Breaking NewsD5 specialEntertainmentNews

ਸ਼ਾਹਰੁਖ ਖਾਨ ਨੂੰ ਦੁਬਈ ‘ਚ ਮਿਲਿਆ ਸਪੈਸ਼ਲ ਤੋਹਫ਼ਾ, ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ‘ਤੇ ਛਾਈ ਤਸਵੀਰ

ਨਵੀਂ ਦਿੱਲੀ : ਬਾਲੀਵੁੱਡ ਦੇ ਕਿੰਗ ਖਾਨ ਨੇ 2 ਨਵੰਬਰ ਨੂੰ ਆਪਣਾ 55ਵਾਂ ਜਨਮਦਿਨ ਮਨਾਇਆ। ਇਸ ਮੌਕੇ ‘ਤੇ ਉਨ੍ਹਾਂ ਦੇ ਫੈਂਸ ਨੇ ਉਨ੍ਹਾਂ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਵੱਖ – ਵੱਖ ਅੰਦਾਜ਼ ‘ਚ ਉਨ੍ਹਾਂ ਦਾ ਜਨਮਦਿਨ ਮਨਾਇਆ। ਸ਼ਾਹਰੁੱਖ ਨੇ ਸਾਰੇ ਫੈਂਸ ਦਾ ਧੰਨਵਾਦ ਕੀਤਾ। ਇਸਦੇ ਲਈ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਇੱਕ ਵੀਡੀਓ ਸ਼ੇਅਰ ਕੀਤਾ। ਸ਼ਾਹਰੁਖ ਖਾਨ ਫਿਲਹਾਲ ਦੁਬਈ ‘ਚ ਹਨ ਅਤੇ ਉਥੇ ਹੀ ਉਨ੍ਹਾਂ ਨੇ ਆਪਣਾ ਜਨਮਦਿਨ ਪਰਿਵਾਰ ਵਾਲਿਆਂ ਦੇ ਨਾਲ ਸੈਲੀਬ੍ਰੇਟ ਕੀਤਾ। ਇਸ ਮੌਕੇ ‘ਤੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ਼ ਖਲੀਫਾ ਸ਼ਾਹਰੁਖ ਖਾਨ ਦੇ ਨਾਮ ਅਤੇ ਤਸਵੀਰ ਨਾਲ ਰੋਸ਼ਨ ਨਜ਼ਰ ਆਈ।

ਮੋਦੀ ਦਾ ਹੰਕਾਰ ਤੋੜਣ ਲਈ ਆਹ ਬੰਦੇ ਨੇ ਲੱਭ ਲਿਆ ਤਰੀਕਾ !ਭਾਜਪਾ ਦਾ ਵੀ ਹੋਊਗਾ ਹੁਣ ਪੰਜਾਬ ਚੋਂ ਸਫ਼ਾਇਆ !

ਸ਼ਾਹਰੁੱਖ ਨੇ ਇਸ ਨਜ਼ਾਰੇ ਦੀ ਸ਼ਾਨਦਾਰ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਸਾਂਝਾ ਕੀਤਾ। ਉਹ ਇਸ ਦੌਰਾਨ ਉੱਥੇ ਆਪਣੇ ਆਪ ਮੌਜੂਦ ਨਜ਼ਰ ਸਨ। ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਸ਼ਾਹਰੁੱਖ ਨੇ ਇੱਕ ਇਮੋਸ਼ਨਲ ਪੋਸਟ ਲਿਖਿਆ, ਸ਼ਾਹਰੁੱਖ ਨੇ ਲਿਖਿਆ, ਦੁਨੀਆ ਦੀ ਸਭ ਤੋਂ ਵੱਡੀ ਅਤੇ ਉੱਚੀ ਸਕਰੀਨ ‘ਤੇ ਆਪਣੇ ਆਪ ਨੂੰ ਦੇਖਣਾ ਚੰਗਾ ਲੱਗਦਾ ਹੈ। ਮੇਰੇ ਦੋਸਤ @ mohamed_alabbar ਨੇ ਮੇਰੀ ਅਗਲੀ ਫਿਲਮ ਤੋਂ ਪਹਿਲਾਂ ਹੀ ਮੈਨੂੰ ਸਭ ਤੋਂ ਵੱਡੇ ਪਰਦੇ ‘ਤੇ ਜਗ੍ਹਾ ਦਿੱਤੀ ਹੈ, ਧੰਨਵਾਦ ਅਤੇ ਪਿਆਰ…ਮੇਰੇ ਬੱਚੇ ਬਹੁਤ ਪ੍ਰਭਾਵਿਤ ਹੋਏ ਅਤੇ ਮੈਨੂੰ ਤਾਂ ਇਸਨੂੰ ਵੇਖਕੇ ਪਿਆਰ ਹੋ ਗਿਆ ਹੈ।

ਦੱਸ ਦਈਏ ਕਿ ਇਸ ਦੌਰਾਨ ਬੁਰਜ਼ ਖਲੀਫਾ ‘ਤੇ ਸ਼ਾਹਰੁਖ ਖਾਨ ਦਾ ਇੱਕ ਵੀਡੀਓ ਵੀ ਪਲੇਅ ਕੀਤਾ ਗਿਆ ਹੈ। ਇਸ ਵੀਡੀਓ ‘ਚ ਸ਼ਾਹਰੁੱਖ ਦੇ ਸਾਰੇ ਰੋਮਾਂਟਿਕ ਅੰਦਾਜ਼ ਨੂੰ ਦਿਖਾਇਆ ਗਿਆ ਸੀ। ਸ਼ਾਹਰੁਖ ਖਾਨ ਦੇ ਜਨਮਦਿਨ ਮੌਕੇ ‘ਤੇ ਕਰਨ ਜੌਹਰ ਵੀ ਉਨ੍ਹਾਂ ਦੇ ਨਾਲ ਦੁਬਈ ‘ਚ ਹੀ ਮੌਜੂਦ ਸਨ। ਕਰਨ ਜੌਹਰ ਨੇ ਵੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

 

View this post on Instagram

 

Happy birthday @iamsrk !! Love you !! May the lights shine on forever …. ❤️❤️❤️

A post shared by Karan Johar (@karanjohar) on

ਇਸ ਪੋਸਟ ਤੋਂ ਠੀਕ ਪਹਿਲਾਂ ਸ਼ਾਹਰੁੱਖ ਨੇ ਆਪਣੇ ਫੈਂਸ ਦਾ ਧੰਨਵਾਦ ਕਰਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸਾਰੇ ਲੋਕ ਜੋ ਉਨ੍ਹਾਂ ਦੇ ਜਨਮਦਿਨ ਨੂੰ ਖਾਸ ਬਣਾ ਰਹੇ ਹਨ ਉਹ ਉਨ੍ਹਾਂ ਦੇ ਸ਼ੁਕਰਗੁਜਾਰ ਹਨ।ਨਾਲ ਹੀ ਉਨ੍ਹਾਂ ਨੇ ਸਾਰਿਆਂ ਨਾਲ ਪਿਆਰ ਵੰਡਣ ਦੀ ਅਪੀਲ ਕੀਤੀ।

 

View this post on Instagram

 

hope to see you soon again. Stay safe… Love always!

A post shared by Shah Rukh Khan (@iamsrk) on

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button