PunjabTop News

ਵਿਦਿਆਰਥਣ ਨਾਲ ਪ੍ਰੋਫੈਸਰ ਵੱਲੋਂ ਕੀਤੀ ਬਦਤਮੀਜ਼ੀ ਮਾਮਲੇ ‘ਚ ਮਹਿਲਾ ਕਮਿਸ਼ਨ ਨੇ ਲਿਆ ਵੱਡਾ ਐਕਸ਼ਨ

ਵਿਦਿਆਰਥਣ ਨਾਲ ਪ੍ਰੋਫੈਸਰ ਵੱਲੋਂ ਕੀਤੀ ਬਦਤਮੀਜ਼ੀ ਮਾਮਲੇ ‘ਚ ਮਹਿਲਾ ਕਮਿਸ਼ਨ ਨੇ ਵੱਡਾ ਐਕਸ਼ਨ ਲਿਆ ਹੈ। ਵਿਦਿਆਰਥਣ ਵੱਲੋਂ ਇਸ ਸਬੰਧੀ ਇੱਕ ਪੋਸਟ ਪਾਈ ਗਈ ਸੀ, ਜਿਸ ਵਿਚ ਦਰਸਾਏ ਤੱਥਾਂ ਦੇ ਆਧਾਰਤ ‘ਤੇ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦੀ ਕਾਨੂੰਨੀ ਪੜਤਾਲ ਕਰਨ ਦੇ ਹੁਕਮ ਦਿੱਤੇ ਹਨ।

 ਰੋਪੜ ਦੀ ਵਿਦਿਆਰਥਣ ਨੇ ਸ਼ੇਅਰ ਕੀਤੀ ਪੋਸਟ ਵਿਚ ਆਪਣੇ ਪ੍ਰੋਫੈਸਰ ‘ਤੇ ਬਦਤਮੀਜ਼ੀ ਦੇ ਇਲਜਾਮ ਲਾਏ। ਉਸ ਨੇ ਕਿਹਾ ਕਿ ਪ੍ਰੋਫੈਸਰ ਵਿਦਿਆਰਥਣ ਤੋਂ ਗਲਤ ਮੰਗਾਂ ਕਰਦਾ ਸੀ, ਜਿਨ੍ਹਾਂ ਨੂੰ ਮੰਨਣ ਤੋਂ ਉਸ ਨੇ ਸਾਫ ਇਨਕਾਰ ਕਰ ਦਿੱਤਾ। ਉਸ ਨੇ ਇਸ ਦੀ ਸ਼ਿਕਾਇਤ ਸੰਸਥਾ ਦੇ ਡਾਇਰੈਕਟਰ ਨੂੰ ਵੀ ਕੀਤੀ।

ਉਸ ਨੇ ਕਿਹਾ ਕਿ ਉਸ ਨੂੰ ਗਾਈਡ ਬਦਲਣ ਦਾ ਭਰੋਸਾ ਦਿੱਤਾ ਗਿਆ ਪਰ ਅਜੇ ਤੱਕ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਵਿਦਿਆਰਥਣ ਨੇ ਦੱਸਿਆਦੋਸ਼ ਲਾਇਆ ਕਿ ਦੇਰ ਰਾਤ ਬੁਲਾ ਕੇ ਉਸ ਨੂੰ ਬਿਆਨ ਦੇਣ ਦਾ ਵੀ ਦਬਾਅ ਬਣਾਇਆ ਗਿਆ। ਇਸ ਸਬੰਧੀ ਵਿਦਿਆਰਥਣ ਦੀ ਪੋਸਟ ਵਾਇਰਲ ਹੋਣ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਨੇ ਹੁਣ ਇਸ ਮਾਮਲੇ ਦੀ ਕਾਨੂੰਨੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button