Breaking NewsD5 specialNewsPunjabTop News

ਵੱਡੀ ਖ਼ਬਰ : ਰੋਕੀ ਗਈ ਕੈਪਟਨ ਅਮਰਿੰਦਰ ਸਿੰਘ ਦੀ Salary, ਹੁਣ ਸਿਰਫ MLA ਦੇ ਤੌਰ ‘ਤੇ ਮਿਲੇਗੀ ਤਨਖਾਹ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਦਰਅਸਲ ਪੰਜਾਬ ਕੈਬਨਿਟ ਬ੍ਰਾਂਚ ਨੇ ਕੈਪਟਨ ਅਮਰਿੰਦਰ ਦੀ ਤਨਖਾਹ ਰੋਕ ਕੇ ਉਨ੍ਹਾਂ ਨੂੰ ਇੱਕ ਹੋਰ ਝਟਕਾ ਦੇ ਦਿੱਤਾ ਹੈ। ਹੁਣ ਹਰ ਮਹੀਨੇ ਉਨ੍ਹਾਂ ਦੇ ਖਾਤੇ ਵਿੱਚ 1 ਲੱਖ 54 ਹਜ਼ਾਰ ਨਹੀਂ ਜਾਣਗੇ ਅਤੇ ਉਨ੍ਹਾਂ ਨੂੰ ਸਿਰਫ ਐਮਐਲਏ ਦੇ ਤੌਰ ‘ਤੇ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਇਸ ਮਹੀਨੇ ਉਨ੍ਹਾਂ ਨੂੰ 19 ਦਿਨਾਂ ਦੀ 90 ਹਜ਼ਾਰ ਰੁਪਏ ਸੈਲਰੀ ਮਿਲੇਗੀ।

ਲਓ ਜੀ ! ਪੰਜਾਬ ‘ਚ ਨਵਾਂ ਅੰਦੋਲਨ ਸ਼ੁਰੂ, ਸਰਕਾਰ ਦੇ ਨਾਲ ਹੀ ਲੋਕਾਂ ਲਈ ਨਵੀਂ ਮੁਸੀਬਤ ! D5 Channel Punjabi

ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਲੰਬੀ ਚੁੱਪੀ ਤੋਂ ਬਾਅਦ ਆਪਣੇ ਸਹਿਯੋਗੀ ਰਵੀਨ ਠੁਕਰਾਲ ਦੇ ਜ਼ਰੀਏ ਟਵਿਟਰ ‘ਤੇ ਖੁੱਲ੍ਹ ਕੇ ਭੜਾਸ ਕੱਢੀ। ਠੁਕਰਾਲ ਨੇ ਧੜਾਧੜ ਕਈ ਟਵੀਟ ਕੀਤੇ, ਜਿਨ੍ਹਾਂ ‘ਚ ਲਿਖਿਆ ਹੋਇਆ ਸੀ ਕਿ ਕੈਪਟਨ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਬੈਠੇ ਹਨ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਉਹ ਨਵਜੋਤ ਸਿੱਧੂ ਦੇ ਖਿਲਾਫ ਇੱਕ ਮਜ਼ਬੂਤ ਉਮੀਦਵਾਰ ਚੋਣ ਮੈਦਾਨ ‘ਚ ਉਤਾਰਣਗੇ ਅਤੇ ਕਿਸੇ ਵੀ ਹਾਲ ‘ਚ ਸਿੱਧੂ ਨੂੰ ਆਪਣੇ ਮਨਸੂਬਿਆਂ ‘ਚ ਕਾਮਯਾਬ ਨਹੀਂ ਹੋਣ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button