Breaking NewsD5 specialNewsPunjab

ਸਕੂਲਾਂ ‘ਚ ਬੱਚਿਆਂ ਦੀ ਥਾਂ ਟੀਚਰਾਂ ਦੇ ਪੈਣ ਲੱਗੇ ‘ਥੱਪੜ’ ! (ਵੀਡੀਓ)

ਮੁਕਤਸਰ : ਇਹ ਏ ਮੁਕਤਸਰ ਦਾ ਜ਼ਿਲਾ ਸੈਕੰਡਰੀ ਸਿੱਖਿਆ ਅਫਸਰ ਮਲਕੀਤ ਸਿੰਘ ਤੇ ਪੁਲਿਸ ਤੋਂ ਕਾਰਵਾਈ ਲਈ ਗੁਹਾਰ ਲਗਾ ਰਿਹਾ ਇਹ ਏ ਅਧਿਆਪਕ ਆਗੂ ਹੈਰੀ ਬਠਲਾ ਤੇ ਇਹ ਨੇ ਡੀ.ਓ. ਤੇ ਪੁਲਿਸ ਪ੍ਰਸਾਸ਼ਨ ਖਿਲਾਫ ਨਾਅਰੇਬਾਜ਼ੀ ਕਰ ਰਹੇ ਅਧਿਆਪਕ। ਪਹਿਲਾਂ ਇਹ ਵੀਡਿਓ ਦੇਖੋ ਫੇਰ ਤੁਹਾਨੂੰ ਕਹਾਣੀ ਸਮਝਣ ‘ਚ ਆਸਾਨੀ ਹੋਏਗੀ। ਅਸਲ ‘ਚ ਪੰਜਾਬ ਦੇ ਲਗਭਗ ਸਾਰੇ ਸਕੂਲਾਂ ‘ਚ ਅਧਿਆਪਕਾਂ ਵੱਲੋਂ ਪੜੋ ਪੰਜਾਬ ਪੜਾਓ ਪੰਜਾਬ ਪ੍ਰਾਜੈਕਟ ਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਹੈ। ਜਿਸ ਤਹਿਤ ਸਕੂਲਾਂ ‘ਚ ਇਸ ਪ੍ਰਾਜੈਕਟ ਨਾਲ ਸਬੰਧਤ ਕੋਈ ਵੀ ਰਿਕਾਰਡ ਚੈਕਿੰਗ ਟੀਮਾਂ ਨੂੰ ਨਹੀਂ ਦਿੱਤਾ ਜਾ ਰਿਹੈ। ਪਰ ਅਧਿਆਪਕ ਯੂਨੀਅਨ ਵਾਲਿਆਂ ਦਾ ਇਲਜ਼ਾਮ ਏ ਕੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਡੀ.ਸੀਜ਼, ਐਸ.ਡੀ.ਐਮ ਤੇ ਪੁਲਿਸ ਜ਼ਰੀਏ ਅਧਿਆਪਕਾਂ ‘ਤੇ ਦਬਾਅ ਪਵਾਕੇ ਅਤੇ ਸਕੂਲਾਂ ‘ਚ ਪੁਲਿਸ ਭੇਜ ਸਕੂਲਾਂ ਦਾ ਮਾਹੌਲ ਗੰਧਲਾ ਕਰਨ ‘ਤੇ ਤੁਲੇ ਹੋਏ ਨੇ।

Read Also ਹੁਣ ਅਧਿਆਪਕ ਫ਼ਿਕਰ ਨਾ ਕਰਨ! ਆਹ ਫ਼ੈਸਲਾ ਤਾਂ ਲੈਣਾ ਹੀ ਪਊ! (ਵੀਡੀਓ)

ਜਿਸ ਦੇ ਚਲਦਿਆਂ ਜਦੋਂ ਮੁਕਤਸਰ ਦੇ ਪਿੰਡ ਬੁਰਜ ਸਿੱਧਵਾਂ ਪੁੱਜੀ ਅਧਿਆਪਕਾਂ ਨੇ ਇਸਦਾ ਵਿਰੋਧ ਕੀਤਾ। ਤਾਂ ਅਧਿਆਪਕ ਯੂਨੀਅਨ ਦੇ ਆਗੂ ਹੈਰੀ ਬਠਲਾ ਮੁਤਾਬਿਕ ਡੀ..ਓ ਮਲਕੀਤ ਸਿੰਘ ਨੇ ਉਨ੍ਹਾਂ ਦੇ ਥੱਪੜ ਮਾਰ ਦਿੱਤਾ। ਉਧਰ ਜਦੋਂ ਪੂਰੇ ਮਾਮਲੇ ਡੀ.ਓ. ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਇੰਨ੍ਹਾਂ ਹੀ ਨਹੀਂ ਪੂਰੇ ਮਾਮਲੇ ਬਾਰੇ ਐਸ.ਡੀ.ਐਮ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੀ ਜਵਾਬ ਦਿੱਤਾ ਜ਼ਰਾ ਇਹ ਵੀ ਸੁਣ ਲਓ। ਇੰਨ੍ਹਾਂ ਹੀ ਨਹੀਂ ਪੂਰੇ ਮਾਮਲੇ ‘ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਫੋਨ ਤੇ ਵਾਰ ਵਾਰ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਚੁੱਕਣਾ ਵੀ ਸਹੀ ਨਾਲ ਸਮਝਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button