Breaking NewsPunjabTop News

ਫ਼ਰਜ਼ੀ ਪੁਲਿਸ ਮੁਕਾਬਲੇ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ

ਮੁਹਾਲੀ: ਸੀ.ਬੀ.ਆਈ ਕੋਰਟ ਵੱਲੋਂ 31 ਸਾਲਾ ਬਾਅਦ 1992 ਦਾ ਇੱਕ ਹੋਰ ਪੁਲਿਸ ਮੁਕਾਬਲਾ ਫਰਜ਼ੀ ਕਰਾਰ ਦਿੱਤਾ ਗਿਆ ਹੈ, ਤਿੰਨ ਥਾਣੇਦਾਰਾਂ ਨੂੰ ਸਾਜ਼ਿਸ਼ ਰਚਣ, ਕਤਲ ਕਰਨ, ਰਿਕਾਰਡ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ।  ਕੋਰਟ ਨੇ ਸਾਬਕਾ ਡੀ.ਐੱਸ.ਪੀ ਗੁਰਦੇਵ ਸਿੰਘ ਸਣੇ ਸਾਬਕਾ ਇੰਸਪੈਕਟਰ ਧਰਮ ਸਿੰਘ ਅਤੇ ਸਾਬਕਾ ਏ.ਐੱਸ.ਆਈ ਸੁਰਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਪਰੋਕਤ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ ਨਾਲ ਦੋ-ਦੋ ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। 

ਮ੍ਰਿ+ਤਕ ਕੁੜੀ ਦੀ ਸਹੇਲੀ ਆਈ ਸਾਹਮਣੇ, ਕੈਮਰੇ ਅੱਗੇ ਦੱਸੀ ਪੂਰੀ ਸੱਚਾਈ

1992 ਨਾਲ ਸਬੰਧਤ ਫਰਜ਼ੀ ਮੁਕਾਬਲੇ ਦੇ ਮਾਮਲਾ ਸਬੰਧੀ 9 ਸਤੰਬਰ ਨੂੰ ਉਪਰੋਕਤ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਅਤੇ ਅੱਜ ਇਨ੍ਹਾਂ ਨੂੰ ਸਜ਼ਾ ਸੁਣਾਈ ਜਾਣੀ ਸੀ। ਇਸ ਮਾਮਲੇ ‘ਚ ਤਿੰਨ ਨੌਜਵਾਨਾਂ ਹਰਜੀਤ ਸਿੰਘ, ਲਖਵਿੰਦਰ ਸਿੰਘ ਅਤੇ ਜਸਪਿੰਦਰ ਸਿੰਘ ਦਾ ਪੁਲਿਸ ਮੁਕਾਬਲਾ ਦਿਖਾਇਆ ਗਿਆ ਸੀ। ਪੈਰਵੀ ਕਰ ਰਹੇ ਵਕੀਲ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੇ 29 ਅਪ੍ਰੈਲ 1992 ਨੂੰ ਹਰਜੀਤ ਸਿੰਘ, ਲਖਵਿੰਦਰ ਸਿੰਘ ਉਰਫ਼ ਲੱਖਾ ਅਤੇ ਜਸਪਿੰਦਰ ਸਿੰਘ ਨੂੰ ਚੁੱਕ ਕੇ ਕਈ ਦਿਨ ਕਥਿਤ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਿਆ ਅਤੇ 12 ਮਈ 1992 ਨੂੰ ਬੱਸ ਅੱਡਾ ਠੱਠੀਆਂ ਨੇੜੇ ਫਰਜ਼ੀ ਪੁਲਿਸ ਮੁਕਾਬਲਾ ਦਿਖਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਪ੍ਰੋਫ਼ੈਸਰ ਦੀ ਵਿਦਿਆਰਥੀਆਂ ਨੇ ਕੀਤੀ ਕੁੱਟਮਾਰ, ਕੁੜੀ ਨੂੰ ਤੰਗ ਕਰਨ ਦੇ ਇਲਜ਼ਾਮ | Punjabi University | D5 Channel

ਇਸ ਮਾਮਲੇ ‘ਚ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰ ਕੇ ਇਲਜ਼ਾਮ ਲਾਇਆ ਸੀ ਕਿ ਪਿੰਡ ਬੁੱਟਰ ਮਹਿਤਾ ਨੇੜੇ ਦੇ ਹਰਜੀਤ ਸਿੰਘ ਨੂੰ 29.4.1992 ਨੂੰ ਠੱਠੀਆਂ ਬੱਸ ਸਟੈਂਡ ਤੋਂ ਪੁਲਿਸ ਨੇ ਚੁੱਕ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਦੋ ਹੋਰਨਾਂ ਨੌਜਵਾਨਾਂ ਜਸਪਿੰਦਰ ਸਿੰਘ ਜੱਸਾ ਵਾਸੀ ਸ਼ਹਿਜ਼ਾਦਾ ਅਤੇ ਲਖਵਿੰਦਰ ਸਿੰਘ ਲਖਾ ਵਾਸੀ ਚੱਕ ਕਮਾਲ ਖਾਂ ਨਾਲ ਫਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਕੇਸ ਕਈ ਸਾਲ ਸਟੇਅ ‘ਤੇ ਰਿਹਾ ਅਤੇ 31 ਸਾਲਾ ਬਾਅਦ ਫੈਸਲਾ ਹੋਇਆ ਹੈ। ਇਸ ਕੇਸ ਵਿਚ ਬਾਕੀ ਦੋਸ਼ੀਆ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ। ਇਸਦਾ ਇਕ ਪੱਖ ਇਹ ਵੀ ਹੈ ਕਿ ਇਸ ਕੇਸ ਵਿਚ 58 ਗਵਾਹਾਂ ਵਿੱਚੋ 27 ਗਵਾਹਾਂ ਦੀ ਵੀ ਮੌਤ ਹੋ ਗਈ ਸੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button