Breaking NewsD5 specialEntertainmentNews

ਸੋਨੂੰ ਸੂਦ ਨੇ ਪੂਰੇ ਪਿੰਡ ਦੀਆਂ ਲੜਕੀਆਂ ਨੂੰ ਸਾਈਕਲ ਦੇਣ ਦਾ ਕੀਤਾ ਐਲਾਨ

ਮੁੰਬਈ : ਬਾਲੀਵੁਡ ਅਦਾਕਾਰ ਸੋਨੂੰ ਸੂਦ ਲੋਕਾਂ ਦੀ ਮਦਦ ਕਰਨ ਨੂੰ ਲੈ ਕੇ ਖਾਸਾ ਸੁਰਖੀਆਂ ‘ਚ ਰਹਿੰਦੇ ਹਨ। ਸੋਨੂੰ ਸੂਦ ਸੋਸ਼ਲ ਮੀਡੀਆ ‘ਤੇ ਖੂਬ ਐਕਟਿਵ ਰਹਿੰਦੇ ਹਨ ਅਤੇ ਹਰ ਮਦਦ ਮੰਗਣ ਵਾਲੇ ਨੂੰ ਰਿਪਲਾਈ ਵੀ ਕਰਦੇ ਹਨ। ਅਜਿਹੇ ‘ਚ ਸੋਨੂੰ ਸੂਦ ਤੋਂ ਇੱਕ ਸ਼ਖਸ ਨੇ ਅਜੀਬ ਮੰਗ ਰੱਖ ਦਿੱਤੀ ਜਿਸਦਾ ਸੋਨੂੰ ਸੂਦ ਨੇ ਵੀ ਦਿਲਚਸਪ ਜਵਾਬ ਦਿੱਤਾ ਹੈ। ਸੋਨੂੰ ਸੂਦ ਦਾ ਇਹ ਟਵੀਟ ਹੁਣ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਦਰਅਸਲ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਸ਼ਖਸ ਨੇ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਮਾਲਦੀਵ ਪਹੁੰਚਾ ਦੇਣ। ਸ਼ਖਸ ਦੀ ਇਸ ਮੰਗ ‘ਤੇ ਸੋਨੂੰ ਸੂਦ ਨੇ ਵੀ ਜਵਾਬ ਦੇਣ ‘ਚ ਦੇਰੀ ਨਹੀਂ ਕੀਤੀ। ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਯੂਜ਼ਰ ਨੇ ਲਿਖਿਆ : ਸਰ, ਮੈਂ ਮਾਲਦੀਵ ਜਾਣਾ ਹੈ ਪਹੁੰਚਾ ਦਿਓ ਨਾ। ਅਦਾਕਾਰ ਨੇ ਇਸਦੇ ਜਵਾਬ ‘ਚ ਲਿਖਿਆ, ਸਾਈਕਲ ‘ਤੇ ਜਾਓਗੇ ਜਾਂ ਰਿਕਸ਼ਾ ‘ਤੇ ਭਰਾ। ਸੋਨੂੰ ਸੂਦ ਨੇ ਇਸ ਤਰ੍ਹਾਂ ਸ਼ਖਸ ਦੀ ਬੋਲਤੀ ਬੰਦ ਕਰ ਦਿੱਤੀ। ਦੱਸ ਦਈਏ ਕਿ ਹਾਲ ਹੀ ‘ਚ ਅਦਾਕਾਰ ਤੋਂ ਇੱਕ ਸ਼ਖਸ ਨੇ ਬੱਚੀ ਦੀ ਮਦਦ ਕਰਨ ਨੂੰ ਕਿਹਾ ਸੀ, ਜਿਸ ਤੋਂ ਬਾਅਦ ਸੋਨੂੰ ਸੂਦ ਨੇ ਉਸਨੂੰ ਮਦਦ ਦਾ ਭਰੋਸਾ ਦਿਵਾਇਆ ਸੀ।

‘ਆਪ’ ਦੇ ਵੱਡੇ ਲੀਡਰ ਨੇ ਲਾਤਾ ਮੋਦੀ ਨੂੰ ਖੂੰਜੇ !ਮੋਦੀ ਦੇ ਫ਼ਰਮਾਨ ਦਾ ਦਿੱਤ ਤੋੜਵਾਂ ਜਵਾਬ !ਪਊ ਮੋਦੀ ਨੂੰ ਪਛਤਾਉਣਾ !

ਇਸਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੋਨੂੰ ਸੂਦ ਨੇ ਪਿੰਡ ਦੀਆਂ ਸਾਰੀਆਂ ਲੜਕੀਆਂ ਨੂੰ ਸਾਈਕਲ ਦੇਣ ਦਾ ਵੀ ਐਲਨ ਕੀਤਾ ਹੈ। ਸੰਤੋਸ਼ ਚੌਹਾਨ ਨਾਮ ਦੀ ਟਵੀਟਰ ਯੂਜ਼ਰ ਨੇ ਲਿਖਿਆ, ਪਿੰਡ ‘ਚ 35 ਲੜਕੀਆਂ ਹਨ ਜਿਨ੍ਹਾਂ ਨੂੰ ਪੜ੍ਹਨ ਲਈ 8ਤੋਂ 15km ਜੰਗਲ ਦੇ ਰਸਤੇ ਜਾਣਾ ਪੈਂਦਾ ਹੈ। ਸਿਰਫ ਕੁਝ ਦੇ ਕੋਲ ਸਾਇਕਲ ਹਨ। ਇਹ ਨਕਸਲੀ ਪ੍ਰਭਾਵਿਤ ਰਸਤਾ ਹੈ। ਡਰ ਨਾਲ ਇਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਅੱਗੇ ਪੜ੍ਹਨ ਨਹੀਂ ਦੇਣਗੇ ! ਜੇਕਰ ਤੁਸੀ ਇਨ੍ਹਾਂ ਨੂੰ ਸਾਇਕਲ ਦੇ ਦਿਓ ਤਾਂ ਇਨ੍ਹਾਂ ਦਾ ਭਵਿੱਖ ਸੁਧਾਰ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button