ਵੱਡੀ ਖ਼ਬਰ: ਪੰਜਾਬ ਪੁਲਿਸ ’ਚ ਐੱਸਆਈ ਦੀ ਸਿੱਧੀ ਭਰਤੀ ਖ਼ਤਮ, ਸੂਬਾ ਸਰਕਾਰ ਨੇ ਲਾਈ ਮੋਹਰ

ਪੰਜਾਬ ਮੰਤਰੀ ਮੰਡਲ ਦੀ ਮੰਗਲਵਾਰ ਨੂੰ ਹੋਈ ਬੈਠਕ ’ਚ ਕਈ ਅਹਿਮ ਫ਼ੈਸਲੇ ’ਤੇ ਮੋਹਰ ਲਗਾਈ ਗਈ। ਇਨ੍ਹਾਂ ’ਚ ਪੁਲਿਸ ਮੈਨੇਜਮੈਂਟ ਤੋਂ ਲੈ ਕੇ ਪੇਂਡੂ ਇਲਾਕਿਆਂ ’ਚ ਰੁਜ਼ਗਾਰ ਗਾਰੰਟੀ ਸਕੀਮ ਨੂੰ ਲਾਗੂ ਕਰਨ ਸਬੰਧੀ ਫ਼ੈਸਲੇ ਸ਼ਾਮਲ ਹਨ। ਕੈਬਨਿਟ ਨੇ ਪੰਜਾਬ ਪੁਲਿਸ ’ਚ ਸਬ ਇੰਸਪੈਕਟਰ (ਐੱਸਆਈ) ਰੈਂਕ ’ਤੇ ਸਿੱਧੀ ਭਰਤੀ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਨਿਯਮ, 1934 ’ਚ ਬਦਲਾਅ ਨੂੰ ਮਨਜ਼ੂਰੀ ਦਿੱਤੀ। ਇਹ ਵੀ ਤੈਅ ਕੀਤਾ ਗਿਆ ਕਿ ਜ਼ਿਲ੍ਹਾ, ਇੰਟੈਲੀਜੈਂਸ, ਇਨਵੈਸਟੀਗੇਸ਼ਨ ਤੇ ਟੈਕਨੀਕਲ ਸਪੋਰਟ ਸਰਵਿਸ ਕੈਡਰ ’ਚ 30 ਫ਼ੀਸਦੀ ਤੇ ਆਰਮਡ ਕੈਡਰ ’ਚ 10 ਫ਼ੀਸਦੀ ਏਐੱਸਆਈ ਰੈਂਕ ’ਤੇ ਸਿੱਧੀ ਭਰਤੀ ਹੋਵੇਗੀ। ਪਹਿਲਾਂ ਸਬ ਇੰਸਪੈਕਟਰਾਂ ਦੀ ਭਰਤੀ 50 ਫ਼ੀਸਦੀ ਪੋਸਟਾਂ ਤੱਕ ਸਿੱਧੀ ਭਰਤੀ ਦੇ ਜ਼ਰੀਏ ਕੀਤੀ ਜਾਂਦੀ ਸੀ। ਜ਼ਿਕਰਯੋਗ ਹੈ ਕਿ ਏਐੱਸਆਈ ਜ਼ਿਆਦਾਤਰ ਮਾਮਲਿਆਂ ’ਚ ਜਾਂਚ ਅਧਿਕਾਰੀ ਹੁੰਦੇ ਹਨ ਤੇ ਜਾਂਚ ਦੀ ਰੀੜ੍ਹ ਹੁੰਦੇ ਹਨ, ਇਸ ਲਈ ਏਐੱਸਆਈ ਰੈਂਕ ’ਤੇ ਸਿੱਧੀ ਭਰਤੀ ਨਾਲ ਪੁਲਿਸ ਸਟੇਸ਼ਨ ’ਚ ਜਾਂਚ ਅਧਿਕਾਰੀ ਦੇ ਤੌਰ ’ਤੇ ਨਵੇਂ ਤੇ ਜ਼ਿਆਦਾ ਪੜ੍ਹੇ-ਲਿਖੇ ਨੌਜਵਾਨ ਆਉਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




