Breaking NewsD5 specialNewsPunjab

ਵਿਜੀਲੈਂਸ ਬਿਊਰੋ ਨੇ ਤਕਨੀਕੀ ਸਿੱਖਿਆ ਵਿਭਾਗ ਦੇ ਭਰਤੀ ਘੁਟਾਲੇ ਦੇ ਦੋਸ਼ੀ ਨੂੰ ਕੀਤਾ ਕਾਬੂ

ਚੰਡੀਗੜ੍ਹ : ਰਾਜ ਵਿਜੀਲੈਂਸ ਬਿਊਰੋ ਨੇ ਸਾਲ 2013 ਦੌਰਾਨ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਵਿੱਚ ‘ਕਰਾਫਟ ਇੰਸਟ੍ਰਕਟਰਾਂ’ ਦੀ ਅਸਾਮੀ ਸਬੰਧੀ ਹੋਈ ਭਰਤੀ ਦੇ ਘੁਟਾਲੇ ਵਿੱਚ ਸ਼ਾਮਲ ਦੋਸ਼ੀ ਪਰਮਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਉਕਤ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸਾਂ ‘ਤੇ ਕੀਤੀ ਗਈ ਸੀ।

ਜਥੇਦਾਰ ਕੋਲ ਪਹੁੰਚਿਆ ਸੁਖਬੀਰ ਬਾਦਲ ਨੂੰ ਪੰਥ ਚੋਂ ਛੇਕਣ ਦਾ ਪੱਤਰ! ਆਹ ਦਸਤਾਰਧਾਰੀ ਬੀਬੀ ਨੇ ਜਥੇਦਾਰ ਕਰਤਾ ਮਜਬੂਰ!
ਪੁੱਛਗਿੱਛ ਦੌਰਾਨ ਬਿਊਰੋ ਨੇ ਮੁਲਜਮ ਪਰਮਵੀਰ ਸਿੰਘ ਜੋ ਤਕਨੀਕੀ ਸਿੱਖਿਆ ਵਿਭਾਗ ਦਾ ਕਰਮਚਾਰੀ ਸੀ, ਵਿਰੁੱਧ ਐਫਆਈਆਰ ਦਰਜ ਕੀਤੀ ਅਤੇ ਉਕਤ ਦੀ ਭਾਲ ਲਈ ਨੋਟਿਸ (ਲੁੱਕ ਆਊਟ ਸਰਕੂਲਰ) ਵੀ ਜਾਰੀ ਕੀਤਾ। ਉਨਾਂ ਅੱਗੇ ਦੱਸਿਆ ਕਿ ਵਿਜੀਲੈਂਸ ਨੇ ਪਰਮਵੀਰ ਸਿੰਘ ਨੂੰ 15.07.2020 ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ, ਨਵੀਂ ਦਿੱਲੀ ਤੋਂ ਗ੍ਰਿਫਤਾਰ ਕੀਤਾ। ਜਾਂਚ ਦੌਰਾਨ, ਪਰਮਵੀਰ ਸਿੰਘ ਦੇ ਬਿਆਨਾਂ ਤੋਂ ਕੁਝ ਮਹੱਤਵਪੂਰਨ ਸੁਰਾਗ਼ ਪ੍ਰਾਪਤ ਹੋਏ ਹਨ ਜਿਸਦੇ ਨਾਲ ਅਗਲੇਰੀ ਜਾਂਚ ਜਾਰੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button