Breaking NewsD5 specialNewsPoliticsPress ReleasePunjab

ਵਿਧਾਇਕ ਮਾਮੇ ਬਗੈਰ ਇੰਸਪੈਕਟਰ ਭਾਣਜਾ ਇਕੱਲਾ ਨਹੀਂ ਕਰ ਸਕਦਾ ਐਨਾ ਵੱਡਾ ਘੋਟਾਲਾ: ਮੀਤ ਹੇਅਰ  

ਬਹੁ ਕਰੋੜੀ ਅਨਾਜ ਘੁਟਾਲੇ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਹੋਵੇ ਸੀ.ਬੀ.ਆਈ ਜਾਂਚ: ਅਮਨ ਅਰੋੜਾ

ਚੰਡੀਗੜ੍ਹ:ਆਮ ਆਦਮੀ ਪਾਰਟੀ ਨੇ ‘ਬਹੁ ਚਰਚਿਤ ਅਨਾਜ ਘੁਟਾਲੇ’ ਦੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਸੀ.ਬੀ.ਆਈ ਦੀ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ।ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਿਰਫ਼ ਇੱਕ ਜ਼ਿਲ੍ਹੇ ਅੰਮਿ੍ਰਤਸਰ ’ਚ ਪਨਗੇ੍ਰਨ ਦੇ ਗੁਦਾਮਾਂ ਵਿੱਚ 16 ਤੋ 20 ਕਰੋੜ ਰੁਪਏ ਦੇ ਅਨਾਜ ਘੁਟਾਲੇ ਨੂੰ ਕੋਈ ਇੱਕ ਇੰਸਪੈਕਟਰ ਜਾਂ ਅਧਿਕਾਰੀ- ਕਰਮਚਾਰੀ ਅੰਜ਼ਾਮ ਨਹੀਂ ਦੇ ਸਕਦਾ। ਇਸ ਗੁਦਾਮ ਲੁੱਟ ਗੈਂਗ ’ਚ ਅਧਿਕਾਰੀਆਂ ਦੇ ਨਾਲ ਨਾਲ ਸੱਤਾਧਾਰੀ  ਸਿਆਸਤਦਾਨ ਵੀ ਸ਼ਾਮਲ ਹਨ। ਇਸ ਲਈ ਇਸ ਘੁਟਾਲੇ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਸੀ.ਬੀ.ਆਈ ਦੀ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ।

ਲਓ ਸੁਖਬੀਰ ਬਾਦਲ ਨੇ ਆਪਣੇ 12 ਸ਼ੇਰ ਮੈਦਾਨ ‘ਚ ਉਤਾਰੇ! D5 Channel Punjabi

ਅਮਨ ਅਰੋੜਾ ਨੇ ਕਿਹਾ ਕਿ ਸੂਬੇ ਅੰਦਰ ਇਹ ਕੋਈ ਪਹਿਲਾ ਅਨਾਜ ਘੋਟਾਲਾ ਨਹੀਂ ਹੈ। ਬਾਦਲ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਹੁਣ ਤੱਕ ਅਰਬਾਂ ਰੁਪਏ ਦੇ ਅਨਾਜ ਘੁਟਾਲੇ ਹੋਏ ਹਨ, ਪ੍ਰੰਤੂ  ਅਧਿਕਾਰੀਆਂ ਅਤੇ ਭਿ੍ਰਸ਼ਟ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਵੱਡੇ ਮਗਰਮੱਛ ਬਚ ਨਿਕਲਦੇ ਹਨ। ਅਮਨ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਆਪਣੀਆਂ ਖ਼ਰੀਦ ਏਜੰਸੀਆਂ ਰਾਹੀਂ ਕੇਂਦਰੀ ਅਨਾਜ ਭੰਡਾਰ ਲਈ ਐਫ.ਸੀ.ਆਈ ਦੀ ਮਾਰਫ਼ਤ ਅਨਾਜ ਭੰਡਾਰਨ ਕਰਦੀਆਂ ਹਨ। ਇਸ ਤਰ੍ਹਾਂ ਸੂਬੇ ਦੀ ਕੌਮੀ ਪੱਧਰ ’ਤੇ ਭਾਰੀ ਬਦਨਾਮੀ ਕਰਦੇ ਹਨ। ਅਮਨ ਅਰੋੜਾ ਨੇ ਕਿਹਾ ਕਿ ਜੇਕਰ ਇਸ ਘੁਟਾਲੇ ਦੀ ਨਿਰਪੱਖ ਜਾਂਚ ਹੁੰਦੀ ਹੈ ਤਾਂ ਵੱਡਾ ਮਾਫ਼ੀਆ ਉਜਾਗਰ ਹੋ ਸਕਦਾ ਹੈ।

Farmers Protest :Joginder Ugrahan ਦੀ ਮੋਦੀ ਨੂੰ ਚਿਤਾਵਨੀ, ਬੀਜੇਪੀ ਦਾ ਅੰਤ ਤੈਅ! D5 Channel Punjabi

ਵਿਧਾਇਕ ਮੀਤ ਹੇਅਰ ਨੇ ਕਿਹਾ ਕਿ  ਇੱਕ ਇੰਸਪੈਕਟਰ ਪੱਧਰ ਦਾ ਕਰਮਚਾਰੀ ਐਨੇ ਵੱਡੇ ਘੁਟਾਲੇ ਨੂੰ ਅੰਜ਼ਾਮ ਨਹੀਂ ਦੇ ਸਕਦਾ, ਇਸ ਲਈ ਇੰਸਪੈਕਟਰ ਜਗਦੇਵ ਸਿੰਘ ਦੇ ਨਾਲ- ਨਾਲ ਉਸਦੇ ਕਾਂਗਰਸੀ ਵਿਧਾਇਕ ਮਾਮੇ ਮਦਨ ਲਾਲ ਜਲਾਲਪੁਰ ਨੂੰ ਵੀ ਜਾਂਚ ਦੇ ਘੇਰੇ ’ਚ ਲਿਆਂਦਾ ਜਾਣਾ ਜ਼ਰੂਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button