Breaking NewsD5 specialNewsPunjab

ਵਿਆਹ ਸਮਾਗਮ ‘ਚੋਂ ਗਾਇਬ ਹੋਏ ਬੱਚੇ ਦੀ ਮਿਲੀ ਲਾਸ਼, ਪ੍ਰੇਮਿਕਾ ਅਤੇ ਪ੍ਰੇਮੀ ਨੇ ਦੋ ਵਾਰ ‘ਚ ਕੱਢੀ ਜਾਨ (ਵੀਡੀਓ)

ਪਟਿਆਲਾ : ਤਕਰੀਬਨ 23 ਦਿਨ ਬਾਅਦ ਪਟਿਆਲਾ ਪੁਲਿਸ ਨੇ ਪਟਿਆਲਾ ਦੇ ਘਨੌਰ ਚ 6 ਸਾਲਾ ਮਾਸੂਮ ਬੱਚੇ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਮਾਮਲੇ ਨਾਲ ਜੁੜੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਮੁਤਾਬਕ ਘਨੌਰ ਦਾਣਾ ਮੰਡੀ ‘ਚ ਵਿਆਹ ਸਮਾਗਮ ਚੋਂ ਮਨਾਨ ਪੁੱਤਰ ਸੋਹਿਲ ਖਾਨ ਨੂੰ ਅਗਵਾ ਕਰ ਲਿਆ ਗਿਆ ਸੀ। ਜਿਸ ਦੀ ਮ੍ਰਿਤਕ ਦੇਹ ਨਰਵਾਨਾ ਨਹਿਰ ਪਿੰਡ ਲਾਲੜੂ ਖੁਰਦ ਦੇ ਨਾਲ ਲਗਦੇ ਖੇਤਾਂ ਦੀਆਂ ਝਾੜਿਆ ਚੋਂ ਬਰਾਮਦ ਕੀਤੀ ਗਈ ਸੀ। ਮੁਲਜ਼ਮਾਂ ਨੂੰ ਟ੍ਰੇਸ ਕਰਦਿਆਂ ਪੁਲਿਸ ਵਲੋਂ ਅਵਿਨਾਸ਼ ਕੁਮਾਰ ਉਰਫ ਕਾਲਾ ਨੂੰ ਘਨੌਰ ਦੇ ਏਰੀਏ ਚੋਂ ਗਿਰਫਤਾਰ ਕੀਤਾ ਹੈ ਅਤੇ ਸੁਨੀਤਾ ਬੇਗਮ ਨੂੰ ਗ੍ਰਿਫ਼ਤਾਰ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ। ਐੱਸ.ਐੱਸ.ਪੀ. ਮੁਤਾਬਕ ਸੁਨੀਤਾ ਅਤੇ ਅਵਿਨਾਸ਼ ਦੇ ਆਪਸੀ ਪ੍ਰੇਮ ਸੰਬੰਧ ਸ਼ਨ ਅਤੇ ਕਿਸੀ ਸਮੇ ਬੱਚੇ ਦੇ ਦਾਦੇ ਨੇ ਦਾਣਾ ਘਨੌਰ ਮੰਡੀ ‘ਚ ਸਥਿਤ ਸੁਨੀਤਾ ਦੇ ਘਰ ਨੂੰ ਖਾਲੀ ਕਰਵਾਇਆ ਸੀ ਅਤੇ ਇਸੀ ਰੰਜਿਸ਼ ਕਾਰਨ ਉਨਾਂ ਘਟਨਾ ਨੂੰ ਅੰਜਾਮ ਦੇ ਦਿੱਤਾ।

Read Also ਪਤੀ ਨੇ ਖੋਲ੍ਹਿਆ ਬੈੱਡ ਦਾ ਬਾਕਸ ਤਾਂ ਵਿੱਚ ਪਈ ਸੀ ਗਲੇ ਤੋਂ ਵੱਢੀ ਹੋਈ ਲਾਸ਼ (ਵੀਡੀਓ)

ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਲੜਕੇ ਦੇ ਵਿਆਹ ਦੀ ਪਾਰਟੀ ‘ਚੋਂ ਇਕ 6 ਸਾਲਾਂ ਦਾ ਬੱਚਾ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਅਗਵਾ ਬੱਚੇ ਦੇ ਪਿਤਾ ਸੋਹਿਲ ਖਾਨ ਨੇ ਥਾਣਾ ਘਨੌਰ ‘ਚ ਮਾਮਲਾ ਦਰਜ ਕਰਵਾਇਆ ਸੀ ਤੇ 21 ਦਸੰਬਰ ਨੂੰ ਨਰੇਗਾ ‘ਚ ਕੰਮ ਕਰਦੇ ਮਜ਼ਦੂਰਾਂ ਨੂੰ ਲਾਲੜੂ ਸਾਈਫਨ ਨਾਲ ਨਰਵਾਣਾ ਨਹਿਰ ਦੇ ਨੇੜਲੀ ਝਾੜੀਆਂ ‘ਚ ਗਾਇਬ ਹੋਏ ਲੜਕੇ ਮਨਾਨ ਦਾ ਜੁੱਤਾ ਦਿਖਾਈ ਦਿੱਤਾ ਤਾਂ ਜਿਸ ਤੋਂ ਬਾਅਦ ਮਜ਼ਦੂਰਾਂ ਨੇ ਰੌਲਾ ਪਾਇਆ ਅਤੇ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਖ਼ਬਰ ਦਿੱਤੀ। ਬੱਚੇ ਦੇ ਪਰਿਵਾਰਕ ਮੈਂਬਰ ਤੁਰੰਤ ਘਟਨਾ ਸਥਾਨ ਤੇ ਪਹੁੰਚੇ ਅਤੇ ਜੁੱਤੇ ਦੀ ਪਛਾਣ ਉਪਰੰਤ ਨਾਲ ਲੱਗਦੀਆਂ ਝਾੜੀਆਂ ‘ਚ ਗਏ ਤਾਂ ਦੇਖਿਆ ਕੇ ਗਾਇਬ ਹੋਏ ਬੱਚੇ ਦੇ ਟੁਕੜੇ ਝਾੜੀਆਂ ਚ ਖਿੱਲਰੇ ਪਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button