Breaking NewsD5 specialNewsPunjab

ਹੋਰ ਦੌਰੇ ਬਾਅਦ ਚ ਕਰ ਲਿਓ, ਪਹਿਲਾਂ ਏਸ ਮਾਂ ਦੀ ਗੱਲ ਤਾਂ ਸੁਣਲੋ, ਕੈਪਟਨ ਸਾਬ੍ਹ (ਵੀਡੀਓ)

ਫ਼ਰੀਦਕੋਟ : ਤਸਵੀਰਾਂ ‘ਚ ਰੋ-ਰੋ ਕੇ ਅਤੇ ਹੱਥ ਬੰਨ ਕੇ ਕੈਪਟਨ ਸਰਕਾਰ ਨੂੰ ਵਾਸਤੇ ਪਾ ਰਹੀ, ਉਹ ਬਦਨਸ਼ੀਬ ਮਾਂ ਹੈ ਜਿਸ ਦਾ ਪੁੱਤ ਨਸ਼ੇ ਓਵਰਡੋਜ ਕਾਰਨ ਇਹ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਇਹ ਘਟਨਾ ਫਰੀਦਕੋਟ ਦੇ ਕੋਟਕਪੁਰਾ ਇਲਾਕੇ ਦੀ ਹੈ ਜਿੱਥੇ 25 ਸਾਲ ਦਾ ਨੌਜਵਾਨ ਹਨੀ ਨਸ਼ੇ ਦੀ ਭੇਟ ਚੜ੍ਹ ਗਿਆ। ਨੋਜਵਾਨ ਦੀ ਲਾਸ਼ ਇੱਕ ਖੰਡਰ ਵਿੱਚ ਕੂੜੇ ਦੇ ਢੇਰ ਨੇੜੇ ਤੋਂ ਮਿਲੀ ਹੈ। ਜਿਸ ਕੋਲ ਸਿਰੰਜ਼ਾ ਵੀ ਖਿੱਲਰੀਆਂ ਪਈਆਂ ਸੀ, ਇਸ ਮੌਕੇ ‘ਤੇ ਮ੍ਰਿਤਕ ਦੀ ਨੌਜਵਾਨ ਦੀ ਮਾਂ ਨੇ ਸਰਕਾਰ ਨੂੰ ਹੱਥ ਬੰਨਦੇ ਹੋਏ ਕਿਹਾ ਕਿ ਮੇਰਾ ਪੁੱਤਰ ਤਾਂ ਨਸ਼ੇ ਨਾਲ ਚਲਿਆ ਗਿਆ, ਕਿਸੇ ਹੋਰ ਮਾਂ ਦੀ ਕੁੱਖ ਸੁੰਨੀ ਨਾ ਹੋਵੇ, ਸਰਕਾਰ ਨਸ਼ੇ ਨੂੰ ਬੰਦ ਕਰੇ।

Read Also ਰਾਤ ਵੇਲੇ ਸੁੰਨੀ ਗਲੀ ‘ਚ ਨੌਜਵਾਨਾਂ ਨੇ ਲਾਤੀ ਸ਼ਰਮ, ਸੁੱਤੇ ਪਿਆਂ ਨਾਲ ਵਾਪਰ ਗਿਆ ਭਾਣਾ

ਇੱਕ ਪਾਸੇ ਤਾਂ ਨੌਜਵਾਨ ਦੀ ਮਾਂ ਕਹਿ ਰਹੀ ਕੀ ਉਸਦੇ ਪੁੱਤ ਦੀ ਮੌਤ ਨਸ਼ੇ ਦੀ ਓਵਰਡੋਜ ਕਾਰਨ ਹੋਈ ਹੈ ਪਰ ਦੂਜੇ ਪਾਸੇ ਪੁਲਿਸ ਨੇ ਨਸ਼ੇ ਵਾਪਰੀਆਂ ‘ਤੇ ਕਰਵਾਈ ਦੀ ਗੱਲ ਤਾਂ ਕਿ ਕਹਿਣੀ ਸੀ, ਸਗੋਂ ਪੁਲਿਸ ਦਾ ਗੋਲਮੋਲ ਜਵਾਬ ਜਵਾਬ ਦੇ ਰਹੀ। ਬੇਸ਼ੱਕ ਪੰਜਾਬ ਵਿਚੋਂ ਕੈਪਟਨ ਸਰਕਾਰ ਨਸ਼ੇ ਨੂੰ ਖਤਮ ਕਰਨ ਦੇ ਵੱਡੇ-ਵੱਡੇ ਦਆਵੇ ਕਰ ਰਹੀ ਹੈ ਪਰ ਦੂਜੇ ਪਾਸੇ ਨਸ਼ੇ ਦੀ ਓਵਰਡੋਜ ਕਾਰਨ ਲਗਾਤਾਰ ਨੌਜਵਾਨ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਹੁਣ ਸਵਾਲ ਇਹ ਉੱਠਦਾ ਕੀ ਜੇਕਰ ਪੰਜਾਬ ‘ਚੋਂ ਨਸ਼ਾਂ ਖਤਮ ਹੋ ਗਿਆ ਤਾਂ ਇਹ ਨਸ਼ਾ ਫਿਰ ਕਿੱਥੋ ਆਉਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button