agricultureNewsPunjabPunjab V

ਸਤੰਬਰ 2020 ਦੌਰਾਨ ਪੰਜਾਬ ਨੂੰ ਕੁੱਲ 1055.24 ਕਰੋੜ ਦਾ ਜੀ.ਐਸ.ਟੀ. ਮਾਲੀਆ ਹਾਸਲ ਹੋਇਆ

ਪਿਛਲੇ ਸਾਲ ਸਤੰਬਰ ਮਹੀਨੇ ਦੇ 974.96 ਕਰੋੜ ਰੁਪਏ ਦੇ ਮੁਕਾਬਲੇ ਇਸ ਸਾਲ ਹੋਇਆ ਵਾਧਾ

ਚੰਡੀਗੜ•, 11 ਅਕਤੂਬਰ
ਪੰਜਾਬ ਦਾ ਸਤੰਬਰ 2020 ਮਹੀਨੇ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 1055.24 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਮਹੀਨੇ ਦਾ ਕੁੱਲ ਜੀ.ਐਸ.ਟੀ. ਮਾਲੀਆ 974.96 ਕਰੋੜ ਸੀ, ਜੋ ਕਿ ਇਸ ਸਾਲ 8.23 ਫੀਸਦੀ ਦਾ ਵਾਧਾ ਦਰਸਾਉਂਦਾ ਹੈ। ਧਿਆਨ ਦੇਣ ਯੋਗ ਹੈ ਕਿ ਕੋਵਿਡ-19 ਕਾਰਨ ਟੈਕਸ ਦਾਤਾਵਾਂ ਨੂੰ ਪਿਛਲੇ ਮਹੀਨਿਆਂ ਦੀ ਰਿਟਰਨ ਭਰਨ ਲਈ ਰਾਹਤ ਪ੍ਰਦਾਨ ਕੀਤੀ ਗਈ ਸੀ ਅਤੇ ਪਿਛਲੇ ਸਾਲ 5 ਕਰੋੜ ਤੋਂ ਘੱਟ ਟਰਨ ਓਵਰ ਵਾਲੇ ਟੈਕਸ ਦਾਤਾਵਾਂ ਨੂੰ ਸਤੰਬਰ 2020 ਤੱਕ ਰਿਟਰਨ ਭਰਨ ਵਿੱਚ ਢਿੱਲ ਦਿੱਤੀ ਗਈ ਹੈ।

🔴 Live 🔴ਸਿੱਧੂ ‘ਤੇ ਮੇਹਰਬਾਨ ਹੋਈ ਹਾਈਕਮਾਨ! ਪੰਜਾਬ ‘ਚ ਹੋਊ ਵੱਡਾ ਫੇਰਬਦਲ! ਕੈਪਟਨ ‘ਤੇ ਜਾਖੜ ਦੀ ਉੱਡੀ ਨੀਂਦ!
ਪੰਜਾਬ ਦੇ ਕਰ ਕਮਿਸ਼ਨਰ ਦਫਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪਰੈਲ ਤੋਂ ਸਤੰਬਰ 2020 ਦੌਰਾਨ ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 4685.72 ਕਰੋੜ ਰੁਪਏ ਸੀ ਜਦੋਂ ਕਿ ਪਿਛਲੇ ਸਾਲ ਇਨ•ਾਂ ਛੇ ਮਹੀਨਿਆਂ ਦੇ ਸਮੇਂ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 6790.34 ਕਰੋੜ ਰੁਪਏ ਸੀ। ਇਸ ਤਰ•ਾਂ 31 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਸਰਕਾਰੀ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤੰਬਰ 2020 ਦੇ ਮਹੀਨੇ ਸੁਰੱਖਿਅਤ ਮਾਲੀਆ 2403 ਕਰੋੜ ਹੈ ਜਿਸ ਵਿੱਚੋਂ ਪੰਜਾਬ ਸੂਬੇ ਨੇ 1055.24 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋ ਕਿ ਕੁੱਲ ਸੁਰੱਖਿਅਤ ਮਾਲੀਏ ਦਾ 43.91 ਫੀਸਦੀ ਬਣਦਾ ਹੈ। ਇਸ ਤਰ•ਾਂ ਸਤੰਬਰ 2020 ਦੇ ਮਹੀਨੇ ਲਈ ਬਕਾਇਆ ਮੁਆਵਜ਼ੇ ਦੀ ਰਕਮ 1347.76 ਕਰੋੜ ਹੈ ਜੋ ਕਿ ਹਾਲੇ ਤੱਕ ਪ੍ਰਾਪਤ ਨਹੀਂ ਹੋਈ। ਇਸੇ ਤਰ•ਾਂ ਅਪਰੈਲ ਤੋਂ ਅਗਸਤ 2020 ਦੇ ਸਮੇਂ ਦੌਰਾਨ ਮੁਆਵਜ਼ੇ ਦੀ ਰਕਮ 10338 ਕਰੋੜ ਰੁਪਏ ਹੈ ਜਿਸ ਵਿੱਚੋਂ 838 ਕਰੋੜ ਰੁਪਏ ਅਕਤੂਬਰ ਦੇ ਪਹਿਲੇ ਹਫਤੇ ਹਾਸਲ ਹੋਏ ਅਤੇ ਬਾਕੀ ਬਚਦੀ 9500 ਕਰੋੜ ਰੁਪਏ ਰਾਸ਼ੀ ਦੀ ਹਾਲੇ ਉਡੀਕ ਹੈ।

