Breaking NewsD5 specialEntertainmentNews

ਕੀ ਜ਼ਲਦ ਹੋਵੇਗਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ?

ਮੁੰਬਈ :ਬਾਲੀਵੁਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਅੱਜ ਕੱਲ ਖੂਬ ਚਰਚਾ ਬਟੋਰ ਰਹੇ ਹਨ। ਦੋਵਾਂ ਦੇ Affair ਦੇ ਕਿੱਸੇ ਸੁਰਖੀਆਂ ਵਿੱਚ ਹਨ। ਦੋਵੇਂ ਸਟਾਰ ਦੇ ਵਿਆਹ ਨੂੰ ਲੈ ਕੇ ਫੈਂਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ‘ਚ ਕੈਟਰੀਨਾ ਅਤੇ ਵਿੱਕੀ ਕੌਸ਼ਲ ਦੀ engagement ਦੀਆਂ ਖਬਰਾਂ ਸਾਹਮਣੇ ਆਈਆਂ। ਹਾਲਾਂਕਿ ਕੈਟਰੀਨਾ ਅਤੇ ਵਿੱਕੀ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਗਿਆ।

ਗ੍ਰਿਫਤਾਰੀ ਤੋਂ ਬਾਅਦ ਸਾਬਕਾ ਡੀਜੀਪੀ ਮਾਮਲੇ ‘ਚ ਵੱਡੇ ਖੁਲਾਸੇ! ਆਹ ਲੀਡਰ ਵੀ ਜਾਣਗੇ ਜੇਲ੍ਹ? D5 Channel Punjabi

ਵਿੱਕੀ – ਕੈਟਰੀਨਾ ਦੀ ਕੁੜਮਾਈ ਦੀ ਅਫ਼ਵਾਹ
ਮੀਡੀਆ ਰਿਪੋਰਟਸ ਦੇ ਮੁਤਾਬਕ ਕੈਟਰੀਨਾ ਅਤੇ ਵਿੱਕੀ ਨੇ ਗੁਪਚੁਪ ਤਰੀਕੇ ਨਾਲ engagement ਕੀਤੀ ਹੈ । ਉਥੇ ਹੀ ਜਦੋਂ ਇਹ ਖਬਰ ਸਾਹਮਣੇ ਆਈ ਤਾਂ ਇੰਟਰਨੈਟ ‘ਤੇ ਅੱਗ ਦੀ ਤਰ੍ਹਾਂ ਫੈਲ ਗਈ। ਪਤਾ ਹੋਵੇ ਕਿ ਬਾਲੀਵੁਡ ਗਲਿਆਰਿਆਂ ‘ਚ ਕੈਟਰੀਨਾ ਅਤੇ ਵਿੱਕੀ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਅਫਵਾਹਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਵਿੱਕੀ ਨੇ ਸਾਲ 2019 ‘ਚ ਦੱਸਿਆ ਸੀ ਕਿ ਉਹ ਸਿੰਗਲ ਹਨ ਅਤੇ ਮਿੰਗਲ ਹੋਣ ਲਈ ਤਿਆਰ ਹੈ। ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ ਕੀ ਸੱਚ ‘ਚ ਕੈਟਰੀਨਾ ਅਤੇ ਵਿੱਕੀ ਦੋਵੇਂ ਸਟਾਰ ਇੱਕ ਹੋਣਗੇ ਜਾਂ ਨਹੀਂ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button