Breaking NewsD5 specialNewsPoliticsPunjab

ਸ਼੍ਰੋਮਣੀ ਅਕਾਲੀ ਦਲ ਦੀ ਕਿਸਾਨ ਰੈਲੀ ਅੱਜ, ਚੰਡੀਗੜ੍ਹ ਬਾਰਡਰ ਸੀਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਅੱਜ ਕਿਸਾਨ ਅੰਦੋਲਨ ਰੈਲੀ ਨੂੰ ਲੈ ਕੇ ਮੁੱਲਾਂਪੁਰ – ਚੰਡੀਗੜ੍ਹ ਅਤੇ ਜੀਰਕਪੁਰ – ਚੰਡੀਗੜ੍ਹ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇੱਥੇ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਦਾ ਜਥਾ ਕੁਰਾਲੀ ਤੋਂ ਹੋ ਕੇ ਚੰਡੀਗੜ੍ਹ ਦੇ ਵੱਲ ਜਾਵੇਗਾ। ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਦਾ ਜਥਾ ਜੀਰਕਪੁਰ ਤੋਂ ਹੋ ਕੇ ਚੰਡੀਗੜ੍ਹ ਦੇ ਵੱਲ ਭੇਜਿਆ ਜਾਵੇਗਾ। ਦੁਪਹਿਰ ਬਾਅਦ ਜਿਲ੍ਹੇ ਦੇ ਜੀਰਕਪੁਰ ਅਤੇ ਕੁਰਾਲੀ ਇਲਾਕੇ ‘ਚ ਅਕਾਲੀ ਦਲ ਦੇ ਵਰਕਾਰ ਕਾਫ਼ੀ ਗਿਣਤੀ ‘ਚ ਪਹੁੰਚ ਰਹੇ ਹਨ ਜਿਸਦੇ ਨਾਲ ਆਵਾਜਾਈ ਦੀ ਵਿਵਸਥਾ ਪ੍ਰਭਾਵਿਤ ਰਹੇਗੀ ਅਤੇ ਸੜਕਾਂ ‘ਤੇ ਜਾਮ ਦੇ ਹਾਲਾਤ ਹੋ ਸਕਦੇ ਹਨ।

ਬਾਦਲਾਂ ਦੀ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਸਿੱਖਾਂ ਨੇ ਪਾਇਆ ਘੇਰਾ!ਸਵੇਰੇ ਹੀ ਬਾਦਲਾਂ ਦੀ ਉਡਾਈ ਨੀਂਦ! #BaljeetDaduwal

ਦੱਸ ਦਈਏ ਕਿ ਇਸ ਮਾਰਚ ਤਹਿਤ ਚੰਡੀਗੜ੍ਹ ‘ਚ 2 ਲੱਖ ਲੋਕਾਂ ਦੇ ਆਉਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਅਕਾਲੀ ਦਲ (ਬਾਦਲ) ਵੱਲੋਂ ਤਿੰਨ ਤਖ਼ਤਾਂ ਤੋਂ ਟਰੈਕਟਰ ਰੈਲੀ ਦੇ ਰੂਪ ‘ਚ ਲੱਖਾਂ ਲੋਕਾਂ ਨੂੰ ਲੈ ਕੇ ਹਜ਼ਾਰਾਂ ਵਾਹਨ ਚੰਡੀਗੜ੍ਹ ‘ਚ ਦਾਖ਼ਲ ਹੋਣਗੇ। ਇਸ ਨੂੰ ਦੇਖਦੇ ਹੋਏ ਹੀ ਚੰਡੀਗੜ੍ਹ ਪੁਲਿਸ ਵੱਲੋਂ ਸ਼ਹਿਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਅਕਾਲੀ ਦਲ ਦੀ ਰੈਲੀ ਨੂੰ ਕਿਸੇ ਪਾਸਿਓਂ ਵੀ ਚੰਡੀਗੜ੍ਹ ‘ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।

🔴 LIVE 🔴 ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੇ ਗੱਡੇ ਪੱਕੇ ਟੈਂਟ,ਦੇਖੋ ਮੌਕੇ ਦੀਆਂ ਤਸਵੀਰਾਂ!

ਇੱਥੇ ਇਹ ਵੀ ਦੱਸ ਦੇਈਏ ਕਿ ਅਕਾਲੀ ਦਲ ਦੀ ਰੈਲੀ ਪਹਿਲਾਂ ਮੋਹਾਲੀ ਤੋਂ ਚੰਡੀਗੜ੍ਹ ਆਉਣੀ ਸੀ ਪਰ ਹੁਣ ਇਸ ਦਾ ਰੂਟ ਪਲਾਨ ਬਦਲ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਰੈਲੀ ਵਾਲੇ ਵਾਹਨ ਸੜਕਾਂ ‘ਤੇ ਇਕ ਪਾਸੇ ਹੀ ਚੱਲਣਗੇ ਅਤੇ ਆਵਾਜਾਈ ‘ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਵੇਗੀ ਪਰ ਅਕਾਲੀ ਦਲ ਵੱਲੋਂ 40 ਹਜ਼ਾਰ ਦੇ ਕਰੀਬ ਵਾਹਨਾਂ ਸਮੇਤ ਚੰਡੀਗੜ੍ਹ ਐਂਟਰੀ ਲਈ ਜਾਣੀ ਹੈ, ਜਿਸ ਨੂੰ ਦੇਖਦਿਆਂ ਪਹਿਲਾਂ ਹੀ ਪੁਲਿਸ ਵੱਲੋਂ ਚੰਡੀਗੜ੍ਹ ਨੂੰ ਸੀਲ ਕਰ ਦਿੱਤਾ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button