ਕੈਨੇਡਾ ਤੋਂ ਆਈ ਦਿਲ ਦਹਿਲਾਉਣ ਵਾਲੀ ਖ਼ਬਰ ,ਦੇਖ ਕੇ ਤੁਹਾਡੇ ਵੀ ਹੋ ਜਾਣਗੇ ਰੌਂਗਟੇ ਖੜੇ !
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਰਾਸ਼ਟਰੀ ਕੁੱਲ ਜੀ.ਐਸ.ਟੀ. ਮਾਲੀਆ ਸੰਗ੍ਰਹਿ ਸਤੰਬਰ 2020 ਦੇ ਮਹੀਨੇ ਦੌਰਾਨ 95,480 ਕਰੋੜ ਰੁਪਏ ਹੈ, ਜਿਸ ਵਿੱਚ ਸੀ.ਜੀ.ਐਸ.ਟੀ. ਦੀ 17,741 ਕਰੋੜ ਰੁਪਏ, ਐਸ.ਜੀ.ਐਸ.ਟੀ. 23,131 ਕਰੋੜ ਰੁਪਏ, ਆਈ.ਜੀ.ਐਸ.ਟੀ. 47,484 ਕਰੋੜ ਰੁਪਏ (ਮਾਲ ਦੀ ਦਰਾਮਦ ‘ਤੇ ਇਕੱਤਰ ਕੀਤੀ 22,442 ਕਰੋੜ ਰੁਪਏ) ਅਤੇ ਸੈਸ 7124 ਕਰੋੜ ਰੁਪਏ (ਮਾਲ ਦੀ ਦਰਾਮਦ ‘ਤੇ ਇਕੱਤਰ ਕੀਤੀ 788 ਕਰੋੜ ਰੁਪਏ) ਹੈ ਜਦੋਂ ਕਿ ਪਿਛਲੇ ਸਾਲ ਸਤੰਬਰ 2019 ਦੇ ਮਹੀਨੇ ਦੌਰਾਨ ਕੁੱਲ ਰਾਸ਼ਟਰੀ ਜੀ.ਐਸ.ਟੀ. ਦਾ ਮਾਲੀਆ 91,916 ਕਰੋੜ ਰੁਪਏ ਇਕੱਤਰ ਹੋਇਆ, ਜਿਸ ਵਿੱਚੋਂ ਸੀ.ਜੀ.ਐਸ.ਟੀ. 16,630 ਕਰੋੜ ਸੀ, ਐਸ.ਜੀ.ਐਸ.ਟੀ. ਦੀ 22,598 ਕਰੋੜ ਅਤੇ ਆਈ.ਜੀ.ਐਸ.ਟੀ. 45,069 ਕਰੋੜ (ਸਮਾਨ ਦੀ ਦਰਾਮਦ ਤੇ ਇਕੱਤਰ ਕੀਤੇ 22,097 ਕਰੋੜ) ਅਤੇ ਸੈਸ 7620 ਕਰੋੜ (ਮਾਲ ਦੀ ਦਰਾਮਦ ਤੇ ਇਕੱਤਰ ਕੀਤੇ 728 ਕਰੋੜ) ਸੀ।

