NewsBreaking NewsD5 special

ਵਿਦੇਸ਼ ਜਾਣ ਲਈ ਘਰਵਾਲੀ ‘ਤੇ ਖਰਚਿਆ ਸੀ 25 ਲੱਖ | ਵੇਖੋ ਅੱਗੋਂ ਪੰਜਾਬੀ ਮੁੰਡੇ ਨੇ ਕੀ ਕੀਤਾ

ਬਰਨਾਲਾ : ਅਕਸਰ ਵਿਦੇਸ਼ ਜਾਣ ਦੀ ਲਾਲਸਾ ‘ਚ ਪੰਜਾਬੀ ਨੌਜਵਾਨ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਫੇਰ ਪੱਲੇ ਰਹਿ ਜਾਂਦਾ ਹੈ ਸਿਰਫ਼ ਤੇ ਸਿਰਫ਼ ਪਛਤਾਵਾ। ਕੁਝ ਅਜਿਹਾ ਹੀ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਦੇ ਨੌਜਵਾਨ ਚਮਕੌਰ ਸਿੰਘ ਨਾਲ ਹੋਇਆ ਹੈ। ਜਿਸ ਨੇ ਆਪਣੀ ਘਰਵਾਲੀ ਅਤੇ ਸਹੁਰਿਆਂ ‘ਤੇ ਕਰੀਬ 25 ਲੱਖ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਲਗਾਏ ਹਨ ਤੇ ਹੁਣ ਵਿਆਹ ਦੀਆਂ ਤਸਵੀਰਾਂ ਵੇਖ ਕੇ ਉਸ ਦਿਨ ਨੂੰ ਕੋਸ ਰਿਹਾ ਹੈ। ਜਦੋਂ ਇਸ ਨੇ ਯਕੀਨ ਕਰਕੇ ਆਪਣਾ ਸਭ ਕੁਝ ਲੁਟਾ ਦਿੱਤਾ।

ਆਹ ਹੁੰਦਾ ਖ਼ਾਕੀ ਦਾ ਰੋਹਬ, Singer Gurnam Bhullar ਤੋਂ ਕਰਵਾਇਆ ਆਹ ਕੰਮ

ਦਰਅਸਲ ਚਮਕੌਰ ਸਿੰਘ ਵਿਦੇਸ਼ ਜਾਣਾ ਚਾਹੁੰਦਾ ਸੀ। ਇਸ ਲਈ ਉਸ ਨੇ ਜਿਸ ਕੁੜੀ ਨਾਲ ਵਿਆਹ ਕਰਵਾਇਆ। ਉਸ ਨੂੰ ਆਇਲੈਟਸ ਕਰਵਾਈ ਸਟੱਡੀ ਵੀਜ਼ੇ ਲਈ ਲੱਖਾਂ ਰੁਪਏ ਉਸ ਦੇ ਖਾਤੇ ‘ਚ ਜਮ੍ਹਾਂ ਕਰਵਾ ਦਿੱਤੇ ਪਰ ਰਿਫਿਊਜ਼ਲ ਆਉਣ ਤੋਂ ਬਾਅਦ ਚਮਕੌਰ ਮੁਤਾਬਕ ਸਹੁਰਿਆਂ ਨੇ ਧੋਖਾ ਦੇ ਦਿੱਤਾ। ਚਮਕੌਰ ਸਿੰਘ ਦੀ ਮਾਂ ਬਲਜੀਤ ਕੌਰ ਦਾ ਕਹਿਣਾ ਹੈ ਕਿ ਰਿਸ਼ਤਾ ਤਾਂ ਗਰੀਬ ਘਰ ਦੀ ਕੁੜੀ ਦਾ ਲਿਆ ਸੀ ਪਰ ਜੋ ਹੋਇਆ ਉਸ ਨੇ ਇਸ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ। ਬਰਨਾਲਾ ਦੇ ਡੀਐੱਸਪੀ ਬਲਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਚਾਰ ਲੋਕਾਂ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਤਲਾਸ਼ ਜਾਰੀ ਹੈ।

Anmol Gagan Mann | ਹੁਣੇ ਹੁਣੇ ਆਈ ਵੱਡੀ ਖ਼ਬਰ, ਮਸ਼ਹੂਰ ਪੰਜਾਬੀ ਗਾਇਕ ਅਨਮੋਲ ਗਗਨ ਮਾਨ ਦੀ ਆਮ ਆਦਮੀ ਪਾਰਟੀ ਦੀ ਐਂਟਰੀ!

ਪੜ੍ਹੀਆਂ ਲਿਖੀਆਂ ਕੁੜੀਆਂ ਦੇ ਸਹਾਰੇ ਵਿਦੇਸ਼ ਜਾਣ ਵਾਲੇ ਇਸ ਖ਼ਬਰ ਨੂੰ ਵੇਖ ਕੇ ਸ਼ਾਇਦ ਫੇਰ ਵੀ ਕੋਈ ਸਬਕ ਨਾ ਲੈਣ ਕਿਉਂ ਕਿ ਧੋਖਾ ਕਰਨ ਵਾਲਿਆਂ ਦਾ ਧੰਦਾ ਸਿਖਰਾਂ ‘ਤੇ ਹੈ ਤੇ ਧੋਖੇ ‘ਚ ਫਸਣ ਵਾਲੇ ਵੀ ਬਿਨਾਂ ਕੁਝ ਸੋਚੇ ਸਮਝੇ ਲੱਖਾਂ ਰੁਪਏ ਦਾਅ ‘ਤੇ ਲਗਾ ਦਿੰਦੇ ਹਨ। ਕਈ ਪਰਿਵਾਰ ਤਾਂ ਆਪਣੀ ਬੇਇਜ਼ਤੀ ਦੇ ਡਰੋਂ ਸਾਹਮਣੇ ਆਉਣ ਲਈ ਤਿਆਰ ਨਹੀਂ ਹੁੰਦੇ ਤੇ ਜੇਕਰ ਕੋਈ ਹੌਂਸਲਾ ਕਰਕੇ ਅੱਗੇ ਆਉਂਦਾ ਹੈ ਤਾਂ ਉਸ ਨੂੰ ਕਾਨੂੰਨੀ ਦਾਅ ਪੇਚਾਂ ਨਾਲ ਕਈ ਕਈ ਸਾਲ ਇਨਸਾਫ਼ ਲਈ ਉਡੀਕ ਕਰਨੀ ਪੈਂਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button