Breaking NewsD5 specialNewsSports

ਵਿਰਾਟ ਕੋਹਲੀ ਦੇ ਰਸਤੇ ‘ਤੇ ਚਲੇ ਸ਼ਾਕਿਬ ਅਲ ਹਸਨ, ਬੀਸੀਬੀ ਤੋਂ ਮੰਗੀ ਪੈਟਰਨਟੀ ਛੁੱਟੀ

ਨਵੀਂ ਦਿੱਲੀ : ਬੰਗਲਾਦੇਸ਼ ਦੇ ਸਟਾਰ ਕ੍ਰਿਕਟਰ ਸ਼ਾਕਿਬ ਅਲ ਹਸਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਫਾਲੋ ਕਰ ਰਹੇ ਹਨ। ਆਲਰਾਉਂਡਰ ਸ਼ਾਕਿਬ ਅਲ ਹਸਨ ਨੇ ਬੰਗਲਾਦੇਸ਼ ਕ੍ਰਿਕੇਟ ਬੋਰਡ (ਬੀਸੀਬੀ) ਨੂੰ ਬੇਨਤੀ ਕੀਤੀ ਹੈ ਕਿ ਨਿਊਜ਼ੀਲੈਂਡ ਦੇ ਅਗਲੀ ਦੌਰੇ ਲਈ ਉਨ੍ਹਾਂ ਨੂੰ ਟੀਮ ‘ਚ ਸ਼ਾਮਿਲ ਨਾ ਕੀਤਾ ਜਾਵੇ। ਸ਼ਾਕਿਬ ਨੇ ਹਾਲ ਹੀ ਵਿੱਚ ਬੀਸੀਬੀ ਨੂੰ ਇੱਕ ਪੱਤਰ ਭੇਜਿਆ, ਜਿਸ ‘ਚ ਬੋਰਡ ਤੋਂ ਬੇਨਤੀ ਕੀਤੀ ਕਿ ਉਹ ਆਪਣੇ ਤੀਸਰੇ ਬੱਚੇ ਦੇ ਜਨਮ ਲਈ ਪੈਟਰਨਟੀ ਛੁੱਟੀ ਚਾਹੁੰਦੇ ਹਨ।

BIG BREAKING ਦੀਪ ਸਿੱਧੂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਹੁਣ ਹੋਣਗੇ ਕਈ ਵੱਡੇ ਖ਼ੁਲਾਸੇ

ਬੀਸੀਬੀ ਦੇ ਚੇਅਰਮੈਨ ਅਕਰਮ ਖਾਨ ਨੇ ਕਿਹਾ ਕਿ ਸਾਨੂੰ ਨਿਊਜੀਲੈਂਡ ਦੌਰੇ ਦੇ ਦੌਰਾਨ ਛੁੱਟੀ ਦੇਣ ਲਈ ਉਨ੍ਹਾਂ ਨੂੰ ਇੱਕ ਪੱਤਰ ਮਿਲਿਆ ਹੈ, ਕਿਉਂਕਿ ਉਹ ਆਪਣੀ ਪਤਨੀ ਦੇ ਨਾਲ ਅਮਰੀਕਾ ‘ਚ ਰਹਿਣਾ ਚਾਹੁੰਦੇ ਹਨ। ਇਸ ਸੰਬੰਧ ‘ਚ ਹੁਣ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਸ਼ਾਕਿਬ ਫਿਲਹਾਲ ਵੈਸਟਇੰਡੀਜ਼ ਦੇ ਨਾਲ ਸ਼ੁਰੂਆਤੀ ਟੈਸਟ ਦੇ ਦੌਰਾਨ ਪੱਟ ‘ਚ ਲੱਗੀ ਸੱਟ ਤੋਂ ਠੀਕ ਹੋ ਰਹੇ ਹਨ। ਉਹ ਢਾਕਾ ‘ਚ ਹੋਣ ਵਾਲੇ ਦੂਜੇ ਟੈਸਟ ਮੈਚ ‘ਚ ਨਹੀਂ ਖੇਡਣਗੇ। ਸ਼ਾਕਿਬ ਤੀਜੀ ਵਾਰ ਪਿਤਾ ਬਣਨ ਵਾਲੇ ਹਨ।

ਕਿਸਾਨਾਂ ਨੇ ਬੀਜੇਪੀ ਲੀਡਰਾਂ ਨੂੰ ਪਾਤੀ ਬਿਪਤਾ,ਦਫ਼ਤਰ ‘ਚ ਜਾ ਮਾਰੇ ਲਲਕਾਰੇ

ਇਸ ਤੋਂ ਪਹਿਲਾਂ ਨਿਊਜੀਲੈਂਡ ਕ੍ਰਿਕੇਟ ਨੇ ਕੋਵਿਡ – 19 ਨਾਲ ਜੁੜੀਆਂ ਚੁਣੌਤੀਆਂ ਕਾਰਨ ਬੰਗਲਾਦੇਸ਼ ਖ਼ਿਲਾਫ਼ ਇੱਕ ਹਫ਼ਤੇ ਲਈ ਸੀਰੀਜ਼ ਨੂੰ ਰੱਦ ਕਰ ਦਿੱਤਾ ਸੀ। ਬੰਗਲਾਦੇਸ਼ ਦਾ ਦੌਰਾ ਹੁਣ 20 ਮਾਰਚ ਤੋਂ ਸ਼ੁਰੂ ਹੋਵੇਗਾ। ਸ਼ੁਰੂਆਤੀ ਤਿੰਨ ਵਨਡੇ ਮੈਚ 20, 23 ਅਤੇ 26 ਮਾਰਚ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button