Breaking NewsD5 specialIndiaNewsPoliticsPunjab

ਦਿੱਲੀ ਵਾਲਿਆਂ ਨੂੰ ਅੱਜ ਤੋਂ ਮੁਆਵਜ਼ਾ ਦੇਵੇਗੀ ਕੇਜਰੀਵਾਲ ਸਰਕਾਰ

ਨਵੀਂ ਦਿੱਲੀ : ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਅੱਜ ਤੋਂ ਹਿੰਸਾ ਪੀੜਿਤਾਂ ਦੀ ਮਦਦ ਲਈ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਦਿੱਲੀ ਸਰਕਾਰ ਨੇ ਦੇਸ਼ ਦੇ ਮੁੱਖ ਅਖਬਾਰਾਂ ਨੂੰ ਇੱਕ ਫ਼ਾਰਮ ਪ੍ਰਕਾਸ਼ਿਤ ਕੀਤਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਿੰਸਾ ਵਿੱਚ ਜਿਨ੍ਹਾਂ ਦੇ ਘਰ ਸੜ੍ਹੇ ਹਨ, ਉਨ੍ਹਾਂ ਨੂੰ 25 – 25 ਹਜ਼ਾਰ ਰੁਪਏ ਕੈਸ਼ ਦਿੱਤਾ ਜਾਵੇਗਾ। ਇਹ ਰਕਮ ਅੱਜ ਦੁਪਹਿਰ ਤੋਂ ਦਿੱਤੀ ਜਾਵੇਗੀ। ਉਥੇ ਹੀ ਜਿਸਨੂੰ ਵੀ ਮਦਦ ਚਾਹੀਦੀ ਹੈ ਉਹ ਉੱਤਰ ਪੂਰਬੀ ਦਿੱਲੀ ਦੇ ਡੀਐਮ ਨਾਲ ਸੰਪਰਕ ਕਰ ਸਕਦਾ ਹੈ।

POLITICAL REACTIONS ਭਗਵੰਤ ਮਾਨ ਕਹਿੰਦਾ ਬੱਸ ਸ਼ਾਇਰੀ ਜੋਗਾ ਹੀ ਹੈ ਮਨਪ੍ਰੀਤ (Video)

ਕੇਜਰੀਵਾਲ ਨੇ ਕਿਹਾ ਕਿ ਅਖਬਾਰ ‘ਚ ਮੁਆਵਜ਼ੇ ਦੇ ਫ਼ਾਰਮ ਕੱਢੇ ਜਾ ਰਹੇ ਹਨ। ਮੁਆਵਜ਼ੇ ਲਈ ਲੋਕ ਆਪਣੇ ਆਪ ਫ਼ਾਰਮ ਭਰ ਕੇ ਉੱਤਰ ਪੂਰਬੀ ਦਿੱਲੀ ਦੇ ਡੀਐਮ ਦੇ ਕੋਲ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਹਿੰਸਾ ਪੀੜਿਤਾਂ ਨੂੰ ਰਾਹਤ ਪਹੁੰਚਾਉਣ ਲਈ ਤੇਜੀ ਨਾਲ ਕੰਮ ਹੋ ਰਿਹਾ ਹੈ। ਭੋਜਨ ਵੰਡਣਾ ਸ਼ੁਰੂ ਹੋ ਗਿਆ ਹੈ। ਜਿਨ੍ਹਾਂ ਦੇ ਘਰ ਬੁਰੀ ਤਰ੍ਹਾਂ ਨਾਲ ਸੜ੍ਹ ਗਏ ਹਨ ਉਨ੍ਹਾਂ ਦੇ ਲਈ ਰੈਣ ਬਸੇਰਾ ਬਸਾਇਆ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਆਪਣੇ 9 ਰੈਣ ਬਸੇਰਿਆਂ ਅਤੇ ਉਨ੍ਹਾਂ ਲੋਕਾਂ ਲਈ ਸਥਾਨਕ ਸਮੁਦਾਏ ਕੇਂਦਰਾਂ ‘ਚ ਘਰ ਦੀ ਵਿਵਸਥਾ ਕੀਤੀ ਹੈ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਨਾਲ ਸੜ੍ਹ ਗਏ ਹਨ ਜਾਂ ਜੋ ਆਪਣੇ ਘਰ ਵਾਪਸ ਨਹੀਂ ਜਾ ਸਕਦੇ।