ਉਨ•ਾਂ ਅੱਗੇ ਦੱਸਿਆ ਕਿ ਸਤੰਬਰ 2020 ਦੇ ਮਹੀਨੇ ਦੌਰਾਨ ਰਾਸ਼ਟਰੀ ਕੁੱਲ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਇਕੱਤਰ ਹੋਏ ਜੀ.ਐਸ.ਟੀ. ਮਾਲੀਏ ਨਾਲੋਂ 4 ਫੀਸਦੀ ਜ਼ਿਆਦਾ ਹੈ। ਇਸ ਤੋਂ ਇਲਾਵਾ ਆਯਾਤ ਦੀਆਂ ਵਸਤਾਂ ਤੇ ਘਰੇਲੂ ਲੈਣ-ਦੇਣ ਤੋਂ ਕੁੱਲ ਰਾਸ਼ਟਰੀ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਇਸੇ ਮਹੀਨੇ ਦੇ ਅੰਕੜਿਆਂ ਦਾ ਕ੍ਰਮਵਾਰ 102 ਫੀਸਦੀ ਤੇ 105 ਫੀਸਦੀ ਰਿਹਾ ਹੈ।
ਅਪਰੈਲ ਤੋਂ ਸਤੰਬਰ 2020 ਦੇ ਸਮੇਂ ਦੌਰਾਨ ਕੁੱਲ ਰਾਸ਼ਟਰੀ ਜੀ.ਐਸ.ਟੀ. ਮਾਲੀਆ 4,54,591 ਕਰੋੜ ਰੁਪਏ ਇਕੱਤਰ ਹੋਇਆ ਜਦੋਂ ਕਿ ਇਸੇ ਸਮੇਂ ਦੌਰਾਨ ਪਿਛਲੇ ਸਾਲ 2019 ਵਿੱਚ 6,06,293 ਕਰੋੜ ਰੁਪਏ ਇਕੱਤਰ ਹੋਇਆ ਸੀ। ਇਸ ਤਰ•ਾਂ ਇਸ ਸਾਲ ਪਿਛਲੇ ਸਾਲ ਨਾਲੋਂ 25 ਫੀਸਦੀ ਗਿਰਾਵਟ ਦਰਜ ਕੀਤੀ ਗਈ।

ਜੀ.ਐਸ.ਟੀ. ਤੋਂ ਇਲਾਵਾ ਪੰਜਾਬ ਸੂਬੇ ਨੂੰ ਵੈਟ ਅਤੇ ਸੀ.ਐਸ.ਟੀ. ਤੋਂ ਵੀ ਟੈਕਸ/ਮਾਲੀਆ ਪ੍ਰਾਪਤ ਹੁੰਦਾ ਹੈ। ਵੈਟ ਅਤੇ ਸੀ.ਐਸ.ਟੀ. ਇਕੱਤਰ ਕਰਨ ਵਿੱਚ ਪ੍ਰਮੁੱਖ ਯੋਗਦਾਨ ਕਰਨ ਵਾਲੇ ਉਤਪਾਦ ਸ਼ਰਾਬ ਅਤੇ ਪੰਜ ਪੈਟਰੋਲੀਅਮ ਉਤਪਾਦ ਹਨ। ਸਤੰਬਰ 2020 ਦੇ ਮਹੀਨੇ ਵਿੱਚ ਵੈਟ ਅਤੇ ਸੀ.ਐਸ.ਟੀ. ਦੀ ਕੁਲੈਕਸ਼ਨ 462.98 ਕਰੋੜ ਹੈ, ਜਦੋਂ ਕਿ ਪਿਛਲੇ ਸਾਲ ਸਤੰਬਰ 2019 ਦੇ ਮਹੀਨੇ ਲਈ ਇਹ ਕਲੈਕਸ਼ਨ 332.32 ਕਰੋੜ ਸੀ। ਇਸ ਤਰ•ਾਂ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 39.32 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਅਪਰੈਲ ਤੋਂ ਸਤੰਬਰ 2020 ਲਈ ਵੈਟ ਅਤੇ ਸੀ.ਐਸ.ਟੀ. ਕੁੱਲ ਮਾਲੀਆ 2499.77 ਕਰੋੜ ਰੁਪਏ ਰਿਹਾ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਕੁੱਲ ਮਾਲੀਆ 2729.47 ਕਰੋੜ ਰੁਪਏ ਸੀ, ਜੋ ਕਿ 8.42 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ।
ਜੀ.ਐਸ.ਟੀ., ਵੈਟ ਤੇ ਸੀ.ਐਸ.ਟੀ. ਨੂੰ ਜੇ ਇਕੱਠਿਆਂ ਵਾਚਿਆ ਜਾਵੇ ਤਾਂ ਸਤੰਬਰ 2020 ਦੌਰਾਨ ਕਰ ਦੀ ਉਗਰਾਹੀ 1518.22 ਕਰੋੜ ਰੁਪਏ ਸੀ ਜਦੋਂ ਕਿ ਪਿਛਲੇ ਸਾਲ ਸਤੰਬਰ 2019 ਦੌਰਾਨ ਇਹੋ ਉਗਰਾਹੀ 1307.28 ਕਰੋੜ ਰੁਪਏ ਸੀ। ਇਸ ਤਰ•ਾਂ ਸਤੰਬਰ ਮਹੀਨੇ ਸਾਲ 2020 ਦੀ ਉਗਰਾਹੀ ਬੀਤੇ ਵਰ•ੇ ਨਾਲੋਂ 210.94 ਕਰੋੜ ਰੁਪਏ (16.14 ਫੀਸਦੀ) ਵੱਧ ਰਹੀ।

-Nav Gill

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button