Breaking NewsD5 specialNewsPunjabTop News

ਮਹਿਲਾ ਕਮਿਸ਼ਨ ਦੀ ਚੇਅਰਪਰਸਨ ‘ਮਨੀਸ਼ਾ ਗੁਲਾਟੀ’ BJP ‘ਚ ਹੋਣਗੇ ਸ਼ਾਮਲ

ਪਟਿਆਲਾ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election) ਦੀ ਤਾਰੀਕ ਨਜ਼ਦੀਕ ਆ ਚੁੱਕੀ ਹੈ। ਅਜਿਹੇ ‘ਚ ਸੂਬੇ ਦੀ ਸਿਆਸਤ ਪੂਰੀ ਜੋਰਾਂ ‘ਤੇ ਚੱਲ ਰਹੀ ਹੈ। ਇਸ ‘ਚ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਮਨੀਸ਼ਾ ਗੁਲਾਟੀ ਅੱਜ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਸਕਦੇ ਹਨ। ਇਸ ਗੱਲ ਦੀ ਪੁਸ਼ਟੀ ਮਨੀਸ਼ਾ ਗੁਲਾਟੀ ਦੇ ਦਫ਼ਤਰ ਵੱਲੋਂ ਵੀ ਕਰ ਦਿੱਤੀ ਗਈ ਹੈ।

Khabran Da Sira :PM Modi ਦੀ ਪੰਜਾਬ ਫੇਰੀ, ਕਿਸਾਨਾਂ ਦਾ ਐਲਾਨ, ਲੋਕਾਂ ਨੇ ਭਜਾਏ ਲੀਡਰ, BJP ਆਗੂ ਦੀ ਭੰਨੀ ਗੱਡੀ !

ਉਨ੍ਹਾਂ ਨੇ ਟਵੀਟ ਕਰਕੇ ਪੰਜਾਬ ਚੋਣਾਂ 2022 ਪੰਜਾਬ ਪਾਲੀਟਿਕਸ ਹੈਸ਼ ਟੈਗ ਪਾਇਆ ਹੈ। ਇਸ ਦੇ ਨਾਲ ਹੀ ਸ਼ਾਇਰਾਨਾ ਅੰਦਾਜ਼ ਚ ਇਸ਼ਾਰਾ ਦਿੱਤਾ ਕਿ ਘੁਟਣ ਵਾਲੀ ਸਿਆਸਤ ‘ਚ ਹੁਣ ਨਵੀਂ ਸ਼ੁਰੂਆਤ ਹੋਵੇਗੀ, ਜਿਸ ‘ਚ ਮਨੀਸ਼ਾ ਦੀ ਆਵਾਜ਼ ਖੁੱਲ੍ਹ ਕੇ ਗੂੰਜੇਗੀ। ਪੰਜਾਬ ਦੀ ਸਿਆਸਤ ‘ਚ ਮਨੀਸ਼ਾ ਗੁਲਾਟੀ ਦੀ ਸ਼ਮੂਲੀਅਤ ਉਸ ਵੇਲੇ ਹੋਣ ਜਾ ਰਹੀ ਹੈ , ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ ‘ਚ ਵੱਡੀ ਚੋਣ ਰੈਲੀ ਕੀਤੀ ਜਾਣੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦਰਮਿਆਨ ਕਈ ਮਸ਼ਹੂਰ ਹਸਤੀਆਂ ਸਿਆਸਤ ‘ਚ ਸ਼ਾਮਲ ਹੋਈਆਂ ਹਨ ਅਤੇ ਕੁਝ ਪਾਰਟੀਆਂ ਲਈ ਪ੍ਰਚਾਰ ਕਰ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button