Breaking NewsD5 specialEducationIndiaNewsTop News

ਵਿਦਿਆਰਥਣਾਂ ਨੂੰ ਅੰਡਰਗਾਰਮੈਂਟਸ ਉਤਾਰਨ ਦੇ ਮਾਮਲੇ ਨੇ ਫੜਿਆ ਤੂਲ, ਕਈ ਥਾਵਾਂ ‘ਤੇ ਧਰਨਾ- ਪ੍ਰਦਰਸ਼ਨ, NTA ਨੇ ਬਣਾਈ ਕਮੇਟੀ

ਵਿਦਿਆਰਥਣਾਂ ਨੂੰ ਅੰਡਰਗਾਰਮੈਂਟਸ ਉਤਾਰਨ ਦੇ ਮਾਮਲੇ ਨੇ ਫੜਿਆ ਤੂਲ, ਕਈ ਥਾਵਾਂ 'ਤੇ ਧਰਨਾ- ਪ੍ਰਦਰਸ਼ਨ, NTA ਨੇ ਬਣਾਈ ਕਮੇਟੀ

ਕੇਰਲ: ਕੇਰਲ ‘ਚ ਮੈਡੀਕਲ ਦਾਖਲਾ ਪ੍ਰੀਖਿਆ (NEET) ਦੌਰਾਨ ਅੰਡਰਗਾਰਮੈਂਟਸ ਉਤਾਰਨ ਲਈ ਵਿਦਿਆਰਥਣਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕੇਰਲ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਕਾਲਜ ਵਿੱਚ ਭੰਨਤੋੜ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਹੰਗਾਮਾ ਇੰਨਾ ਵੱਧ ਗਿਆ ਹੈ ਕਿ ਕੇਂਦਰੀ ਸਿੱਖਿਆ ਮੰਤਰਾਲੇ ਨੂੰ ਵੀ ਇਸ ਸਬੰਧੀ ਬਿਆਨ ਜਾਰੀ ਕਰਨਾ ਪਿਆ ਹੈ।ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਜਾਂਚ ਕਰ ਰਹੇ ਲੋਕਾਂ ਨੇ ਵਿਦਿਆਰਥਣਾਂ ਦੇ ਅੰਡਰਗਾਰਮੈਂਟਸ ‘ਚ ਲੱਗੇ ਮੈਟਲ ਹੁੱਕ ‘ਤੇ ਕਥਿਤ ਤੌਰ ‘ਤੇ ਇਤਰਾਜ਼ ਜਤਾਇਆ ਸੀ।ਹੰਗਾਮਾ ਵਧਣ ਤੋਂ ਬਾਅਦ ਹੁਣ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਜਾਂਚ ਲਈ ਤੱਥ ਖੋਜ ਟੀਮ ਦਾ ਗਠਨ ਕੀਤਾ ਹੈ।

Kisan News : Rajewal ਤੋਂ ਬਾਅਦ Dallewal SKM ਚੋ ਬਾਹਰ? ਟੁੱਟੀਆਂ ਜਥੇਬੰਦੀਆਂ | D5 Channel Punjabi

ਹੁਣ ਤਕ ਪੰਜ ਔਰਤਾਂ ਨੂੰ ਆਪਣੇ ਅੰਡਰਗਾਰਮੈਂਟ ਉਤਾਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਝਗੜਾ 17 ਸਾਲਾ ਵਿਦਿਆਰਥਣ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸ਼ੁਰੂ ਹੋਇਆ ਸੀ। ਵਿਦਿਆਰਥਣ ਦਾ ਦੋਸ਼ ਹੈ ਕਿ ਐਤਵਾਰ ਨੂੰ ਦਾਖਲਾ ਪ੍ਰੀਖਿਆ ਤੋਂ ਪਹਿਲਾਂ ਸਕਰੀਨਿੰਗ ਦੌਰਾਨ ਉਸ ਨੂੰ ਆਪਣੇ ਅੰਦਰਲੇ ਕੱਪੜੇ ਉਤਾਰਨ ਲਈ ਕਿਹਾ ਗਿਆਇਸ ਦੇ ਨਾਲ ਹੀ ਕੇਂਦਰੀ ਸਿੱਖਿਆ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਵੀ. ਮੁਰਲੀਧਰਨ ਅਤੇ ਕੇਰਲ ਦੇ ਹੋਰ ਜਨ ਪ੍ਰਤੀਨਿਧਾਂ ਨੇ ਇਸ ਸਬੰਧ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨਾਲ ਮੁਲਾਕਾਤ ਕੀਤੀ ਹੈ। ਕੇਰਲ ਦੇ ਸਿੱਖਿਆ ਅਤੇ ਸਮਾਜਿਕ ਨਿਆਂ ਮੰਤਰੀ ਡਾ.ਆਰ.ਬਿੰਦੂ ਨੇ ਇਸ ਸਬੰਧੀ ਕੇਂਦਰੀ ਸਿੱਖਿਆ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ।

MSP News : MSP ਨੂੰ ਲੈ Bhagwant Mann ਦਾ ਧਮਾਕਾ! ਹੁਣੇ ਕੀਤਾ ਵੱਡਾ ਐਲਾਨ | D5 Channel Punjabi

ਤਲਾਸ਼ੀ ਲੈਣ ਵਾਲੀਆਂ ਪੰਜ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੇਰਲ ਪੁਲਿਸ ਨੇ ਕੇਰਲ ਦੇ ਕੋਲਮ ਸੈਂਟਰ ਵਿੱਚ NEET ਪ੍ਰੀਖਿਆ ਤੋਂ ਪਹਿਲਾਂ ਤਲਾਸ਼ੀ ਦੌਰਾਨ ਕੁਝ ਵਿਦਿਆਰਥੀਆਂ ਦੇ ਅੰਡਰਗਾਰਮੈਂਟਸ ਜ਼ਬਰਦਸਤੀ ਉਤਾਰਨ ਵਾਲੀਆਂ ਪੰਜ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਇਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਕੇਰਲ ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਤਿੰਨ ਔਰਤਾਂ ਐਨਟੀਏ ਦੁਆਰਾ ਨਿਯੁਕਤ ਏਜੰਸੀ ਦੀਆਂ ਮੁਲਾਜ਼ਮ ਹਨ। ਜਦੋਂ ਕਿ ਦੋ ਹੋਰ ਔਰਤਾਂ ਕੋਲਮ ਦੇ ਅਯੁਰ ਵਿਖੇ ਸਥਿਤ ਪ੍ਰਾਈਵੇਟ ਵਿਦਿਅਕ ਸੰਸਥਾ (NEET ਪ੍ਰੀਖਿਆ ਕੇਂਦਰ) ਦੀਆਂ ਮੁਲਾਜ਼ਮ ਹਨ।ਕੇਰਲ ਪੁਲਿਸ ਨੇ NEET ਦੀ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੇ ਅੰਡਰਵੀਅਰ ਉਤਾਰਨ ਲਈ ਆਈਪੀਸੀ ਦੀ ਧਾਰਾ 354 ਅਤੇ 509 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਰਸਮੀ ਸ਼ਿਕਾਇਤ ਇਕ 17 ਸਾਲਾ ਵਿਦਿਆਰਥਣ ਦੁਆਰਾ ਕੀਤੀ ਗਈ ਸੀ ਜੋ ਪਹਿਲੀ ਵਾਰ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button