Exclusive Interview-ਕੈਪਟਨ ਦੀ ਧਮਕੀ ਮਗਰੋਂ Navjot Sidhu ਆਇਆ DSP Sekhon ਨੂੰ ਬਚਾਓਣ

ਜ਼ਰੂਰਤ ਪੈਣ ‘ਤੇ ਅਸੀ ਲੋਕਾਂ ਲਈ ਅਸਥਾਈ ਟੈਂਟ ਦੀ ਵੀ ਵਿਵਸਥਾ ਕਰਾਂਗੇ। ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉੱਤਰ ਪੂਰਬੀ ਵਿੱਚ 4 ਉਪਮੰਡਲ ਹਨ। ਆਮ ਤੌਰ ‘ਤੇ 4 ਐਸਡੀਐਮ ਹੁੰਦੇ ਸਨ ਪਰ ਹੁਣ ਅਸੀਂ ਉੱਥੇ 18 ਐਸਡੀਐਮ ਨਿਯੁਕਤ ਕੀਤੇ ਹਨ। ਉਹ ਜਨਤਾ ਦੇ ਵਿੱਚ ਜਾ ਰਹੇ ਹਨ ਅਤੇ ਉਨ੍ਹਾਂ ਨਾਲ ਗੱਲ ਕਰ ਰਹੇ ਹਾਂ। ਅਸੀ ਵੱਡੇ ਪੈਮਾਨੇ ‘ਤੇ ਭੋਜਨ ਵੰਡ ਰਹੇ ਹਾਂ।

ਲਓ ਜੀ! ਲੱਭ ਗਿਆ ਦਿੱਲੀ ਦੰਗਿਆਂ ਦਾ ਕਾਰਨ ਕੇਜਰੀਵਾਲ ਦਾ ਪੁਰਾਣਾ ਸਾਥੀ ਖੋਲ੍ਹ ਗਿਆ ਪੋਲਾਂ

ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 – 10 ਲੱਖ
ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਵੀ ਪ੍ਰੈਸ ਕਾਨਫਰੰਸ ਕਰਕੇ ਮੁਆਵਜ਼ੇ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 – 10 ਲੱਖ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ। ਉਥੇ ਹੀ ਨਾਬਾਲਿਗ ਦੀ ਮੌਤ ‘ਤੇ ਪਰਿਵਾਰ ਨੂੰ 5 – 5 ਲੱਖ ਰੁਪਏ ਦਿੱਤੇ ਜਾਣਗੇ। ਸੀਐਮ ਕੇਜਰੀਵਾਲ ਨੇ ਅੱਗੇ ਕਿਹਾ ਕਿ ਮਾਮੂਲੀ ਰੂਪ ਨਾਲ ਜਖ਼ਮੀਆਂ ਨੂੰ 20 – 20 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਹਿੰਸਾ ‘ਚ ਜਿਨ੍ਹਾਂ ਦੇ ਰਿਕਸ਼ੇ ਨੂੰ ਨੁਕਸਾਨ ਹੋਇਆ ਉਨ੍ਹਾਂ ਨੂੰ 25 ਹਜ਼ਾਰ, ਈ ਰਿਕਸ਼ੇ ਲਈ 50 ਹਜ਼ਾਰ, ਜਿਨ੍ਹਾਂ ਦਾ ਘਰ ਸੜਿਆ ਹੈ ਉਨ੍ਹਾਂ ਨੂੰ 5 ਲੱਖ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦੁਕਾਨ ਸੜਨ ‘ਤੇ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button