Breaking NewsD5 specialNewsPunjab

ਸ਼ਹੀਦ ਗੁਰਤੇਜ ਸਿੰਘ ਨੂੰ ਆਖਰੀ ਸਲਾਮ ਕਰਨ ਪਹੁੰਚੇ ਹਜ਼ਾਰਾਂ ਲੋਕ,ਨਮ ਅੱਖਾਂ ਨਾਲ ਦਿੱਤੀ ਵਿਦਾਈ

ਮਾਨਸਾ : ਲੱਦਾਖ ਦੀ ਗਲਵਾਨ ਘਾਟੀ ‘ਚ ਸੋਮਵਾਰ ਰਾਤ ਨੂੰ ਭਾਰਤ ਅਤੇ ਚੀਨ ਫੌਜੀਆਂ ਵਿਚਾਲੇ ਹਿੰਸਕ ਝੜਪ ‘ਚ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ‘ਚੋਂ ਬੁਢਲਾਡਾ ਹਲਕੇ ਦੇ ਪਿੰਡ ਬੀਰੇਵਾਲ ਡੋਗਰਾ ਦੇ ਗੁਰਤੇਜ ਸਿੰਘ (22) ਪੁੱਤਰ ਵਿਰਸਾ ਸਿੰਘ ਹੈ, ਜਿਸ ਨੇ ਹਮੇਸ਼ਾ ਦੇਸ਼ ਨੂੰ ਪਰਿਵਾਰ ਤੋਂ ਪਹਿਲਾਂ ਰੱਖਿਆ। ਦੱਸ ਦਈਏ ਕਿ ਸ਼ਹੀਦ ਗੁਰਤੇਜ ਸਿੰਘ ਦੀ ਮ੍ਰਿਤਕ ਦੇਹ ਅੱਜ ਜੱਦੀ ਪਿੰਡ ਬੀਰੇਵਾਲਾ ਡੋਗਰਾ ‘ਚ ਪਹੁੰਚ ਗਈ ਹੈ,ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ।

1962-65 ਤੇ 1971 ਦੀ ਜੰਗ ਲੜ੍ਹਨ ਵਾਲੇ ਕੈਪਟਨ ਤੋਂ ਸੁਣੋ ਹੱਡਬੀਤੀ | ਘਰ ਬਹਿ ਕੇ ਬੜ੍ਹਕਾਂ ਮਾਰਨ ਵਾਲੇ ਆਹ ਸੁਣਨ

ਦੱਸ ਦਈਏ ਕਿ ਸ਼ਹੀਦ ਗੁਰਤੇਜ ਸਿੰਘ ਦੇ ਘਰ 4 ਦਿਨ ਪਹਿਲਾਂ ਵੱਡੇ ਭਰਾ ਦੇ ਵਿਆਹ ਦੇ ਗੀਤ ਗੂੰਜ ਰਹੇ ਸਨ, ਉਥੇ ਅੱਜ ਸੱਥਰ ਵਿਛਿਆ ਹੋਇਆ ਹੈ। ਇਸ ਮਾਂ ਨੇ ਅਜੇ ਇਕ ਪੁੱਤ ਦੇ ਵਿਆਹ ਦੀ ਖੁਸ਼ੀ ਪੂਰੀ ਤਰ੍ਹਾਂ ਮਨਾਈ ਵੀ ਨਹੀਂ ਸੀ ਕਿ ਛੋਟੇ ਪੁੱਤ ਦੀ ਸ਼ਹੀਦੀ ਦੀ ਖਬਰ ਆ ਗਈ। ਖੁਸ਼ੀਆਂ ਗਮ ‘ਚ ਬਦਲ ਗਈਆਂ। ਸ਼ਗਨਾਂ ਦੇ ਗੀਤ ਕੀਰਨਿਆਂ ‘ਚ ਬਦਲ ਗਏ। ਰਿਸ਼ਤੇਦਾਰਾਂ ਨੇ ਦੱਸਿਆ ਕਿ ਛੁੱਟੀ ਨਾ ਮਿਲਣ ਕਰਕੇ ਗੁਰਤੇਜ ਸਿੰਘ ਭਰਾ ਦੇ ਵਿਆਹ ‘ਚ ਸ਼ਾਮਲ ਨਹੀਂ ਹੋ ਸਕਿਆ। ਉਸਨੇ ਕਿਹਾ ਸੀ ਕਿ ਉਹ ਛੇਤੀ ਹੀ ਆ ਕੇ ਭਰਜਾਈ ਨੂੰ ਮਿਲੇਗਾ ਪਰ ਅੱਜ ਉਸਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button