Breaking NewsD5 specialNewsPunjab

Breaking : ਫਿਰੋਜ਼ਪੁਰ ‘ਚ ਕਰੋਨਾ ਦੀ ਦਹਿਸ਼ਤ

ਫਿਰੋਜਪੁਰ : ਫਿਰੋਜ਼ਪੁਰ ‘ਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਲੁਧਿਆਣਾ ਦੇ ਏ.ਸੀ.ਪੀ. ਦੇ ਗੰਨਮੈਨ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਇਹ ਗੰਨਮੈਨ ਜਿਲ੍ਹਾ ਫਿਰੋਜ਼ਪੁਰ ਦੇ ਕਸਬੇ ਤਲਵੰਡੀ ਦੇ ਕੋਲ ਪਿੰਡ ਵਾਡਾ ਭਾਈ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ ਦੇ ਏ.ਸੀ.ਪੀ. ਦਾ ਗੰਨਮੈਨ ਹੈ। ਸੰਪਰਕ ਕਰਨ ‘ਤੇ ਸਰਦਾਰ ਕੁਲਵੰਤ ਸਿੰਘ ਡੀਸੀ ਫਿਰੋਜ਼ਪੁਰ ਨੇ ਇਸ ਮਰੀਜ਼ ਦੇ ਕੋਰੋਨਾ ਵਾਇਰਸ ਪੌਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ।

Ferozpur Breaking News | ਫਿਰੋਜ਼ਪੁਰ ‘ਚ ਕਰੋਨਾ ਦਾ ਪਹਿਲਾ ਮਾਮਲਾ, ਪੂਰਾ ਪਿੰਡ ਸੀਲ | Punjab | Curfew

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ‘ਤੇ ਇਹ ਦੱਸਿਆ ਗਿਆ ਹੈ ਕਿ ਇਹ ਮਰੀਜ਼ ਕੋਰੋਨਾ ਵਾਇਰਸ ਪੌਜ਼ੀਟਿਵ ਹੈ ਅਤੇ ਅਜੇ ਲਿਖਤੀ ਰਿਪੋਰਟ ਆਉਣੀ ਬਾਕੀ ਹੈ। ਡੀ.ਸੀ. ਫਿਰੋਜ਼ਪੁਰ ਨੇ ਦੱਸਿਆ ਕਿ ਇਸ ਮਰੀਜ਼ ਨੂੰ 1 ਅਪ੍ਰੈਲ ਤੋਂ ਹੀ ਕੁਆਰਨਟਾਇਨ ਵਿੱਚ ਰੱਖਿਆ ਗਿਆ ਹੈ। ਡੀਐਸਪੀ ਫਿਰੋਜ਼ਪੁਰ ਸਤਨਾਮ ਸਿੰਘ ਦੀ ਅਗਵਾਈ ‘ਚ ਪੁਲਿਸ ਦੁਆਰਾ ਸਾਰਾ ਏਰੀਆ ਸੀਲ ਕਰ ਦਿੱਤਾ ਗਿਆ ਹੈ ਅਤੇ ਇਹ ਮਰੀਜ਼ ਕਿਸ ਕਿਸ ਵਿਅਕਤੀ ਦੇ ਸੰਪਰਕ ‘ਚ ਰਿਹਾ ਸੀ ਉਨ੍ਹਾਂ ਦਾ ਵੀ ਪੂਰੀ ਤਰ੍ਹਾਂ ਨਾਲ ਪਤਾ ਲਗਾਇਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button