Breaking NewsD5 specialIndiaNews

ਨਿਰਭਿਆ ਗੈਂਗਰੇਪ : ਦੋਸ਼ੀ ਵਿਨੈ ਅਤੇ ਮੁਕੇਸ਼ ਦੀ ਕਿਊਰੇਟਿਵ ਪਟੀਸ਼ਨ ‘ਤੇ 14 ਜਨਵਰੀ ਨੂੰ SC ‘ਚ ਸੁਣਵਾਈ

ਨਵੀਂ ਦਿੱਲੀ : ਨਿਰਭਿਆ ਗੈਂਗਰੇਪ ਮਾਮਲੇ ਵਿੱਚ ਦੋਸ਼ੀਆਂ ਨੂੰ ਫ਼ਾਂਸੀ ਦੇਣ ਦੀ ਤਾਰੀਕ ਨਜ਼ਦੀਕ ਆ ਰਹੀ ਹੈ। ਇਸ ਵਿੱਚ ਫ਼ਾਂਸੀ ਦੀ ਸਜ਼ਾ ਪਾ ਚੁੱਕੇ ਦੋ ਦੋਸ਼ੀਆਂ ਵਿਨੈ ਸ਼ਰਮਾ ਅਤੇ ਮੁਕੇਸ਼ ਸਿੰਘ ਨੇ ਸੁਪ੍ਰੀਮ ਕੋਰਟ ‘ਚ ਕਿਊਰੇਟਿਵ ਪਟੀਸ਼ਨ ਯਾਨੀ ਸੁਧਾਰਾਤਮਕ ਮੰਗ ਦਾਖਲ ਕੀਤੀ ਹੈ। ਕੋਰਟ ਨੇ ਇਸ ਮਾਮਲੇ ‘ਚ ਸੁਣਵਾਈ ਦੀ ਤਾਰੀਕ 14 ਜਨਵਰੀ ਤੈਅ ਕੀਤੀ ਹੈ। ਦੱਸ ਦਈਏ ਕਿ ਅਦਾਲਤ ਨੇ 22 ਜਨਵਰੀ ਨੂੰ ਦੋਸ਼ੀਆਂ ਨੂੰ ਫ਼ਾਂਸੀ ‘ਤੇ ਲਮਕਾਉਣ ਦਾ ਡੈਥ ਵਾਰੰਟ ਜਾਰੀ ਕੀਤਾ ਸੀ।

LIVE | ਆਗੂ ਸਾਬ੍ਹ ਦਿਓ ਜਵਾਬ ‘ਚ ਮਦਨ ਲਾਲ ਜਲਾਲਪੁਰ | MLA Madan Lal Jalalpur

ਸੁਪ੍ਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਵਿਨੈ ਅਤੇ ਮੁਕੇਸ਼ ਦੀ ਕਿਊਰੇਟਿਵ ਪਟੀਸ਼ਨ ‘ਤੇ ਸੁਣਵਾਈ ਕਰੇਗੀ। ਇਸ ਬੈਂਚ ਵਿੱਚ ਜਸਟਿਸ ਐਨਵੀ ਰਮੰਨਾ, ਜਸਟਿਸ ਅਰੁਣ ਮਿਸ਼ਰਾ, ਜਸਟਿਸ ਆਰਐਫ ਨਰੀਮਨ, ਜਸਟਿਸ ਆਰ ਭਾਨੁਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ
ਦਾ ਨਾਮ ਸ਼ਾਮਿਲ ਹੈ। ਨਿਰਭਿਆ ਦੇ ਗੁਨਹਗਾਰ ਵਿਨੈ ਨੇ ਆਪਣੀ ਕਿਊਰੇਟਿਵ ਪਟੀਸ਼ਨ ‘ਚ ਆਪਣੀ ਯੁਵਾਵਸਥਾ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਕੋਰਟ ਨੇ ਇਸ ਪਹਿਲੂ ਨੂੰ ਗਲਤੀ ਨਾਲ ਅਸਵੀਕਾਰ ਕਰ ਦਿੱਤਾ ਹੈ।

ਕਰੋ ਦਰਸ਼ਨ… ਉਰਦੂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 100 ਸਾਲ ਪੁਰਾਣਾ ਤਰਜਮਾ | Urdu | Guru Granth Sahib

17 ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਰਾਹਤ ਦੀ ਮੰਗ
ਮੰਗ ‘ਚ ਇਹ ਵੀ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ 2017 ਦੇ ਫੈਸਲੇ ਤੋਂ ਬਾਅਦ ਇਸਦੇ 3 ਜੱਜਾਂ ਦੀ ਬੈਂਚ ਨੇ ਰੇਪ ਅਤੇ ਕਤਲ ਨਾਲ ਜੁੜੇ ਘੱਟ ਤੋਂ ਘੱਟ 17 ਮਾਮਲਿਆਂ ‘ਚ ਦੋਸ਼ੀਆਂ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕੀਤੀ ਹੈ। ਮੰਗ ਵਿੱਚ ਇਸ ਫੈਸਲੇ ਨੂੰ ਕਾਨੂੰਨ ਦੀ ਨਜ਼ਰ ਵਿੱਚ ਗਲਤ ਦੱਸਦੇ ਹੋਏ ਕਿਹਾ ਗਿਆ ਹੈ ਕਿ ਸੁਪ੍ਰੀਮ ਕੋਰਟ ਨੇ ਆਪਣੇ ਬਾਅਦ ਦੇ ਫੈਸਲਿਆਂ ‘ਚ ਨਿਸ਼ਚਿਤ ਹੀ ਕਾਨੂੰਨ ਵਿੱਚ ਬਦਲਾਅ ਕਰਕੇ ਉਸਦੇ ਜਿਹੀ ਹਾਲਤ ਦੇ ਅਨੇਕ ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button