PunjabTop News

ਵੱਡੀ ਖ਼ਬਰ : ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦਾ ਪਾਸਪੋਰਟ ਹੋਵੇਗਾ ਜ਼ਬਤ

ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਕੋਰਟ ਨੇ ਸੰਗਤ ਸਿੰਘ ਗਿਲਜੀਆਂ ਨੂੰ ਆਪਣਾ ਪਾਸਪੋਰਟ ਕੋਰਟ ‘ਚ ਜਮ੍ਹਾਂ ਕਰਾਉਣ ਲਈ ਕਿਹਾ ਹੈ। ਸੰਗਤ ਸਿੰਘ ਗਿਲਜੀਆਂ ਦੇਸ਼ ਛੱਡ ਅਮਰੀਕਾ ਜਾਣ ਦੀ ਫ਼ਰਾਕ ‘ਚ ਸਨ।  ਦੱਸਿਆ ਜਾ ਰਿਹਾ ਹੈ ਕਿ ਗਿਲਜੀਆਂ ਵੱਲੋਂ ਅਮਰੀਕਾ ਜਾਣ ਦੀ ਟਿਕਟ ਵੀ ਬੁੱਕ ਕਰਾ ਲਈ ਗਈ ਸੀ। ਜ਼ਿਕਰਯੋਗ ਹੈ ਕਿ ਮੰਤਰੀ ਰਹਿੰਦੇ ਗਿਲਜੀਆਂ ‘ਤੇ ਜੰਗਲਾਤ ਵਿਭਾਗ ‘ਚ ਘੋਟਾਲੇ ਦੇ ਇਲਜ਼ਾਮ ਲੱਗੇ ਸੀ।

Kisan Andolan ਸ਼ੁਰੂ, ਸਰਕਾਰਾਂ ਲਈ ਬਿਪਤਾ ਫਿਰ ਇਕੱਠੀਆਂ ਹੋਈਆਂ ਜਥੇਬੰਦੀਆਂ | D5 Channel Punjabi

ਵਿਜੀਲੈਸ ਨੂੰ ਜੱਦੋ ਗਿਲਜੀਆਂ ਦੇ ਬਾਹਰ ਜਾਣ ਦੀ ਭਣਕ ਲੱਗੀ ਤਾਂ ਵਿਜੀਲੈਸ ਵੱਲੋਂ  ਕੋਰਟ ‘ਚ ਇਕ ਐਪਲੀਕੇਸ਼ਨ ਪਾ ਕੇ ਉਨ੍ਹਾਂ ਦੇ ਬਾਹਰ ਜਾਣ ‘ਤੇ ਰੋਕ ਲੱਗਾ ਦਿਤੀ। ਹੁਣ ਜੱਲਦ ਹੀ ਸੰਗਤ ਸਿੰਘ ਗਿਲਜੀਆਂ ਕੋਰਟ ‘ਚ ਆਪਣਾ ਪਾਸਪੋਰਟ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਪਹਿਲਾ ਕਾਂਗਰਸ ਦੇ ਕਈ ਵਿਧਾਇਕ ਵੀ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਜੇਲ੍ਹਾਂ ‘ਚ ਹਨ ਜਾਂ ਕਈ ਵਿਧਾਇਕਾਂ ‘ਤੇ ਕਾਰਵਾਈ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button