Breaking NewsD5 specialNewsPunjabTop News

ਪੈਨਸ਼ਨ ’ਤੇ ਭਖਿਆ ਵਿਵਾਦ, ਸਾਬਕਾ MLA ਨੇ ਕੱਢੀ ਭੜਾਸ

ਚੰਡੀਗੜ੍ਹ : ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸਾਬਕਾ ਵਿਧਾਇਕਾਂ ਨੂੰ ਸਿਰਫ ਇੱਕ ਹੀ ਪੈਨਸ਼ਨ ਮਿਲਿਆ ਕਰੇਗੀ। ਹੁਣ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਇਸ ਫੈਸਲਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਵੀ ਇਕ ਹੀ ਪੈਨਸ਼ਨ ਮਿਲਦੀ ਹੈ, ਸਿਰਫ ਅੱਗੇ ਇੰਕ੍ਰੀਮੈਂਟ ਮਿਲਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਦੇ ਨਹੀਂ ਹੋਇਆ ਕਿ ਜੇਕਰ ਕੋਈ 5 ਵਾਰ ਵਿਧਾਇਕ ਬਣਿਆ ਹੈ ਤਾਂ ਉਸ ਨੂੰ 5 ਪੈਨਸ਼ਨਾਂ ਮਿਲੀਆਂ ਹੋਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਫ ਇੰਕ੍ਰੀਮੈਂਟ ਬੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਹਨ।

Bhagwant Mann ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਹੁਣ ਘਰਾਂ ਦੀਆਂ ਬੱਤੀਆਂ ਹੋਣਗੀਆਂ ਗੁੱਲ! | D5 Channel Punjabi

ਉਨ੍ਹਾਂ ਕਿਹਾ ਕਿ ਇਕ ਵਿਧਾਇਕ ਪੰਜਾਬ ਦੇ ਲੋਕਾਂ ਕੋਲ 24 ਘੰਟੇ ਮੁਹੱਈਆ ਰਹਿੰਦਾ ਹੈ ਅਤੇ ਉਸ ਦੇ ਦਫ਼ਤਰ ਦਾ ਖ਼ਰਚਾ ਹੀ ਇੰਨਾ ਹੋ ਜਾਂਦਾ ਹੈ ਕਿ ਅਤੇ ਸਿਰਫ 60-80 ਹਜ਼ਾਰ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਕਿਉਂਕਿ ਉਸ ਨੇ ਆਪਣਾ ਘਰ ਵੀ ਚਲਾਉਣਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੇ ਸਾਰਾ ਦਿਨ ਕੰਮ ਕਰਨਾ ਹੈ ਅਤੇ ਜੇਕਰ ਕਿਸੇ ਵਿਧਾਇਕ ਕੋਲ ਪੈਸੇ ਨਹੀਂ ਹੋਣਗੇ ਤਾਂ ਉਹ ਭ੍ਰਿਸ਼ਟਾਚਾਰ ਕਰੇਗਾ। ਉਨ੍ਹਾਂ ਕਿਹਾ ਕਿ ਇਸ ‘ਚ ਕੋਈ ਬੁਰਾਈ ਨਹੀਂ ਹੈ ਕਿ ਵਿਧਾਇਕ ਦੀ ਤਨਖ਼ਾਹ ਵੱਧ ਚਾਹੀਦੀ ਹੈ ਅਤੇ ਉਸ ਨੂੰ ਪੈਨਸ਼ਨ ਵੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇਹ ਗੱਲ ਕਹਿ ਕੇ ਗੁੰਮਰਾਹ ਕੀਤਾ ਹੈ ਕਿ ਜੇਕਰ ਕੋਈ 5 ਵਾਰ ਵਿਧਾਇਕ ਬਣ ਗਿਆ ਹੈ ਤਾਂ ਉਹ 5 ਪੈਨਸ਼ਨਾਂ ਲੈਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਜੋਂ ਜਿਹੜਾ ਇੰਕ੍ਰੀਮੈਂਟ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਉਹ ਉਸ ਨਾਲ ਸਹਿਮਤ ਨਹੀਂ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button