਈ ਬਿਮਾਰੀਆਂ ਦੇ ਸ਼ਿਕਾਰ ਸੀ।

Read Also ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਦਾ ਦਿਹਾਂਤ

ਅਮਰੀਕਾ ਦੇ ਕੌਮਿਕ ਬੁੱਕ ਦਾ ਚਿਹਰਾ ਮੰਨੇ ਜਾਣ ਵਾਲੇ ਸਟੇਨ ਲੀ ਨੇ ਹਸਪਤਾਲ ‘ਚ ਸੋਮਵਾਰ ਦੀ ਸਵੇਰ ਆਪਣੇ ਆਖਰੀ ਸਾਹ ਲਏ। ਸਟੇਨ ਨੇ ਆਪਣੇ ਵੱਖੋ-ਵੱਖ ਅੰਦਾਜ਼ ਨਾਲ ਸਾਲ 1960 ‘ਚ ਕੌਮਿਕ ਦੀ ਦੁਨੀਆ ‘ਚ ਤਹਿਲਕਾ ਮਚਾ ਦਿੱਤਾ ਸੀ। ਉਨ੍ਹਾਂ ਨੇ ਪਹਿਲੀ ਵਾਰ 1960 ‘ਚ ਆਪਣੀ ਕਲਪਨਾ ਨਾਲ ਸੁਪਰ ਹੀਰੋ ਬਣਾਏ।

ਇਸ ਤੋਂ ਬਾਅਦ ਸਪਾਈਡਰ-ਮੈਨ, ਥੌਰ, ਆਇਰਨ ਮੈਨ ਲੋਕਾਂ ਦੀ ਪਹਿਲੀ ਪਸੰਦ ਹਨ। ਸਿਰਫ ਵਿਦੇਸ਼ਾਂ ‘ਚ ਹੀ ਨਹੀਂ ਸਗੋਂ ਉਨ੍ਹਾਂ ਦੇ ਕਿਰਦਾਰਾਂ ਦੇ ਫੈਨ ਭਾਰਤ ‘ਚ ਵੀ ਵਧੇਰੇ ਹਨ। ਉਨ੍ਹਾਂ ਦੀ ਇਸ ਮੌਤ ‘ਤੇ ਉਨ੍ਹਾਂ ਦੇ ਫੈਨਸ ਨੂੰ ਗਹਿਰਾ ਸਦਮਾ ਲੱਗਿਆ ਹੈ। ਉਨ੍ਹਾਂ ਨੇ ਇੱਕ ਐਡੀਟਰ ਤੇ ਰਾਈਟਰ ਦੇ ਤੌਰ ‘ਤੇ ਕੰਮ ਕੀਤਾ ਸੀ। 1938 ‘ਚ ਉਨ੍ਹਾਂ ਨੇ ਡੀਸੀ ਕੌਮਿਕ ਨਾਂ ਦੀ ਕੰਪਨੀ ਸ਼ੁਰੂ ਕੀਤੀ ਸੀ ਜਿਸ ‘ਚ ਡਿਟੈਕਟਿਵ ਕੌਮਿਕ ਲੌਂਚ ਕੀਤੀ ਗਈ। ਸਟੇਨ ਲੀ ਦਾ ਜਨਮ 28 ਦਸੰਬਰ, 1922 ‘ਚ ਅਮਰੀਕਾ ਦੇ ਨਿਊਯਾਰਕ ‘ਚ ਹੋਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button